18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਖੇੜੀ ਮੁਸਲਮਾਨੀਆ ਸਕੂਲ 'ਚ ਬਿਜਲੀ ਦੀ ਬੱਚਤ ਸੰਬੰਧੀ ਪ੍ਰੋਗਰਾਮ ਕਰਵਾਇਆ

ਅਜੀਤ ਡੈਸਕ 16-05-2026
ਪਟਿਆਲਾ, 15 ਮਈ (ਧਰਮਿੰਦਰ ਸਿੰਘ ਸਿੱਧੂ)-ਸਰਕਾਰੀ ਹਾਈ ਸਕੂਲ ਖੇੜੀ ਮੁਸਲਮਾਨੀਆ, ਪਟਿਆਲਾ ਵਿਖੇ ਬਿਜਲੀ ਦੀ ਬੱਚਤ ਕਿਉਂ ਤੇ ਕਿਵੇਂ ਕਰੀਏ ਵਿਸ਼ੇ ਉੱਤੇ ਜਾਗਰੂਕਤਾ ਸਮਾਗਮ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਊਰਜਾ ਬੱਚਤ ਬਾਰੇ ਜਾਣੂ ਕਰਵਾਇਆ ਗਿਆ¢ ਇਸ ਸਮਾਗਮ ਵਿਚ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਡੀ.ਐਸ.ਐਮ ਦਫਤਰ ਦੇ ਇੰਜ: ਸ਼ੰਮੀ ਜਿੰਦਲ ਵਧੀਕ ਨਿਗਰਾਨ ਇੰਜ:, ਇੰਜ: ਭੁਪਿੰਦਰ ਸਿੰਘ ਏ.ਈ.ਈ:, ਇੰਜ: ਗਰੀਸ਼ ਕੁਮਾਰ ਮਹਾਜਨ ਏ.ਈ:, ਇੰਜ: ਅਮਰਜੀਤ ਸਿੰਘ ਏ.ਏ.ਈ ਅਤੇ ਇੰਜ ਕਰਮਜੀਤ ਸਿੰਘ ਏ.ਏ.ਈ ਨੇ ਹਿੱਸਾ ਲਿਆ¢ ਉਨ੍ਹਾਂ ਵਲੋਂ ਵਿਦਿਆਰਥੀਆਂ ਨੂੰ ਬਿਜਲੀ ਦੀ ਸੰਜਮ ਨਾਲ ਵਰਤੋਂ ਕਰਨ ਲਈ ਵੱਖ-ਵੱਖ ਵਿਧੀਆਂ ਅਤੇ ਤਕਨੀਕਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ¢ ਵਿਦਿਆਰਥੀਆਂ ਨੇ ਇਨ੍ਹਾਂ ਤਰੀਕਿਆਂ ਨੂੰ ਆਪਣੇ ਰੋਜ਼ਾਨਾ ਜੀਵਨ ਵਿਚ ਅਪਣਾਉਣ ਦਾ ਪ੍ਰਣ ਕੀਤਾ¢ ਪੀ. ਐਸ. ਪੀ. ਸੀ. ਐਲ. ਦੇ ਡੀ. ਐਸ. ਐਮ. ਦਫਤਰ ਵਲੋਂ ਵਿਦਿਆਰਥੀਆਂ ਨੂੰ ਊਰਜਾ ਸੰਜਮਤਾ ਵਿਸ਼ੇ ਸੰਬੰਧੀ ਜਾਣਕਾਰੀ ਹਾਸਿਲ ਕਰਨ ਲਈ ਪਹਿਲਾਂ ਹੀ ਪ੍ਰੇਰਿਤ ਕੀਤਾ ਗਿਆ ਸੀ ਤਾਂ ਜੋ ਕਿ ਵਿਦਿਆਰਥੀਆਂ ਵਿਚ ਊਰਜਾ ਬੱਚਤ ਬਾਰੇ ਰੁਚੀ ਪੈਦਾ ਹੋ ਸਕੇ¢ ਇਸ ਸਮਾਗਮ ਦੌਰਾਨ ਵਿਦਿਆਰਥੀਆਂ ਵਲੋਂ ਊਰਜਾ ਸੰਜਮਤਾ ਵਿਸ਼ੇ ਉੱਤੇ ਪੇਪਰ ਪੜ੍ਹੇ ਗਏ ਅਤੇ ਵਿਦਿਆਰਥੀਆਂ ਵਲੋਂ ਊਰਜਾ ਬੱਚਤ ਉੱਤੇ ਬਣਾਈਆਂ ਗਈਆਂ ਪੇਂਟਿੰਗਾਂ ਵੀ ਕਾਬਿਲ-ਏ-ਤਾਰੀਫ਼ ਸਨ¢ ਇਸ ਮÏਕੇ ਸਕੂਲ ਦੇ ਅਧਿਆਪਕਾ ਕੋਨਿਕ ਗੁਪਤਾ ਵਲੋਂ ਸਟੇਜ ਦੀ ਪ੍ਰਕਿਰਿਆ ਬਾਖੁਬੀ ਨਿਭਾਈ ਗਈ¢ ਪਵਨਦੀਪ ਕੌਰ, ਮਨਦੀਪ ਕੌਰ ਅਤੇ ਵਿਕਰਮਜੀਤ ਸਿੰਘ ਅਧਿਆਪਕ ਆਰਟ ਅਤੇ ਕਰਾਫ਼ਟ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਅੱਜ ਦੇ ਸਮਾਗਮ ਨਾਲ ਵਿਦਿਆਰਥੀਆਂ ਨੂੰ ਬਿਜਲੀ ਦੀ ਸੁਚੱਜੀ ਵਰਤੋਂ ਕਰਨ ਸੰਬੰਧੀ ਭਰਪੂਰ ਜਾਣਕਾਰੀ ਮਿਲੀ ਹੈ ਅਤੇ ਪੀ. ਐਸ. ਪੀ. ਸੀ. ਐਲ. ਵਲੋਂ ਭਵਿੱਖ ਵਿਚ ਅਜਿਹੇ ਪ੍ਰੋਗਰਾਮ ਸਕੂਲਾਂ ਵਿਚ ਵੱਧ ਤੋਂ ਵੱਧ ਕਰਨੇ ਚਾਹੀਦੇ ਹਨ ਸਮਾਗਮ ਦੇ ਅੰਤ ਵਿਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਪੀ. ਐਸ. ਪੀ. ਸੀ. ਐਲ. ਦੀ ਟੀਮ ਵਲੋਂ ਇਨਾਮ ਵਜੋਂ ਊਰਜਾ ਸੰਜਮਤਾ ਸਬੰਧੀ ਸਲੋਗਨ ਦਰਸਾਉਂਦੀਆਂ ਕਾਪੀਆਂ, ਪੈਨ ਅਤੇ ਮੱਗ ਵੰਡੇ ਗਏ¢ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਵੀ ਇਹ ਕਾਪੀਆਂ ਅਤੇ ਪੈਨ ਦੇ ਕੇ ਉਨ੍ਹਾਂ ਦੀ ਹÏਸਲਾ ਅਫ਼ਜ਼ਾਈ ਕੀਤੀ ਗਈ¢ ਅੰਤ ਵਿਚ, ਸਕੂਲ ਦੇ ਸਮੂਹ ਅਧਿਆਪਕਾਂ ਵਲੋਂ ਸਾਰੇ ਆਏ ਹੋਏ ਮਹਿਮਾਨਾਂ ਦਾ ਤਹਿ-ਦਿਲੋਂ ਧੰਨਵਾਦ ਕੀਤਾ ਗਿਆ¢
ਪਿਛਲੀ ਖ਼ਬਰ ਮਾਨਵ ਸੇਵਾ ਉੱਤਮ ਸੇਵਾ ਨੇ ਸਰਕਾਰੀ ਸਕੂਲ ਵਿਖੇ ਲੋੜਵੰਦ ਬੱਚਿਆਂ ਨੂੰ ਵੰਡੇ ਸਕੂਲੀ ਬੈਗ ਅਗਲੀ ਖ਼ਬਰ ਅਕਾਲੀ ਦਲ ਨੂੰ ਪੱਟੀ ਹਲਕੇ 'ਚ ਵੱਡਾ ਝਟਕਾ, ਕੰਵਲਪ੍ਰੀਤ ਸਿੰਘ ਗਿੱਲ ਤੇ ਦੁੱਬਲੀ ਪਰਿਵਾਰ ਸਾਥੀਆਂ ਸਮੇਤ 'ਆਪ' ਵਿਚ ਸ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।