ਡੀ.ਟੀ.ਐਫ. ਵਲੋਂ ਜਨਗਣਨਾ ਡਿਊਟੀਆਂ 'ਚ ਬੇਨਿਯਮੀਆਂ ਖ਼ਿਲਾਫ਼ ਐੱਸ.ਡੀ.ਐਮ. ਦਫ਼ਤਰ ਦਾ ਘਿਰਾਓ
ਅਜੀਤ ਡੈਸਕ
19-05-2026
ਕੁੱਝ ਅਧਿਆਪਕ ਜੋ ਬੀ.ਐੱਲ.ਓ. ਦੀ ਡਿਊਟੀ ਕਰ ਰਹੇ ਹਨ, ਉਨ੍ਹਾਂ ਦੀ ਡਿਊਟੀ ਵੀ ਜਨਗਣਨਾ ਵਿਚ ਲਗਾਈ ਗਈ ਹੈ | ਉਨ੍ਹਾਂ ਮੰਗ ਕੀਤੀ ਕਿ ਡਿਊਟੀ ਜੁਆਇਨ ਕਰ ਚੁੱਕੇ ਜਿਹੜੇ ਮੁਲਾਜ਼ਮਾਂ ਨੂੰ ਗ਼ੈਰਹਾਜ਼ਰ ਹੋਣ ਸੰਬੰਧੀ ਗ਼ਲਤ ਨੋਟਿਸ ਜਾਰੀ ਕੀਤੇ ਗਏ ਹਨ, ਉਹ ਨੋਟਿਸ ਤੁਰੰਤ ਪ੍ਰਭਾਵ ਨਾਲ ਵਾਪਸ ਲਏ ਜਾਣ | ਇਸ ਤੋਂ ਇਲਾਵਾ ਜਨਗਣਨਾ ਦੌਰਾਨ ਡਿਊਟੀ ਨਿਭਾਉਣ ਵਾਲੇ ਮੁਲਾਜ਼ਮਾਂ ਨੂੰ ਹਰ ਰੋਜ਼ ਸਵੇਰ ਦੇ ਸਮੇਂ ਤਿੰਨ ਘੰਟੇ ਸਕੂਲ ਦੀ ਡਿਊਟੀ ਤੋਂ ਛੋਟ ਦਿੱਤੀ ਜਾਵੇ | ਇਸ ਮੌਕੇ ਉਪਰੋਕਤ ਤੋਂ ਇਲਾਵਾ ਅਤਿੰਦਰਪਾਲ ਸਿੰਘ ਘੱਗਾ, ਰਾਜੀਵ ਪਾਤੜਾਂ ਨੇ ਸੰਬੋਧਿਤ ਕੀਤਾ ਅਤੇ ਨੌਜਵਾਨ ਭਾਰਤ ਸਭਾ ਵਲੋਂ ਦਵਿੰਦਰ ਛਬੀਲਪੁਰ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਵੰਤ ਸਿੰਘ, ਮੁਸਕਾਨ, ਲੈਕ. ਅਮਨ ਕੌੜਾ, ਲੈਕ. ਸਤਵੰਤ ਸਿੰਘ ਗੁਰਜੀਤ ਸਿੰਘ, ਦਵਿੰਦਰ ਪਾਤੜਾਂ, ਬਖਸ਼ੀਸ਼ ਸਿੰਘ, ਜਗਤਾਰ ਰਾਮ, ਪਰਗਟ ਸਿੰਘ, ਸੀਮਾ ਰਾਣੀ, ਮੈਡਮ ਸੁਖਦੀਪ, ਗੁਰਤੇਜ ਸਿੰਘ, ਰਾਜ ਕੁਮਾਰ ਆਦਿ ਸਮੇਤ ਵੱਡੀ ਗਿਣਤੀ 'ਚ ਅਧਿਆਪਕ ਹਾਜ਼ਰ ਸਨ |