04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਸਕੂਲ ਦੀ ਇਮਾਰਤ ਬਣਾਏ ਜਾਣ ਦੀ ਮੰਗ ਨੂੰ ਲੈ ਕੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਵਲੋਂ ਧਰਨਾ

ਅਜੀਤ ਡੈਸਕ 19-05-2026
ਪਾਤੜਾਂ, 18 ਮਈ (ਜਗਦੀਸ਼ ਸਿੰਘ ਕੰਬੋਜ)-ਕਸਬਾ ਘੱਗਾ ਦੇ ਡੇਰਾ ਬਾਜ਼ੀਗਰ ਵਿਖੇ ਸਰਕਾਰੀ ਐਲੀਮੈਂਟਰੀ ਸਕੂਲ ਦੀ ਖਸਤਾ ਹਾਲਤ ਹੋਣ ਕਰਕੇ ਅਸੁਰੱਖਿਅਤ ਐਲਾਨੀ ਗਈ ਸਕੂਲ ਦੀ ਇਮਾਰਤ ਖ਼ਾਲੀ ਕਰਵਾ ਲਈ ਗਈ ਸੀ ਜਿਸ ਕਰਕੇ ਦੋ ਸਾਲ ਤੋਂ ਵੱਖ-ਵੱਖ ਥਾਵਾਂ 'ਚ ਪੜ੍ਹਨ ਲਈ ਭਟਕ ਰਹੇ ਵਿਦਿਆਰਥੀਆਂ ਦਾ ਸਬਰ ਦਾ ਬੰਨ੍ਹ ਟੁੱਟ ਜਾਣ 'ਤੇ ਉਨ੍ਹਾਂ ਆਪਣੇ ਮਾਪਿਆਂ ਨਾਲ ਮਿਲ ਕੇ ਘੱਗਾ ਵਿਖੇ ਪਾਤੜਾਂ-ਚੰਡੀਗੜ੍ਹ ਰੋਡ 'ਤੇ ਧਰਨਾ ਲਾ ਕੇ ਆਵਾਜਾਈ ਨੂੰ ਜਾਮ ਕਰ ਦਿੱਤਾ ਜਿਸ ਕਰਕੇ ਵਾਹਨ ਚਾਲਕਾਂ ਨੂੰ ਭਾਰੀ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਪ੍ਰਸ਼ਾਸਨ ਵਲੋਂ ਛੇਤੀ ਕੋਈ ਇਮਾਰਤ ਦਾ ਪ੍ਰਬੰਧ ਕਰਨ ਅਤੇ ਨਵੀਂ ਇਮਾਰਤ ਦਾ ਕੰਮ ਸ਼ੁਰੂ ਕੀਤੇ ਜਾਣ ਦੇ ਭਰੋਸੇ ਮਗਰੋਂ ਇਹ ਧਰਨਾ ਸਮਾਪਤ ਕੀਤਾ ਗਿਆ | ਇਸ ਮੌਕੇ ਵਿਦਿਆਰਥੀਆਂ ਦੇ ਮਾਪਿਆਂ ਨੇ ਦੱਸਿਆ ਕਿ ਸਰਕਾਰੀ ਸਕੂਲ ਦੀ ਇਸ ਖਸਤਾ ਹਾਲਤ ਇਮਾਰਤ ਨੂੰ ਵਿਭਾਗ ਨੇ ਅਸੁਰੱਖਿਅਤ ਦੱਸਦਿਆਂ 2 ਸਾਲ ਪਹਿਲਾਂ ਖ਼ਾਲੀ ਕਰਵਾ ਲਿਆ ਸੀ ਜਿਸ ਮਗਰੋਂ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਇਕ ਮੰਦਿਰ ਵਿਚ ਖੁੱਲੇ੍ਹ ਅਸਮਾਨ ਥੱਲੇ ਕਲਾਸਾਂ ਲਾਈਆਂ ਜਾਣ ਲੱਗੀਆਂ ਅਤੇ ਇਸ ਪੇ੍ਰਸ਼ਾਨੀ ਨੂੰ ਦੇਖਦਿਆਂ ਇੱਥੋਂ ਤਬਦੀਲ ਕਰਕੇ ਇਕ ਨਿੱਜੀ ਇਮਾਰਤ ਵਿਚ ਸਕੂਲ ਚਲਾਇਆ ਜਾ ਰਿਹਾ ਸੀ ਅਤੇ ਇਕ ਇਮਾਰਤ ਦੇ ਮਾਲਕ ਵਲੋਂ ਵੀ ਇਸ ਨੂੰ ਖ਼ਾਲੀ ਕਰਵਾ ਲਏ ਜਾਣ ਕਾਰਨ ਹੁਣ ਦੋਬਾਰਾ ਫਿਰ ਮੰਦਿਰ ਵਿਚ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਹੈ ਜਿੱਥੇ ਨਾ ਤਾਂ ਪੱਖਿਆਂ ਦਾ ਪ੍ਰਬੰਧ ਹੈ ਅਤੇ ਨਾ ਹੀ ਪੀਣ ਵਾਲੇ ਪਾਣੀ ਦਾ | ਅੱਤ ਦੀ ਗਰਮੀ ਵਿਚ ਬੱਚਿਆਂ ਨੂੰ ਇੱਥੇ ਬੈਠਣਾ ਮੁਸ਼ਕਿਲ ਹੋ ਚੁੱਕਾ ਹੈ ਜਿਸ ਕਰ ਕੇ ਵਿਦਿਆਰਥੀਆਂ ਨੂੰ ਸੜਕ 'ਤੇ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ ਹੈ | ਇਸ ਮੌਕੇ ਤਹਿਸੀਲਦਾਰ ਪਾਤੜਾਂ ਨੇ ਯਕੀਨ ਦਿਵਾਇਆ ਕਿ ਛੇਤੀ ਕੋਈ ਪ੍ਰਬੰਧ ਕਰ ਦਿੱਤਾ ਜਾਵੇਗਾ ਜਿਸ ਮਗਰੋਂ ਇਹ
ਪਿਛਲੀ ਖ਼ਬਰ ਡੀ.ਟੀ.ਐਫ. ਵਲੋਂ ਜਨਗਣਨਾ ਡਿਊਟੀਆਂ 'ਚ ਬੇਨਿਯਮੀਆਂ ਖ਼ਿਲਾਫ਼ ਐੱਸ.ਡੀ.ਐਮ. ਦਫ਼ਤਰ ਦਾ ਘਿਰਾਓ ਅਗਲੀ ਖ਼ਬਰ ਸਾਬਕਾ ਵਿਧਾਇਕ ਨੇ ਰਾਜ ਚੋਣ ਕਮਿਸ਼ਨਰ ਨੂੰ ਪੁਲਿਸ ਦੇ ਤਿੰਨ ਅਧਿਕਾਰੀਆਂ ਦੀ ਬਦਲੀ ਕਰਨ ਸੰਬੰਧੀ ਦਿੱਤਾ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।