ਸਮਾਣਾ, 18 ਮਈ (ਪ੍ਰੀਤਮ ਸਿੰਘ ਨਾਗੀ/ਸਾਹਿਬ ਸਿੰਘ)-ਇਲਾਕੇ ਦੀ ਉੱਘੀ ਸ਼ਖ਼ਸੀਅਤਾਂ ਪਿ੍ਤਪਾਲ ਸਿੰਘ ਨਕਈ ਤੇ ਹਰਪਾਲ ਸਿੰਘ ਨਕਈ ਦੇ ਮਾਤਾ ਜੋਗਿੰਦਰ ਕੌਰ (94) ਪਤਨੀ ਸਵਰਗੀ ਤਰਲੋਕ ਸਿੰਘ ਨਕਈ ਅਕਾਲ ਚਲਾਣਾ ਕਰ ਗਏ ਹਨ | ਉਨ੍ਹਾਂ ਦਾ ਅੰਤਿਮ ਸੰਸਕਾਰ ਪੂਰਨ ਗੁਰਮਰਿਆਦਾ ਅਨੁਸਾਰ ਕਰ ਦਿੱਤਾ ਹੈ | ਫੁਲ 21 ਮਈ ਦਿਨ ਵੀਰਵਾਰ ਨੂੰ ਚੁਗੇ ਜਾਣਗੇ | ਇਸ ਮੌਕੇ 'ਅਜੀਤ' ਦੇ ਸਾਬਕਾ ਸਬ-ਆਡੀਟਰ ਪ੍ਰੋ. ਬਲਦੇਵ ਸਿੰਘ ਧਾਲੀਵਾਲ, ਆਸਵੰਤ ਸਿੰਘ ਐਸ.ਪੀ., ਗੋਕਲ ਸੇਤੀਆ ਵਿਧਾਇਕ ਸਿਰਸਾ, ਅਕਾਲੀ ਆਗੂ ਜਗਮੀਤ ਸਿੰਘ ਹਰਿਆਊ ਪ੍ਰਧਾਨ ਜ਼ਿਲ੍ਹਾ ਪਟਿਆਲਾ, ਕੁਲਦੀਪ ਸਿੰਘ ਨੱਸੂਪੁਰ, ਅਮਰਜੀਤ ਸਿੰਘ ਟੋਡਰਪੁਰ, ਨਿਸ਼ਾਨ ਸਿੰਘ ਸੰਧੂ, ਜਗਤਾਰ ਸਿੰਘ ਸੰਧੂ, ਅਮਰਜੀਤ ਸਿੰਘ ਸੰਧੂ, ਪਵਨ ਵਰਮਾ, ਗਗਨ ਨਾਗੀ, ਬਲਜਿੰਦਰ ਸਿੰਘ, ਸਤੀਸ਼ ਗੁਪਤਾ, ਅਮਰਜੀਤ ਸਿੰਘ ਪੰਜਰਥ, ਅਮਰਜੀਤ ਗੋਰਾਇਆ, ਬੱਲੀ ਸਰਪੰਚ, ਗੋਪਾਲ ਸ਼ਰਮਾ, ਸੁਖਵੀਰ ਸਿੰਘ ਸੰਧੂ, ਆਸਾ ਨੰਦ ਟੁਲਾਨੀ ਸਮੇਤ ਅਨੇਕਾਂ ਇਲਾਕਾ ਵਾਸੀ ਹਾਜ਼ਰ ਸਨ |