03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਪਾਤੜਾਂ ਇਲਾਕੇ 'ਚ ਵਿੱਦਿਆ ਦੇ ਖੇਤਰ 'ਚ ਚਾਨਣ ਮੁਨਾਰਾ ਸ੍ਰੀ ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ ਬਹਿਰ ਸਾਹਿਬ

ਅਜੀਤ ਡੈਸਕ 19-05-2026
ਪਾਤੜਾਂ, 18 ਮਈ (ਗੁਰਇਕਬਾਲ ਸਿੰਘ ਖਾਲਸਾ)-ਸਬ ਡਿਵੀਜ਼ਨ ਪਾਤੜਾਂ ਦੇ ਹਰਿਆਣਾ ਦੀ ਸਰਹੱਦ ਨਾਲ ਲੱਗਦੇ ਆਖਰੀ ਇਤਿਹਾਸਕ ਪਿੰਡ ਬਹਿਰ ਸਾਹਿਬ ਵਿਖੇ ਕਾਰ ਸੇਵਾ ਵਾਲੇ ਬਾਬਾ ਕਾਬਲ ਸਿੰਘ ਦੀ ਦੇਖ ਰੇਖ ਹੇਠ ਚੱਲ ਰਿਹਾ ਸ਼੍ਰੀ ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ ਬਹਿਰ ਸਾਹਿਬ ਵਿਦਿਆ ਦੇ ਖੇਤਰ ਵਿੱਚ ਚਾਨਣ ਮੁਨਾਰਾ ਹੈ | ਇਸ ਸਕੂਲ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪਿ੍ੰਸੀਪਲ ਸਰਬਜੀਤ ਸਿੰਘ ਨੇ ਦੱਸਿਆ ਕਿ ਕਾਰ ਸੇਵਾ ਵਾਲੇ ਬਾਬਾ ਫੌਜਾ ਸਿੰਘ ਨੇ 5 ਅਕਤੂਬਰ 1990 ਨੂੰ ਇਸ ਸਕੂਲ ਦੀ ਨੀਂਹ ਰੱਖੀ ਸੀ | ਸ਼ੁਰੂ ਵਿੱਚ ਕੁਝ ਕੁ ਬੱਚਿਆਂ ਤੋਂ ਸ਼ੁਰੂ ਹੋਏ ਸਕੂਲ ਵਿੱਚ ਹਰ ਸਾਲ ਬੱਚਿਆਂ ਦੀ ਗਿਣਤੀ ਵਧੀ ਗਈ ਜਿਸ ਕਾਰਨ 1995 ਤੱਕ ਇੱਥੇ ਕਈ ਮੰਜਿਲੀ ਸ਼ਾਨਦਾਰ ਇਮਾਰਤ ਬਣਾਈ ਗਈ | ਉਨ੍ਹਾਂ ਦੱਸਿਆ ਕਿ ਬਾਬਾ ਫੌਜਾ ਸਿੰਘ ਵਲੋਂ ਸ਼ੁਰੂ ਕੀਤੇ ਇਸ ਸਕੂਲ 'ਚ ਬੱਚਿਆਂ ਦੀ ਗਿਣਤੀ ਇੰਨੀ ਵੱਧ ਗਈ ਤੇ ਆਉਣ ਜਾਣ ਦਾ ਕੋਈ ਸਾਧਨ ਨਾ ਹੋਣ ਕਾਰਨ ਸਕੂਲ ਅੰਦਰ ਹੀ ਲੜਕੇ ਤੇ ਲੜਕੀਆਂ ਦੇ ਵੱਖੋ ਵੱਖ ਹੋਸਟਲ ਵੀ ਬਣਾਏ ਗਏ | ਇਸ ਦੇ ਨਾਲ ਹੀ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ 400 ਮੀਟਰ ਦਾ ਟਰੈਕ, ਵਿਸ਼ਾਲ ਖੇਡ ਮੈਦਾਨ ਵੀ ਬਣਾਇਆ ਗਿਆ | ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਲਾਇਬ੍ਰੇਰੀ ਬਣਾਈ ਗਈ ਹੈ ਜਿੱਥੇ 5 ਹਜਾਰ ਦੇ ਕਰੀਬ ਕਿਤਾਬਾਂ ਉਪਲਬਧ ਹਨ | ਉਨ੍ਹਾਂ ਦੱਸਿਆ ਕਿ 2003 ਵਿੱਚ ਬਾਬਾ ਫੌਜਾ ਸਿੰਘ ਜੀ ਦੇ ਸੱਚਖੰਡ ਗਵਨ ਤੋਂ ਬਾਅਦ ਇਸ ਸੰਸਥਾ ਦੀ ਜ਼ਿੰਮੇਵਾਰੀ ਬਾਬਾ ਕਾਬਲ ਸਿੰਘ ਕੋਲ ਆ ਗਈ ਜਿਸ ਤੋਂ ਬਾਅਦ ਉਨ੍ਹਾਂ ਨੇ ਪੂਰੀ ਦੂਰ ਅੰਦੇਸ਼ੀ ਸੋਚ ਸਦਕਾ ਇਸ ਫੁਲਵਾੜੀ ਰੂਪੀ ਸੰਸਥਾ ਨੂੰ ਉੱਚੀਆਂ ਬੁਲੰਦੀਆਂ 'ਤੇ ਪਹੁੰਚਾਇਆ | ਉਨ੍ਹਾਂ ਦੱਸਿਆ ਕਿ ਬਾਬਾ ਫੌਜਾ ਸਿੰਘ ਤੇ ਬਾਬਾ ਕਾਬਲ ਸਿੰਘ ਦੀ ਯੋਗ ਅਗਵਾਈ ਹੇਠ ਸਿੱਖਿਆ ਦਾ ਇਹ ਬੂਟਾ ਵੱਡਾ ਦਰੱਖਤ ਬਣ ਚੁੱਕਾ ਹੈ | ਜਿੱਥੇ ਪੜ੍ਹਾਈ ਕਰਕੇ ਗਏ ਕਈ ਵਿਦਿਆਰਥੀ ਵਿਦੇਸ਼ਾਂ ਵਿੱਚ ਚੰਗਾ ਨਾਮਨਾ ਖੱਟ ਰਹੇ ਹਨ ਉੱਥੇ ਹੀ ਕਈ ਵਿਦਿਆਰਥੀ ਉੱਚ ਸਰਕਾਰੀ ਅਹੁਦਿਆਂ ਤੇ ਸੇਵਾ ਵੀ ਨਿਭਾਅ ਰਹੇ ਹਨ |
ਪਿਛਲੀ ਖ਼ਬਰ ਪਾਤੜਾਂ ਇਲਾਕੇ 'ਚ ਆਧੁਨਿਕ ਵਿੱਦਿਆ ਦੇਣ ਵਾਲੀ ਮੋਹਰੀ ਸੰਸਥਾ ਗੁਰੂਕੁਲ ਗਲੋਬਲ ਕਰੀਐਂਜਾ ਸੀਨੀਅਰ ਸੈਕੰਡਰੀ ਸਕੂਲ ਪਾਤੜਾਂ... ਅਗਲੀ ਖ਼ਬਰ ਰਾਜਪਾਲ ਗੁਲਾਬ ਚੰਦ ਕਟਾਰੀਆਂ ਵਲੋਂ ਜੱਸਾ ਸਿੰਘ ਰਾਮਗੜ੍ਹੀਆ ਦੀ ਚੇਅਰ ਸਥਾਪਿਤ ਕਰਨ ਨੂੰ ਹਾਂ-ਪੱਖੀ ਹੁੰਗਾਰਾ ਦੇਣਾ ਸਲਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।