03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਪਾਤੜਾਂ ਇਲਾਕੇ 'ਚ ਆਧੁਨਿਕ ਵਿੱਦਿਆ ਦੇਣ ਵਾਲੀ ਮੋਹਰੀ ਸੰਸਥਾ ਗੁਰੂਕੁਲ ਗਲੋਬਲ ਕਰੀਐਂਜਾ ਸੀਨੀਅਰ ਸੈਕੰਡਰੀ ਸਕੂਲ ਪਾਤੜਾਂ

ਅਜੀਤ ਡੈਸਕ 19-05-2026
ਪਾਤੜਾਂ, 18 ਮਈ (ਗੁਰਇਕਬਾਲ ਸਿੰਘ ਖਾਲਸਾ)-ਪਾਤੜਾਂ ਇਲਾਕੇ 'ਚ ਵਿਦਿਆਰਥੀਆਂ ਨੂੰ ਆਧੁਨਿਕ ਤੇ ਸੰਸਾਰਯੁਕਤ ਵਿਦਿਆ ਦੇਣ ਵਾਲੀ ਮੋਹਰੀ ਸੰਸਥਾ ਹੈ | ਗੁਰੂਕੁਲ ਗਲੋਬਲ ਕਰੀਐਂਜਾ ਸੀਨੀਅਰ ਸੈਕੰਡਰੀ ਸਕੂਲ ਪਾਤੜਾਂ | ਗੁਰੁਕੁਲ ਗਲੋਬਲ ਜੋ ਸਕੂਲ ਦੇ ਚੇਅਰਮੈਨ ਰਾਕੇਸ਼ ਸਿੰਗਲਾ, ਵਾਈਸ ਚੇਅਰਮੈਨ ਸ਼ਾਮ ਸੁੰਦਰ ਤੇ ਪਿ੍ੰਸੀਪਲ ਸ਼੍ਰੀਮਤੀ ਹਰਪ੍ਰੀਤ ਨਾਗਪਾਲ ਦੀ ਯੋਗ ਅਗਵਾਈ ਹੇਠ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਤੇ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ | ਸਕੂਲ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੰਦਿਆਂ ਸਕੂਲ ਦੀ ਪਿ੍ੰਸੀਪਲ ਹਰਪ੍ਰੀਤ ਨਾਗਪਾਲ ਨੇ ਦੱਸਿਆ ਕਿ ਸਕੂਲ 'ਚ ਪਲੇ-ਵੇ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ (ਸਾਰੇ ਸਟ੍ਰੀਮਾਂ ਸਮੇਤ) ਉੱਚ-ਸਤ੍ਹਾ ਦੀ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ | ਇੱਥੇ ਨੰਨੇ ਬੱਚਿਆਂ ਲਈ ਪਲੇ-ਵੇ ਵਿਧੀ ਰਾਹੀਂ ਰੁਚਿਕਰ ਤੇ ਮਨੋਰੰਜਕ ਢੰਗ ਨਾਲ ਸਿੱਖਿਆ ਦਿੱਤੀ ਜਾਂਦੀ ਹੈ, ਜਦਕਿ ਵੱਡੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਆਧੁਨਿਕ ਅਤੇ ਗੁਣਵੱਤਾ ਭਰਪੂਰ ਸਿੱਖਿਆ ਨਾਲ ਜੋੜਿਆ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਉੱਚ-ਸਤ੍ਹਾ ਦੀ ਸਿੱਖਿਆ ਦੇ ਨਾਲ-ਨਾਲ ਨੈਤਿਕ ਮੁੱਲਾਂ, ਅਨੁਸ਼ਾਸਨ ਅਤੇ ਸੱਭਿਆਚਾਰਕ ਗਤੀਵਿਧੀਆਂ 'ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ | ਇੱਥੇ ਸੁੰਦਰ ਤੇ ਸਾਫ਼-ਸੁਥਰਾ ਕੈਂਪਸ, ਤਜਰਬੇਕਾਰ ਅਧਿਆਪਕ ਤੇ ਆਧੁਨਿਕ ਸਿੱਖਣ ਦੇ ਸਾਧਨ ਉਪਲਬਧ ਹਨ, ਜੋ ਵਿਦਿਆਰਥੀਆਂ ਦੀ ਸਿੱਖਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਂਦੇ ਹਨ | ਸਕੂਲ ਵਿਦਿਆਰਥੀਆਂ ਨੂੰ ਖੇਡਾਂ, ਯੋਗਾ, ਨਾਚ, ਸੰਗੀਤ ਅਤੇ ਹੋਰ ਰਚਨਾਤਮਕ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰਦਾ ਹੈ | ਇੱਥੇ ਬੱਚਿਆਂ ਦੀ ਬੌਧਿਕ, ਸ਼ਾਰੀਰਿਕ ਅਤੇ ਆਤਮਿਕ ਉੱਨਤੀ ਲਈ ਸੁਰੱਖਿਅਤ ਅਤੇ ਪ੍ਰੇਰਣਾਦਾਇਕ ਵਾਤਾਵਰਣ ਪ੍ਰਦਾਨ ਕੀਤਾ ਜਾਂਦਾ ਹੈ | ਸਕੂਲ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਚੰਗੇ ਨਾਗਰਿਕ ਅਤੇ ਭਵਿੱਖ ਦੇ ਜ਼ਿੰਮੇਵਾਰ ਨੇਤਾ ਬਣਾਉਣਾ ਹੈ |
ਸਕੂਲ ਵਿੱਚ ਸਮੇਂ-ਸਮੇਂ ''ਤੇ ਵਿਦਿਆਰਥੀਆਂ ਲਈ ਸੈਮੀਨਾਰ, ਵਰਕਸ਼ਾਪਾਂ ਤੇ ਪ੍ਰੇਰਣਾਦਾਇਕ ਕਾਰਜਕ੍ਰਮ ਕਰਵਾਏ ਜਾਂਦੇ ਹਨ, ਤਾਂ ਜੋ ਉਨ੍ਹਾਂ ਦੇ ਗਿਆਨ ਅਤੇ ਆਤਮਵਿਸ਼ਵਾਸ ਵਿੱਚ ਵਾਧਾ ਹੋ ਸਕੇ | ਡਿਜੀਟਲ ਸਿੱਖਿਆ ਪ੍ਰਣਾਲੀ ਰਾਹੀਂ ਬੱਚਿਆਂ ਨੂੰ ਨਵੀਂ ਤਕਨਾਲੋਜੀ ਨਾਲ ਜੋੜਿਆ ਜਾਂਦਾ ਹੈ | ਇੱਥੇ ਵਿਗਿਆਨ ਪ੍ਰਯੋਗਸ਼ਾਲਾਵਾਂ, ਲਾਇਬ੍ਰੇਰੀ ਅਤੇ ਕੰਪਿਊਟਰ ਲੈਬ ਦੀਆਂ ਆਧੁਨਿਕ ਸੁਵਿਧਾਵਾਂ ਵੀ ਉਪਲਬਧ ਹਨ, ਜੋ ਵਿਦਿਆਰਥੀਆਂ ਦੀ ਸਿੱਖਣ ਯਾਤਰਾ ਨੂੰ ਹੋਰ ਰੁਚਿਕਰ ਅਤੇ ਗਿਆਨਵਰਧਕ ਬਣਾਉਂਦੀਆਂ ਹਨ |
ਪਿਛਲੀ ਖ਼ਬਰ ਏ ਸੀ. ਮਾਰਕੀਟ ਦੀ ਬਾਹਰੀ ਪਾਰਕਿੰਗ 'ਚ ਵਸੂਲੀ ਗੈਰ-ਕਾਨੂੰਨੀ-ਮੇਅਰ ਅਗਲੀ ਖ਼ਬਰ ਪਾਤੜਾਂ ਇਲਾਕੇ 'ਚ ਵਿੱਦਿਆ ਦੇ ਖੇਤਰ 'ਚ ਚਾਨਣ ਮੁਨਾਰਾ ਸ੍ਰੀ ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ ਬਹਿਰ ਸਾਹਿਬ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।