03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਨਗਰ ਕੌਂਸਲ ਸਮਾਣਾ ਲਈ ਅਕਾਲੀ ਦਲ (ਬ) ਦੇ ਉਮੀਦਵਾਰਾਂ ਦੀ ਸੂਚੀ ਜਾਰੀ ਸ਼ਹਿਰ ਵੇਚਣ ਵਾਲੇ ਵੋਟਾਂ ਦਾ ਹੱਕ ਨਹੀਂ ਰੱਖਦੇ-ਹਰਿਆਊ

ਸਮਾਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਕਾਲੀ ਆਗੂ ਜਗਮੀਤ ਸਿੰਘ ਹਰਿਆਊ | ਤਸਵੀਰ : ਸਾਹਿਬ ਸਿੰਘ <br/> 19-05-2026
ਸਮਾਣਾ, 18 ਮਈ (ਸਾਹਿਬ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਮੁਖੀ ਜਗਮੀਤ ਸਿੰਘ ਹਰਿਆਊ ਨੇ ਨਗਰ ਕੌਂਸਲ ਸਮਾਣਾ ਲਈ ਪਾਰਟੀ ਦੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ | ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਵਾਰਡ ਨੰਬਰ 1 (ਅਨੁਸੂਚਿਤ ਜਾਤੀ ਲਈ ਰਾਖਵਾਂ) ਤੋਂ ਰੇਖਾ ਰਾਣੀ, ਵਾਰਡ ਨੰਬਰ 2 (ਆਮ) ਤੋਂ ਗੋਪਾਲ ਸ਼ਰਮਾ, ਵਾਰਡ ਨੰਬਰ 3 (ਜਨਰਲ ਔਰਤਾਂ ਲਈ ਰਾਖਵਾਂ) ਤੋਂ ਡਿੰਪਲ, ਵਾਰਡ ਨੰਬਰ 4 (ਆਮ) ਤੋਂ ਵਿਪਿਨ ਸ਼ਰਮਾ, ਵਾਰਡ ਨੰਬਰ 5 (ਆਮ ਸ਼੍ਰੇਣੀ ਦੀਆਂ ਔਰਤਾਂ ਲਈ ਰਾਖਵਾਂ) ਤੋਂ ਕਮਲਦੀਪ ਕੌਰ, ਵਾਰਡ ਨੰਬਰ 6 (ਆਮ) ਤੋਂ ਹਰਸ਼ ਵਿਰਕ, ਵਾਰਡ ਨੰਬਰ 7 (ਆਮ ਸ਼੍ਰੇਣੀ ਦੀਆਂ ਔਰਤਾਂ ਲਈ ਰਾਖਵਾਂ) ਤੋਂ ਪਰਮਜੀਤ ਕੌਰ, ਵਾਰਡ ਨੰਬਰ 8 (ਆਮ) ਤੋਂ ਕੁਲਦੀਪ ਸਿੰਘ ਵਿਰਕ, ਵਾਰਡ ਨੰਬਰ 9 (ਆਮ ਸ਼੍ਰੇਣੀ ਦੀਆਂ ਔਰਤਾਂ ਲਈ ਰਾਖਵਾਂ) ਤੋਂ ਮਨਜੀਤ ਕੌਰ, ਵਾਰਡ ਨੰਬਰ 10 (ਆਮ) ਤੋਂ ਅਮਿਤ ਭੰਡਾਰੀ, ਵਾਰਡ ਨੰਬਰ 11 (ਆਮ ਸ਼੍ਰੇਣੀ ਦੀਆਂ ਔਰਤਾਂ ਲਈ ਰਾਖਵਾਂ) ਤੋਂ ਸੁਨੈਨਾ ਮਿੱਤਲ, ਵਾਰਡ ਨੰਬਰ 12 (ਅਨੁਸੂਚਿਤ ਜਾਤੀ ਲਈ ਰਾਖਵਾਂ) ਤੋਂ ਦੀਪਕ ਕੁਮਾਰ, ਵਾਰਡ ਨੰਬਰ 13 (ਮਹਿਲਾ (ਅਨੁਸੂਚਿਤ ਜਾਤੀ) ਤੋਂ ਪਾਰੋ, ਵਾਰਡ ਨੰਬਰ 14 (ਆਮ) ਤੋਂ ਕੁਲਵਿੰਦਰ ਸਿੰਘ, ਵਾਰਡ ਨੰਬਰ 15 (ਆਮ ਸ਼੍ਰੇਣੀ ਦੀਆਂ ਔਰਤਾਂ ਲਈ ਰਾਖਵਾਂ) ਤੋਂ ਹਰਪ੍ਰੀਤ ਕੌਰ, ਵਾਰਡ ਨੰਬਰ 16 (ਆਮ) ਤੋਂ ਗੁਰਪ੍ਰੀਤ ਸਿੰਘ, ਵਾਰਡ ਨੰਬਰ 17 (ਆਮ ਸ਼੍ਰੇਣੀ ਦੀਆਂ ਔਰਤਾਂ ਲਈ ਰਾਖਵਾਂ) ਤੋਂ ਪਲਵਿੰਦਰ ਕੌਰ, ਵਾਰਡ ਨੰਬਰ 18 (ਅਨੁਸੂਚਿਤ ਜਾਤੀ ਲਈ ਰਾਖਵਾਂ) ਤੋਂ ਕੋਮਲ ਮਹੰਤ, ਵਾਰਡ ਨੰਬਰ 19 (ਅਨੁਸੂਚਿਤ ਜਾਤੀ ਲਈ ਰਾਖਵਾਂ) ਤੋਂ ਪਾਲੋ ਦੇਵੀ, ਵਾਰਡ ਨੰਬਰ 20 (ਪਛੜੀਆਂ ਸ਼੍ਰੇਣੀਆਂ ਲਈ ਰਾਖਵਾਂ) ਤੋਂ ਦੀਪਕ ਹੈਪੀ ਅਤੇ ਵਾਰਡ ਨੰਬਰ 21(ਆਮ ਸ਼੍ਰੇਣੀ ਦੀਆਂ ਔਰਤਾਂ ਲਈ ਰਾਖਵਾਂ) ਤੋਂ ਨਰਿੰਦਰ ਕੌਰ ਨੂੰ ਪਾਰਟੀ ਨੇ ਟਿਕਟ ਦਿੱਤੀ ਹੈ | ਉਨ੍ਹਾਂ ਆਖਿਆ ਕਿ ਪਾਰਟੀ ਨੇ ਮਜ਼ਬੂਤ ਉਮੀਦਵਾਰ ਮੈਦਾਨ ਵਿਚ ਉਤਾਰੇ ਹਨ | ਉਨ੍ਹਾਂ ਚੇਤਾਵਨੀ ਦਿੱਤੀ ਕਿ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ, ਵੋਟਰਾਂ ਨੂੰ ਡਰਾਉਣ ਧਮਕਾਉਣ ਦੀ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ |
ਉਨ੍ਹਾਂ ਸਖ਼ਤ ਲਹਿਜ਼ੇ ਵਿਚ ਆਖਿਆ ਕਿ ਜੇਕਰ ਸ਼ਹਿਰ ਵੇਚਣ ਵਾਲਿਆਂ ਨੇ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਕੀਤੀ ਤਾਂ ਅਕਾਲੀ ਦਲ ਅਜਿਹਾ ਜਵਾਬ ਦੇਵੇਗਾ ਕਿ ਉਹ ਸੱਤ ਪੁਸ਼ਤਾਂ ਤੱਕ ਯਾਦ ਰੱਖਣਗੇ | ਉਨ੍ਹਾਂ ਵਿਰੋਧੀ ਪਾਰਟੀਆਂ ਨੂੰ ਆਖਿਆ ਕਿ ਵੋਟਾਂ ਸ਼ਾਂਤਮਈ ਕਰਵਾਉਣ ਲਈ ਇੱਕਜੁਟ ਹੋ ਜਾਣ ਅਤੇ ਹਰ ਗੁੰਡਾਗਰਦੀ ਦਾ ਮੰੂਹ ਤੋੜਵਾਂ ਜਵਾਬ ਦੇਣ | ਇਸ ਮੌਕੇ ਕੁਲਦੀਪ ਸਿੰਘ ਨਸੂਪੁਰ, ਕੋਮਲ ਮਹੰਤ, ਹੀਰਾ ਸਿੰਘ
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਲਈ 137 ਉਮੀਦਵਾਰਾਂ ਨੇ ਨਾਮਜ਼ਦਗੀਆਂ ਕੀਤੀਆਂ ਦਾਖ਼ਲ- ਉਪ ਮੰਡਲ ਮੈਜਿਸਟ੍ਰੇਟ ਸੋਮਲ ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਲਈ 137 ਉਮੀਦਵਾਰਾਂ ਨੇ ਨਾਮਜ਼ਦਗੀਆਂ ਕੀਤੀਆਂ ਦਾਖ਼ਲ- ਉਪ ਮੰਡਲ ਮੈਜਿਸਟ੍ਰੇਟ ਸੋਮਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।