ਬਨੂੜ, 19 ਮਈ (ਭੁਪਿੰਦਰ ਸਿੰਘ)-ਬਨੂੜ ਮਿਊਾਸੀਪਲ ਕਮੇਟੀ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਵਾਰਡ ਨੰਬਰ 1 ਤੋਂ ਛਿੰਦਰਪਾਲ ਕੌਰ ਪਤਨੀ ਬਲਬੀਰ ਸਿੰਘ, ਵਾਰਡ ਨੰਬਰ 4 ਤੋਂ ਸ਼ਿਵ ਕੁਮਾਰ, ਵਾਰਡ ਨੰਬਰ 5 ਤੋਂ ਮਿਸਿਜ਼ ਕਾਮਨੀ ਥੱਮਣ, ਵਾਰਡ ਨੰਬਰ 7 ਤੋਂ ਗੁਲਸ਼ਨ ਪਤਨੀ ਪਾਰਸ, ਵਾਰਡ ਨੰਬਰ 8 ਤੋਂ ਕੁਲਦੀਪ ਸਿੰਘ, ਵਾਰਡ ਨੰਬਰ 10 ਤੋਂ ਕੁਲਦੀਪ ਸਿੰਘ ਕੰਬੋਜ (ਮਠਿਆੜਾ), ਵਾਰਡ ਨੰਬਰ 12 ਤੋਂ ਰਾਮ ਜੀਵਨ ਵਰਮਾ ਅਤੇ ਵਾਰਡ ਨੰਬਰ 13 ਤੋਂ ਰਾਮ ਸਖੀ ਦੇ ਨਾਮਜ਼ਦਗੀ ਪੱਤਰ ਸਕਰੂਟਨੀ ਤੋਂ ਬਾਅਦ ਸਹੀ ਪਾਏ ਗਏ | ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਬਰਾੜ, ਪ੍ਰੇਮ ਕੁਮਾਰ ਥੱਮਣ, ਐਡਵੋਕੇਟ ਇਕਬਾਲ ਸਿੰਘ ਓਬੀਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਰਿੰਕੂ ਸਲੇਮਪੁਰ ਅਤੇ ਹੈਪੀ ਕਟਾਰੀਆ ਸਾਬਕਾ ਕੌਂਸਲਰ ਵਰਕਰਾਂ ਸਮੇਤ ਐੱਸ.ਡੀ.ਐਮ. ਦਫ਼ਤਰ ਬਨੂੜ ਵਿਖੇ ਹਾਜ਼ਰ ਰਹੇ | ਚਰਨਜੀਤ ਸਿੰਘ ਬਰਾੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਨੂੜ ਸ਼ਹਿਰ ਵਿਚ ਲੋਕ ਬੁਨਿਆਦੀ ਸਹੂਲਤਾਂ ਦੀ ਕਮੀ, ਸਫ਼ਾਈ ਦੀ ਘਾਟ, ਪੀਣ ਵਾਲੇ ਪਾਣੀ ਦੀ ਕਮੀ, ਟੁੱਟੀਆਂ ਸੜਕਾਂ, ਗੰਦੇ ਪਾਣੀ ਦੀ ਨਿਕਾਸੀ, ਸਟਰੀਟ ਲਾਈਟਾਂ, ਐਨ.ੳ.ਸੀ. ਦੇ ਮਸਲੇ ਅਤੇ ਵਿਕਾਸ ਕਾਰਜਾਂ ਵਿਚ ਹੋ ਰਹੀ ਅਣਦੇਖੀ ਕਾਰਨ ਪ੍ਰੇਸ਼ਾਨ ਹਨ | ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੀ ਇਮਾਨਦਾਰੀ ਅਤੇ ਵਿਕਾਸ ਦੀ ਸੋਚ ਨਾਲ ਬਨੂੜ ਦੀਆਂ ਸਮੱਸਿਆਵਾਂ ਦਾ ਹੱਲ ਕਰ ਸਕਦੇ ਹਨ | ਅੱਜ ਜੋ ਵੀ ਸ਼ਹਿਰ ਵਿਚ ਕੰਮ ਚੱਲ ਰਹੇ ਹਨ ਉਹ ਕੇਂਦਰ ਸਰਕਾਰ ਦੇ ਪੈਸੇ ਨਾਲ ਹੀ ਚੱਲ ਰਹੇ ਹਨ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਨੂੜ ਦੇ ਚਹੁੰਮੁਖੀ ਵਿਕਾਸ, ਸਾਫ਼-ਸੁਥਰੇ ਪ੍ਰਸ਼ਾਸਨ ਅਤੇ ਲੋਕਾਂ ਦੀਆਂ ਮੁੱਢਲੀਆਂ ਸਮੱਸਿਆਵਾਂ ਦੇ ਹੱਲ ਲਈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਜਾਵੇ ਤਾਂ ਜੋ ਬਨੂੜ ਨੂੰ ਵਿਕਾਸ ਦੀ ਨਵੀਂ ਦਿਸ਼ਾ ਦਿੱਤੀ ਜਾ ਸਕੇ |