ਪਟਿਆਲਾ, 19 ਮਈ (ਧਰਮਿੰਦਰ ਸਿੰਘ ਸਿੱਧੂ)-ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਵਲੋਂ ਥਾਪਰ ਯੂਨੀਵਰਸਿਟੀ ਦੇ ਮੇਨ ਗੇਟ ਅੱਗੇ ਜੋ ਧਰਨਾ ਲਗਾਇਆ ਹੋਇਆ ਸੀ, ਅੱਜ ਉਹ ਸਮਾਪਤ ਹੋ ਗਿਆ ਹੈ | ਆਗੂਆਂ ਨੇ ਦਸਿਆ ਕਿ ਡਿਊਟੀ ਤੋਂ ਕੱਢੇ ਮੁਕੇਸ਼ ਕੁਮਾਰ ਨੂੰ ਮੁੜ ਬਹਾਲ ਕੀਤਾ ਗਿਆ ਹੈ ਤੇ ਉਸ ਦੀ ਹਮਾਇਤ ਵਾਸਤੇ ਧਰਨੇ ਵਿਚ ਬੈਠੇ ਸਾਥੀਆਂ ਨੂੰ ਨੋਟਿਸ ਦਿੱਤਾ ਸੀ ਉਨਾਂ ਨੂੰ ਵੀ ਡਿਊਟੀ 'ਤੇ ਬਹਾਲ ਕਰ ਲਿਆ ਗਿਆ, ਇਹ ਸਭ ਕੁੱਝ ਸੰਯੁਕਤ ਕਿਸਾਨ ਮੋਰਚੇ ਦੀ ਹਮਾਇਤ ਨਾਲ ਹੋਇਆ ਹੈ, ਇਸ ਵਿਚ ਕਿਸਾਨ ਜਥੇਬੰਦੀਆਂ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਕਿਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਤੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਨੇ ਇਸ ਮੋਰਚੇ ਨੂੰ ਸਹਿਯੋਗ ਦਿੱਤਾ | ਕਿਸਾਨ ਆਗੂ ਬਲਰਾਜ ਜੋਸ਼ੀ, ਦਵਿੰਦਰ ਸਿੰਘ ਪੂਨੀਆਂ, ਹੋਰ ਬਹੁਤ ਸਾਰੇ ਕਿਸਾਨ ਆਗੂ ਆਪਣੇ ਵਿਚਾਰ ਰੱਖੇ | ਅੰਤ ਵਿੱਚ ਇਹ ਮੋਰਚਾ ਗਿਆਰਵੇਂ ਦਿਨ ਜਾ ਕੇ ਸਮਾਪਤ ਹੋ ਗਿਆ ਹੈ | ਅੰਤ ਵਿਚ ਆਏ ਸਾਰੇ ਸੰਘਰਸ਼ੀ ਲੋਕਾਂ ਦਾ ਸੂਬਾ ਪ੍ਰਧਾਨ ਪ੍ਰਗਟ ਸਿੰਘ ਢੀਂਡਸਾ ਵਲੋਂ ਧੰਨਵਾਦ ਕੀਤਾ ਗਿਆ |