03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਸ਼ੀਲਾ ਅਲੀਪੁਰੀਆ ਚੈਰੀਟੇਬਲ ਸੁਸਾਇਟੀ ਇਸ ਸਾਲ ਵੀ ਹਾਇਰ ਐਜੂਕੇਸ਼ਨ ਲਈ ਅਪਣਾਏ 10 ਲੋੜਵੰਦ ਬੱਚੇ

ਅਜੀਤ ਡੈਸਕ 20-05-2026
ਪਟਿਆਲਾ, 19 ਮਈ (ਮਨਦੀਪ ਸਿੰਘ ਖਰੌੜ)-ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਖੇਤਰ ਵਿਚ ਲਗਾਤਾਰ ਸੇਵਾ ਕਰ ਰਹੀ ਸ਼ੀਲਾ ਅਲੀਪੁਰੀਆ ਚੈਰੀਟੇਬਲ ਸੁਸਾਇਟੀ ਨੇ ਇਸ ਸਾਲ ਵੀ ਹਾਇਰ ਐਜੂਕੇਸ਼ਨ ਲਈ 10 ਦੇ ਲਗਭਗ ਬੱਚੇ ਅਪਣਾਉਣ ਦਾ ਫ਼ੈਸਲਾ ਕੀਤਾ ਹੈ | ਅੱਜ ਇੱਥੇ ਸੁਸਾਇਟੀ ਦੀ ਹੋਈ ਮੀਟਿੰਗ ਵਿਚ ਗੱਲਬਾਤ ਕਰਦਿਆਂ ਸੁਸਾਇਟੀ ਪ੍ਰਧਾਨ ਅਜੇ ਅਲੀਪੁਰੀਆ ਨੇ ਆਖਿਆ ਕਿ ਇਹ ਮੁਫ਼ਤ ਸਿੱਖਿਆ ਬੇਹੱਦ ਲੋੜਵੰਦ ਤੇ ਹੁਸ਼ਿਆਰ ਬਚਿਆਂ ਨੂੰ ਹੀ ਮੁਹੱਈਆ ਕਰਵਾਉਂਦੇ ਹਾਂ | ਪਿਛਲੇ ਤਿੰਨ ਸਾਲਾਂ ਵਿਚ 25 ਦੇ ਕਰੀਬ ਬੱਚੇ ਸੁਸਾਇਟੀ ਤੋਂ ਪੂਰੀ ਤਰਾਂ ਮੁਫ਼ਤ ਸਿੱਖਿਆ ਲੈ ਰਹੇ ਹਨ | ਸੁਸਾਇਟੀ ਦੀ ਮੀਟਿੰਗ ਦੌਰਾਨ ਵੱਖ-ਵੱਖ ਬੱਚਿਆਂ ਨਾਲ ਗੱਲਬਾਤ ਕਰਦਿਆਂ ਅਜੇ ਅਲੀਪੁਰੀਆ ਨੇ ਆਖਿਆ ਕਿ ਕਿਸੇ ਵੀ ਬੱਚੇ ਦਾ, ਵਿਦਿਆਰਥੀ ਦਾ ਜੀਵਨ ਵਿਚ ਵਿਚਰਨ ਦਾ ਢੰਗ ਇਹ ਦੱਸਦਾ ਹੈ ਕਿ ਉਸ ਨੇ ਸਹੀ ਐਜੂਕੇਸ਼ਨ ਲਈ ਹੋਈ ਹੈ | ਉਨਾਂ ਆਖਿਆ ਕਿ ਜ਼ਿੰਦਗੀ ਵਿਚ ਹਰ ਛੋਟੀ ਤੇ ਵੱਡੀ ਸਮੱਸਿਆ ਦਾ ਹੱਲ ਸਖ਼ਤ ਮਿਹਨਤ ਅਤੇ ਹਾਇਰ ਐਜੂਕੇਸ਼ਨ ਰਾਹੀਂ ਕੀਤਾ ਜਾ ਸਕਦਾ ਹੈ | ਐਜੂਕੇਸ਼ਨ ਹਰ ਛੋਟੀ ਤੇ ਵੱਡੀ ਸਮੱਸਿਆ ਦਾ ਹੱਲ ਕਰਕੇ ਜ਼ਿੰਦਗੀ ਨੂੰ ਸਫਲ ਕਰ ਦਿੰਦੀ ਹੈ | ਅਜੇ ਅਲੀਪੁਰੀਆ ਨੇ ਬੱਚਿਆਂ ਨੂੰ ਆਖਿਆ ਕਿ ਜੇਕਰ ਉਹ ਪੜ੍ਹ ਲਿਖ ਕੇ ਡਿਗਰੀਆਂ ਪ੍ਰਾਪਤ ਕਰਕੇ ਸਫਲ ਹੋ ਜਾਣਗੇ, ਉਸ ਸਮੇਂ ਉਨਾਂ ਨੂੰ ਇਹ ਪਤਾ ਚੱਲੇਗਾ ਕਿ ਸਿੱਖਿਆ ਹਰ ਵਿਅਕਤੀ ਨੂੰ ਇਕ ਚੰਗਾ ਇਨਸਾਨ ਬਣਾ ਦਿੰਦੀ ਹੈ | ਅਜੇ ਅਲੀਪੁਰੀਆ ਨੇ ਇਸ ਮੌਕੇ ਲੋੜਵੰਦ ਬਚਿਆਂ ਨੂੰ ਚੁਣਨ ਲਈ ਰੱਖੀ ਮੀਟਿੰਗ ਦੌਰਾਨ ਬੋਲਦਿਆਂ ਬਚਿਆਂ ਨੂੰ ਆਖਿਆ ਕਿ ਉਨਾਂ ਨੂੰ ਸਹੀ ਮੰਜ਼ਿਲ ਸਹੀ ਰਸਤੇ 'ਤੇ ਪਹੁੰਚਾ ਦੇਵੇਗੀ ਪਰ ਮਾੜੇ ਰਸਤੇ ਤੋਂ ਬਚਣਾ ਪਵੇਗਾ | ਉਨਾਂ ਆਖਿਆ ਕਿ ਇਹ ਅਜਿਹੀ ਕੱਚੀ ਉਮਰ ਹੁੰਦੀ ਹੈ ਕਿ ਇਸ ਵਿਚ ਹਰ ਬੱਚਾ ਮਾੜੀਆਂ ਹਰਕਤਾਂ ਦੇਖ ਕੇ ਪ੍ਰਭਾਵਿਤ ਹੋ ਜਾਂਦਾ ਹੈ, ਫਿਰ ਇਹ ਮਾੜੀ ਸੰਗਤ ਜ਼ਿੰਦਗੀ ਨੂੰ ਬਰਬਾਦ ਕਰ ਦਿੰਦੀ ਹੈ | ਇਸ ਲਈ ਮਾੜੀ ਸੰਗਤ ਤੋਂ ਬਚ ਕੇ ਚੰਗੇ ਰਸਤੇ 'ਤੇ ਪੁੱਜਣਾ ਬੇਹੱਦ ਜ਼ਰੂਰੀ ਹੈ |
ਪਿਛਲੀ ਖ਼ਬਰ ਸ਼ਿਵਾ ਜੀ ਪਾਰਕ 'ਚ ਨਗਰ ਕੌਂਸਲ ਦੀ ਵੱਡੀ ਅਣਗਹਿਲੀ ਕਾਰਨ ਲੱਖਾਂ ਦੇ ਫੁਹਾਰੇ ਪਏ ਬੰਦ ਅਗਲੀ ਖ਼ਬਰ ਮੰਗਾਂ ਮੰਨੇ ਜਾਣ 'ਤੇ ਧਰਨਾ ਹੋਇਆ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।