03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਸ਼ਿਵਾ ਜੀ ਪਾਰਕ 'ਚ ਨਗਰ ਕੌਂਸਲ ਦੀ ਵੱਡੀ ਅਣਗਹਿਲੀ ਕਾਰਨ ਲੱਖਾਂ ਦੇ ਫੁਹਾਰੇ ਪਏ ਬੰਦ

ਅਜੀਤ ਡੈਸਕ 20-05-2026
ਰਾਜਪੁਰਾ, 19 ਮਈ (ਰਣਜੀਤ ਸਿੰਘ)-ਸਥਾਨਿਕ ਸ਼ਹਿਰ ਦਾ ਸ਼ਿਵਾ ਜੀ ਪਾਰਕ ਸਭ ਤੋਂ ਵੱਡਾ ਪਾਰਕ ਹੈ ਅਤੇ ਇਸ ਪਾਰਕ ਵਿਚ ਸ਼ਾਮ ਸਵੇਰੇ ਸੈਂਕੜੇ ਲੋਕੀ ਸੈਰ ਕਰਨ ਲਈ ਆਉਂਦੇ ਹਨ ਤਾਂ ਕਿ ਤੰਦਰੁਸਤ ਰਿਹਾ ਜਾ ਸਕੇ ਪਰ ਇਸ ਪਾਰਕ ਦੀ ਹਾਲਤ ਬਹੁਤ ਹੀ ਮੰਦੀ ਹੋਈ ਪਈ ਹੈ | ਇਥੇ ਲੱਗੇ ਹੋਏ ਲੱਖਾਂ ਰੁਪਏ ਦੇ ਫੁਹਾਰੇ ਬੰਦ ਪਏ ਹਨ, ਪਾਰਕ ਦੇ ਆਲੇ ਦੁਆਲੇ ਲੱਗੀਆਂ ਲੋਹੇ ਦੀਆਂ ਗਰਿਲਾਂ ਤੇ ਚੋਰਾਂ ਨੇ ਹੱਥ ਸਾਫ਼ ਕਰ ਦਿੱਤਾ ਹੈ, ਪ੍ਰਸ਼ਾਸਨ ਵਲੋਂ ਐਵੇਂ ਤਾਰਾਂ ਅਤੇ ਰੱਸੀਆਂ ਬੰਨ ਕੇ ਡੰਗ ਟਪਾਈ ਕੀਤੀ ਜਾ ਰਹੀ ਹੈ | ਅਕਸਰ ਹੀ ਟੁੱਟੀਆਂ ਗਰਿੱਲਾਂ ਕਾਰਨ ਪਾਰਕ ਵਿਚ ਆਵਾਰਾ ਪਸ਼ੂ ਅਤੇ ਕੁੱਤੇ ਫਿਰਦੇ ਰਹਿੰਦੇ ਹਨ | ਜਿਹੜੇ ਕਿਸੇ ਵੀ ਵਕਤ ਸੈਰ ਕਰਨ ਆਏ ਵਿਅਕਤੀ 'ਤੇ ਹਮਲਾ ਕਰ ਸਕਦੇ ਹਨ | ਜਿਸ ਕਾਰਨ ਉਹ ਵਿਅਕਤੀ ਤੰਦਰੁਸਤ ਹੋਣ ਦੀ ਬਜਾਏ ਸਦਾ ਲਈ ਅਪਾਹਜ ਹੋ ਸਕਦਾ ਹੈ | ਜਾਣਕਾਰੀ ਮੁਤਾਬਿਕ ਇੱਥੋਂ ਦੀ ਸ਼ਿਵਾ ਜੀ ਪਾਰਕ ਸ਼ਹਿਰ ਦਾ ਸਭ ਤੋਂ ਵੱਡਾ ਪਾਰਕ ਹੈ, ਇਸ ਪਾਰਕ ਵਿਚ 15 ਮਈ 2000 ਨੂੰ ਸਾਬਕਾ ਮੰਤਰੀ ਬਲਰਾਮ ਜੀ ਦਾਸ ਟੰਡਨ ਨੇ ਫੁਹਾਰਿਆਂ ਦਾ ਉਦਘਾਟਨ ਕੀਤਾ ਸੀ | ਇਨਾਂ ਫੁਹਾਰਿਆਂ ਤੇ ਉਸ ਵੇਲੇ ਲੱਖਾਂ ਰੁਪਏ ਖਰਚ ਆਏ ਸਨ | ਪਰ ਅੱਜ ਇਹ ਫੁਹਾਰੇ ਸਰਕਾਰੀ ਬੇਰੁਖ਼ੀ ਦਾ ਸ਼ਿਕਾਰ ਹੋਏ ਪਏ ਹਨ ਕੋਈ ਵੀ ਚਾਲੂ ਹਾਲਤ ਵਿਚ ਨਹੀ ਹੈ, ਜਦ ਕਿ ਸੈਰ ਕਰਨ ਆਉਣ ਵਾਲੇ ਬਜੁਰਗ ਲੋਕੀ ਫੁਹਾਰਿਆਂ ਦੀਆਂ ਬਾਤਾਂ ਪਾਉਂਦੇ ਰਹਿੰਦੇ ਹਨ | ਇਸ ਪਾਰਕ ਦੀ ਸਾਂਭ ਸੰਭਾਲ ਇਕ ਨਿੱਜੀ ਸੰਸਥਾ ਦੇ ਜਿੰਮੇ ਹਨ ਪਰ ਸੰਸਥਾ ਵੀ ਇਕ ਲਿਮਟ ਤੱਕ ਪਾਰਕ ਦਾ ਕੰਮ ਕਾਰ ਕਰ ਸਕਦੀ ਹੈ | ਇਸ ਦੇ ਬਾਵਜੂਦ ਵੀ ਪਾਰਕ ਵਿਚ ਸਾਫ਼ ਸਫ਼ਾਈ ਦੇ ਪੁਖ਼ਤਾ ਪ੍ਰਬੰਧ ਨਹੀਂ ਹਨ | ਪਾਰਕ ਦੇ ਆਲੇ ਦੁਆਲੇ ਗੰਦ ਦੀਆਂ ਢੇਰੀਆਂ ਲੱਗੀਆਂ ਰਹਿੰਦੀਆਂ ਹਨ ਜਿਹੜੀਆਂ ਹਰ ਸੈਰ ਕਰਨ ਵਾਲੇ ਲਈ ਸਿਰਦਰਦੀ ਦਾ ਸਬੱਬ ਬਣਦੀਆਂ ਹਨ | ਇਸ ਪਾਰਕ ਵਿਚ ਹਰ ਰੋਜ਼ ਸੈਂਕੜੇ ਬਜੁਰਗ, ਔਰਤਾਂ, ਨੌਜਵਾਨ ਅਤੇ ਬੱਚੇ ਸੈਰ ਕਰਨ ਲਈ ਆਉਂਦੇ ਹਨ ਪਰ ਪਾਰਕ ਵਿਚ ਸਹੂਲਤਾਂ ਦੀ ਕਾਫੀ ਜ਼ਿਆਦਾ ਘਾਟ ਰੜਕਦੀ ਹੈ | ਇਸ ਪਾਰਕ ਦੀਆਂ ਲੋਹੇ ਦੀਆਂ ਗਰਿਲਾਂ ਚੋਰੀ ਹੋ ਗਈਆਂ ਹਨ ਅਤੇ ਉਨਾਂ ਦੀ ਥਾਂ 'ਤੇ ਨਵੀਆਂ ਗਰਿਲਾਂ ਲਾਉਣ ਦੀ ਬਜਾਏ ਐਵੇਂ ਤਾਰਾਂ ਅਤੇ ਰੱਸੀਆਂ ਬੰਨ ਕੇ ਡੰਗ ਸਾਰਿਆ ਹੋਇਆ ਹੈ | ਲੋਕਾਂ ਦੇ ਸੈਰ ਕਰਨ ਵਾਲੀ ਪਗਡੰਡੀ ਤੇ ਲੱਗੀਆਂ ਟਾਈਲਾਂ ਵੀ ਕਈ ਥਾਵਾਂ ਤੋ ਟੁੱਟੀਆਂ ਪਈਆਂ ਹਨ | ਸ਼ਿਵਾ ਜੀ ਪਾਰਕ ਐਨ ਸ਼ਹਿਰ ਦੇ ਵਿਚਾਲੇ ਅਤੇ ਜੀ.ਟੀ. ਰੋਡ ਦੇ ਐਨ ਨੇੜੇ ਬਣਿਆ ਹੋਇਆ ਹੈ ਲੋਕੀ ਦੂਰੋਂ ਨੇੜਿਉਂ ਇਥੇ ਸਕੂਟਰਾਂ ਕਾਰਾਂ ਰਾਹੀ ਸੈਰ ਕਰਨ ਲਈ ਆਉਂਦੇ ਹਨ | ਪਾਰਕ ਵਿਚ ਸੈਰ ਕਰਨ ਆਉਣ ਵਾਲੇ ਲੋਕਾਂ ਦੀ ਮੰਗ ਹੈ ਕਿ ਪਾਰਕ ਦੀ ਹਾਲਤ ਵੱਲ ਧਿਆਨ ਦਿਤਾ ਜਾਵੇ | ਤੰਦਰੁਸਤੀਆਂ ਵੰਡਣ ਵਾਲਾ ਪਾਰਕ ਹਾਲ ਦੀ ਘੜੀ ਆਪ ਹੀ ਕਈ
ਪਿਛਲੀ ਖ਼ਬਰ ਕਲਗੀਧਰ ਨੈਸ਼ਨਲ ਸੈਕੰਡਰੀ ਸਕੂਲ ਮੂੰਗੋ ਦਾ ਨਤੀਜਾ ਸਤ ਪ੍ਰਤੀਸ਼ਤ ਰਿਹਾ ਅਗਲੀ ਖ਼ਬਰ ਸ਼ੀਲਾ ਅਲੀਪੁਰੀਆ ਚੈਰੀਟੇਬਲ ਸੁਸਾਇਟੀ ਇਸ ਸਾਲ ਵੀ ਹਾਇਰ ਐਜੂਕੇਸ਼ਨ ਲਈ ਅਪਣਾਏ 10 ਲੋੜਵੰਦ ਬੱਚੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।