03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਨਟਾਸ ਵਲੋਂ ਡਾ. ਹਰਜੀਤ ਸਿੰਘ ਨੂੰ 'ਪੰਜਾਬੀ ਭਾਸ਼ਾ ਅਤੇ ਫਿਲਮ ਜਗਤ ਦਾ ਚਮਕਦਾ ਸਿਤਾਰਾ' ਐਵਾਰਡ ਨਾਲ ਕੀਤਾ ਸਨਮਾਨਿਤ

ਅਜੀਤ ਡੈਸਕ 20-05-2026
ਪਟਿਆਲਾ, 19 ਮਈ (ਧਰਮਿੰਦਰ ਸਿੰਘ ਸਿੱਧੂ)-ਨੈਸ਼ਨਲ ਥੀਏਟਰ ਆਰਟਸ ਸੋਸਾਇਟੀ (ਨਟਾਸ) ਜੋੜੀ ਪਦਮਸ਼੍ਰੀ ਪ੍ਰਾਣ ਸੱਭਰਵਾਲ-ਸਟੇਟ ਅਵਾਰਡੀ ਸੁਨੀਤਾ ਸੱਭਰਵਾਲ ਨੇ ਭਾਸ਼ਾ ਭਵਨ ਕੰਪਲੈਕਸ 'ਚ ਕਰਵਾਏ ਸਮਾਗਮ ਦੌਰਾਨ ਉੱਘੇ ਫਿਲਮ ਡਾਇਰੈਕਟਰ-ਨਿਰਮਾਤਾ ਡਾ. ਹਰਜੀਤ ਸਿੰਘ ਨੂੰ ਸਨਮਾਨਿਤ ਕੀਤਾ | ਨਟਾਸ ਡਾਇਰੈਕਟਰ ਪਦਮਸ਼੍ਰੀ ਪ੍ਰਾਣ ਸੱਭਰਵਾਲ ਨੇ ਹਾਜ਼ਰ ਪ੍ਰਸਿੱਧ ਫਿਲਮੀ ਹਸਤੀਆਂ ਦੇਵਿੰਦਰਪਾਲ ਤੇ ਭੀਮ ਰਾਜ ਗਰਗ ਦੇ ਨਾਲ ਡਾ. ਹਰਜੀਤ ਸਿੰਘ ਨੂੰ ''ਪੰਜਾਬੀ ਭਾਸ਼ਾ ਅਤੇ ਫਿਲਮ ਜਗਤ ਦਾ ਚਮਕਦਾ ਸਿਤਾਰਾ ਅਵਾਰਡ ਆਫ ਆਨਰ'', ਮਿਮੈਂਟੋ, ਸ਼ਾਲ, ਬੁੱਕੇ ਅਤੇ ਉਪਹਾਰ ਭੇਂਟ ਕਰਕੇ ਸਨਮਾਨਿਤ ਕੀਤਾ | ਸ੍ਰੀ ਸੱਭਰਵਾਲ ਨੇ ਡਾ. ਹਰਜੀਤ ਸਿੰਘ ਵਲੋਂ ਬਣਾਇਆਂ ਫਿਲਮਾਂ, ਟੈਲੀ ਫਿਲਮਾਂ ਲਿਖੇ, ਛੱਪੇ ਅਤੇ ਮੰਚਿਤ ਪੰਜਾਬੀ ਨਾਟਕਾਂ, ਡਾਕੂਮੈਂਟਰੀ ਫਿਲਮਾਂ ਅਤੇ ਮਿਲੇ ਸਨਮਾਨਾਂ ਅਤੇ ਅਵਾਰਡਾਂ ਬਾਰੇ ਚਾਨਣਾ ਪਾਇਆ | ਪ੍ਰਸ਼ੰਸਕਾਂ ਨੇ ਡਾ. ਹਰਜੀਤ ਸਿੰਘ ਤੇ ਦਵਿੰਦਰਪਾਲ (ਮੁੰਬਈ) ਫਿਲਮ ਹਸਿਟੋਰਿਓਨ ਭੀਮ ਰਾਜ ਗਰਗ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਸ਼ੁੱਭ ਇਛਾਵਾਂ ਭੇਂਟ ਕੀਤੀਆਂ | ਉਨ੍ਹਾਂ ਨੇ ਉਦੱਮੀ ਡਾਇਰੈਕਟਰ ਭਾਸ਼ਾਵਾਂ ਸ੍ਰ. ਜਸਵੰਤ ਸਿੰਘ ਜ਼ਫਰ ਵੱਲੋਂ ਆਰੰਭੇ ਨਿਵੇਕਲੇ ਪ੍ਰੋਜੈਕਟਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਉਪਰੋਕਤ ਹਸਤੀਆਂ ਤੋਂ ਬਿੰਨਾਂ ਹੋਰ ਕਲਾਕਾਰਾਂ, ਸਾਹਿਤ-ਕਲਾ ਪ੍ਰੇਮੀਆਂ ਜਿਵੇਂ ਡਾ. ਕੁਲਦੀਪ, ਦੀਪ ਕੁਲਵੰਤ ਸਿੰਘ ਨਾਰੀਕੇ, ਅਦਾਕਾਰ ਹਰਜੀਤ ਕੈਂਥ ਕੈਲੇ, ਰਾਜੇਸ਼ ਸ਼ਰਮਾ, ਕਵਿਤਾ ਸ਼ਰਮਾ, ਗੋਪਾਲ ਸ਼ਰਮਾ, ਅਨਿਲ ਗਰਗ-ਸ਼ੀ੍ਰਮਤੀ ਗਰਗ, ਰਾਜੇਸ਼ ਕੋਟੀਆ, ਬਲਜੀਤ ਚੰਦ, ਸਿਮਰਨ ਸਰਨਾਂ ਆਦਿ ਹਸਤੀਆਂ ਸ਼ਾਮਿਲ ਸਨ | ਮੁੱਖ ਮਹਿਮਾਨ ਡਾ. ਹਰਜੀਤ ਸਿੰਘ ਨੇ ਮਿਲੇ ਪ੍ਰੇਮ, ਸਤਿਕਾਰ ਲਈ ਧੰਨਵਾਦ ਕੀਤਾ ਅਤੇ ਮਾਂ ਬੋਲੀ ਪੰਜਾਬੀ ਦੀ ਸੇਵਾ ਵਿਚ ਡੱਟੇ ਰਹਿਣ ਦਾ ਭਰੋਸਾ ਦਿਵਾਇਆ | ਸ੍ਰੀ ਸੱਭਰਵਾਲ ਅਤੇ ਨਟਾਸ ਪ੍ਰਧਾਨਜੀ.ਐਸ. ਕੱਕੜ ਨੇ ਉਪਰੋਕਤ ਹਸਤੀਆਂ ਅਤੇ ਵਿਸ਼ੇਸ਼ ਤੌਰ 'ਤੇ ਸੁਹਿਰਦ-ਕੁਸ਼ਲ ਪ੍ਰਸ਼ਾਸਕ ਜਸਵੰਤ ਸਿੰਘ ਜ਼ਫਰ ਵਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ |
ਪਿਛਲੀ ਖ਼ਬਰ ਹਲਕਾ ਸਨੌਰ ਦੇ ਸਰਕਾਰੀ ਸਕੂਲਾਂ 'ਚ ਲਗਾਤਾਰ ਚੋਰੀਆਂ ਨਾਲ ਲੋਕਾਂ 'ਚ ਭਾਰੀ ਚਿੰਤਾ ਅਗਲੀ ਖ਼ਬਰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।