03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਤੇਲ ਕੀਮਤਾਂ ਵਿਚ ਵਾਧੇ ਨਾਲ ਕਿਸਾਨਾਂ ਤੇ ਆਮ ਲੋਕਾਂ 'ਤੇ ਪਿਆ ਵੱਡਾ ਆਰਥਿਕ ਬੋਝ-ਗੁਰਦੀਪ ਜੰਜੂਆ

ਅਜੀਤ ਡੈਸਕ 20-05-2026
ਅਮਲੋਹ, 19 ਮਈ (ਕੇਵਲ ਸਿੰਘ)-ਕੇਂਦਰ ਦੀ ਮੋਦੀ ਸਰਕਾਰ ਨੇ ਵੱਧ ਰਹੀ ਮਹਿੰਗਾਈ ਵਿਚ ਦੇਸ਼ ਵਾਸੀਆਂ ਨੂੰ ਰਾਹਤ ਦੇਣ ਦੀ ਬਜਾਏ ਤੇਲ ਕੀਮਤਾਂ ਵਿਚ ਵਾਧਾ ਕਰਕੇ ਹੋਰ ਆਰਥਿਕ ਬੋਝ ਪਾ ਦਿੱਤਾ ਹੈ, ਜਿਸ ਨਾਲ ਆਮ ਲੋਕ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ ਅਤੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਸਰਪੰਚ ਅਤੇ ਕਿਸਾਨ ਗੁਰਦੀਪ ਸਿੰਘ ਜੰਜੂਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨਾਂ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵੱਧਣ ਨਾਲ ਸਿੱਧੇ ਤੌਰ 'ਤੇ ਕਿਸਾਨਾਂ 'ਤੇ ਵੱਡਾ ਬੋਝ ਪਵੇਗਾ, ਕਿਉਂਕਿ ਖੇਤੀਬਾੜੀ ਦੇ ਹਰ ਕੰਮ ਵਿਚ ਡੀਜ਼ਲ ਦੀ ਵਰਤੋਂ ਲਾਜ਼ਮੀ ਹੈ | ਹੁਣ ਝੋਨੇ ਦੀ ਲਵਾਈ ਦਾ ਸੀਜ਼ਨ ਵੀ ਸ਼ੁਰੂ ਹੋਣ ਵਾਲਾ ਹੈ, ਜਿਸ ਵਿਚ ਤੇਲ ਦੀ ਖਪਤ ਹੋਰ ਵੱਧੇਗੀ ਅਤੇ ਲਾਗਤਾਂ ਵਿਚ ਵਾਧਾ ਹੋਵੇਗਾ | ਉਨਾਂ ਕਿਹਾ ਕਿ ਮੋਦੀ ਸਰਕਾਰ ਨੂੰ ਚਾਹੀਦਾ ਸੀ ਕਿ ਅੱਜ ਦੇ ਮਹਿੰਗਾਈ ਦੇ ਸਮੇਂ ਵਿਚ ਲੋਕਾਂ ਨੂੰ ਰਾਹਤ ਦਿੰਦੇ ਹੋਏ ਤੇਲ ਕੀਮਤਾਂ ਵਿਚ ਕਮੀ ਕਰਦੇ | ਉਨਾਂ ਇਹ ਵੀ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਮਹਿੰਗਾਈ 'ਤੇ ਕਾਬੂ ਪਾਉਣ ਵਿਚ ਬੁਰੀ ਤਰ•ਾਂ ਫ਼ੇਲ• ਸਾਬਤ ਹੋਈ ਹੈ, ਜਿਸ ਦਾ ਜਵਾਬ ਦੇਸ਼ ਵਾਸੀ ਸਮਾਂ ਆਉਣ 'ਤੇ ਜ਼ਰੂਰ ਦੇਣਗੇ |
ਪਿਛਲੀ ਖ਼ਬਰ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ-ਡਾ. ਰੋਹਟਾ ਅਗਲੀ ਖ਼ਬਰ ਹਲਕਾ ਸਨੌਰ ਦੇ ਸਰਕਾਰੀ ਸਕੂਲਾਂ 'ਚ ਲਗਾਤਾਰ ਚੋਰੀਆਂ ਨਾਲ ਲੋਕਾਂ 'ਚ ਭਾਰੀ ਚਿੰਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।