18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਸਿਹਤ ਮੰਤਰੀ ਡਾ. ਬਲਵੀਰ ਸਿੰਘ ਵਲੋਂ 25 ਲੱਖ ਦੀ ਲਾਗਤ ਨਾਲ ਤਿਆਰ ਹਿਆਣਾ ਕਲਾ ਦੇ ਵਿਕਾਸ ਕਾਰਜਾਂ ਦਾ ਉਦਘਾਟਨ

ਅਜੀਤ ਡੈਸਕ 01-06-2026
ਨਾਭਾ, 31 ਮਈ (ਜਗਨਾਰ ਸਿੰਘ ਦੁਲੱਦੀ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਵਿਧਾਨ ਸਭਾ ਚੋਣਾਂ ਸਮੇਂ ਪੰਜਾਬ ਵਾਸੀਆਂ ਨਾਲ ਕੀਤੇ ਸਾਰੇ ਵਾਅਦੇ ਇਕ ਇਕ ਕਰਕੇ ਪੂਰੇ ਕਰ ਦਿੱਤੇ ਗਏ ਹਨ | ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਹਲਕਾ ਦਿਹਾਤੀ ਪਟਿਆਲਾ ਤੋ ਵਿਧਾਇਕ ਤੇ ਸਿਹਤ ਮੰਤਰੀ ਡਾ ਬਲਵੀਰ ਸਿੰਘ ਨੇ ਨੇੜਲੇ ਪਿੰਡ ਹਿਆਣਾ ਕਲਾ ਵਿਖੇ ਕਰੀਬ 20 ਲੱਖ ਦੀ ਲਾਗਤ ਨਾਲ ਤਿਆਰ ਇੰਟਰਲਾਕਿੰਗ ਗਲੀਆ, ਨਾਲੀਆ ਤੇ ਸੀਵਰੇਜ ਪਾਇਪਾਂ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵਿਕਾਸ ਕਾਰਜਾਂ ਦੀ ਹਨੇਰੀ ਚੱਲ ਰਹੀ ਹੈ ਕਿਉਂ ਜੋ ਪੰਜਾਬ ਸਰਕਾਰ ਵਲੋ ਪਿੰਡ ਪਿੰਡ ਮੁਹੱਲਾ ਕਲੀਨਿਕ, ਖੇਡ ਗਰਾਊਾਡ ਅਤੇ ਨੌਜਵਾਨਾਂ ਲਈ ਜਿੰਮਾ ਦਿੱਤੀਆਂ ਜਾ ਰਹੀਆ ਹਨ | ਉਹਨਾਂ ਕਿਹਾ ਕਿ ਆਪ ਸਰਕਾਰ ਦਾ ਇੱਕੋ ਇੱਕ ਟੀਚਾ ਪੰਜਾਬ ਨੂੰ ਨਸਾ ਮੁਕਤ ਕਰਕੇ ਰੰਗਲਾ ਤੇ ਖ਼ੁਸ਼ਹਾਲ ਪੰਜਾਬ ਬਣਾਉਣਾ ਹੈ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪਿ੍ਤਪਾਲ ਸਿੰਘ ਲਚਕਾਣੀ, ਵਾਇਸ ਚੇਅਰਮੈਨ ਹੈਪੀ ਕਨਸੁਹਾ, ਅਮਨਦੀਪ ਕੋਰ ਬਲਾਕ ਸੰਮਤੀ ਮੈਂਬਰ, ਸਰਪੰਚ ਵਰਿੰਦਰ ਕੌਰ, ਜਗਸੀਰ ਸਿੰਘ ਸਰਪੰਚ ਹਿਆਣਾ ਖ਼ੁਰਦ, ਸ਼ੇਰ ਸਿੰਘ ਨੰਬਰਦਾਰ, ਸੋਹਣਾ ਸਿੰਘ ਪੰਚ, ਗੋਰਾ ਸਿੰਘ ਪੰਚ, ਜਗਤਾਰ ਸਿੰਘ ਸਾਬਕਾ ਸਰਪੰਚ, ਦਲਵੀਰ ਸਿੰਘ ਪੰਚ, ਗੁਰਮੇਲ ਸਿੰਘ ਪੰਚ ਮੇਲੂ ਪੰਚ ਤੋ ਇਲਾਵਾ ਪਿੰਡ ਵਾਸੀ ਮੌਜੂਦ ਸਨ |
ਪਿਛਲੀ ਖ਼ਬਰ ਜਨਗਣਨਾ 2026-ਪਟਿਆਲਾ ਨਗਰ ਨਿਗਮ ਦੀ ਹੱਦ ਅੰਦਰ ਪਹਿਲੇ ਪੜਾਅ ਦਾ ਕੰਮ ਜ਼ੋਰਾਂ 'ਤੇ ਅਗਲੀ ਖ਼ਬਰ ਗੁਰਦੁਆਰਾ ਦੁਖਭੰਜਨ ਸਾਹਿਬ ਕੱਲਰ ਭੈਣੀ 'ਚ ਵਿਸ਼ਾਲ ਗੁਰਮਤਿ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।