ਪਟਿਆਲਾ, 3 ਜੂਨ (ਗੁਰਵਿੰਦਰ ਸਿੰਘ ਔਲਖ)-ਬਹੁਜਨ ਸਮਾਜ ਪਾਰਟੀ ਦੇ ਦਿਹਾਤੀ ਹਲਕਾ ਪਟਿਆਲਾ ਦੇ ਮੈਂਬਰਾਂ ਦੀ ਇਕ ਅਹਿਮ ਮੀਟਿੰਗ ਅੱਜ ਤਰਕਸ਼ੀਲ ਭਵਨ ਵਿਖੇ ਹੋਈ, ਜਿਸ ਵਿਚ ਪਾਰਟੀ ਦੇ ਸੰਗਠਨਾਤਮਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਗਈ | ਮੀਟਿੰਗ ਜੋਗਾ ਸਿੰਘ ਪਨੌਦੀਆਂ, ਜਨਰਲ ਸਕੱਤਰ ਪੰਜਾਬ ਅਤੇ ਲੋਕ ਸਭਾ ਇੰਚਾਰਜ ਪਟਿਆਲਾ ਦੀ ਸਰਪ੍ਰਸਤੀ ਹੇਠ ਹੋਈ, ਜਦਕਿ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਟਿੱਬੀ ਨੇ ਅਗਵਾਈ ਕੀਤੀ | ਮੀਟਿੰਗ ਵਿਚ ਦਿਹਾਤੀ ਹਲਕੇ ਦੇ ਅਹੁਦੇਦਾਰਾਂ, ਸੈਕਟਰ ਕਮੇਟੀਆਂ ਦੇ ਚੁਣੇ ਹੋਏ ਮੈਂਬਰਾਂ ਅਤੇ ਵੱਡੀ ਗਿਣਤੀ ਵਿਚ ਪਾਰਟੀ ਵਰਕਰਾਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਸਰਬਸੰਮਤੀ ਨਾਲ ਐਡਵੋਕੇਟ ਜਰਨੈਲ ਸਿੰਘ ਆਈ.ਟੀ.ਓ. (ਰਿਟਾਇਰਡ) ਅਤੇ ਸੁਰਜੀਤ ਸਿੰਘ ਗੋਰੀਆ ਨੂੰ ਦਿਹਾਤੀ ਹਲਕਾ ਪਟਿਆਲਾ ਦਾ ਇੰਚਾਰਜ ਨਿਯੁਕਤ ਕੀਤਾ ਗਿਆ | ਇਸ ਦੇ ਨਾਲ ਹੀ ਪਾਰਟੀ ਦੇ ਵਿਸਥਾਰ ਅਤੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਨਵੇਂ ਅਹੁਦੇਦਾਰਾਂ ਦਾ ਵੀ ਐਲਾਨ ਕੀਤਾ ਗਿਆ | ਨਵੀਆਂ ਨਿਯੁਕਤੀਆਂ ਅਨੁਸਾਰ ਰਵੀ ਕੁਮਾਰ ਨੂੰ ਪ੍ਰਧਾਨ, ਕਰਨੈਲ ਸਿੰਘ ਐਮ.ਈ.ਐਸ. (ਸੇਵਾਮੁਕਤ) ਨੂੰ ਉਪ ਪ੍ਰਧਾਨ, ਹਰਵਿੰਦਰ ਸਿੰਘ ਨਰੜੂ ਨੂੰ ਜਨਰਲ ਸਕੱਤਰ, ਕਰਨੈਲ ਸਿੰਘ ਝਿੱਲ ਨੂੰ ਖ਼ਜ਼ਾਨਚੀ, ਰਾਮਧਨ ਨੂੰ ਸਕੱਤਰ ਅਤੇ ਅਵਤਾਰ ਸਿੰਘ ਫੱਗਣਮਾਜਰਾ ਨੂੰ ਮੈਂਬਰ ਨਿਯੁਕਤ ਕੀਤਾ ਗਿਆ | ਇਸ ਤੋਂ ਇਲਾਵਾ ਹਰਬੰਸ ਸਿੰਘ (ਪੰਚਾਇਤ ਅਫ਼ਸਰ ਸੇਵਾਮੁਕਤ), ਗੁਰਚਰਨ ਸਿੰਘ, ਬਲਦੇਵ ਕੁਮਾਰ, ਰਵਿੰਦਰ ਕੁਮਾਰ, ਪਿਆਰਾ ਸਿੰਘ ਸਿਉਣਾ ਅਤੇ ਰਾਮ ਸਿੰਘ ਕਨਸੂਹਾ ਨੂੰ ਵੀ ਸੰਗਠਨ ਵਿਚ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ | ਬੁਲਾਰਿਆਂ ਨੇ ਕਿਹਾ ਕਿ ਪਾਰਟੀ ਵਲੋਂ ''ਪੰਜਾਬ ਸੰਭਾਲੋ'' ਮੁਹਿੰਮ ਤਹਿਤ ਪਿੰਡ ਪੱਧਰ ਤੱਕ ਸੰਗਠਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਤਾਂ ਜੋ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਬਹੁਜਨ ਸਮਾਜ ਪਾਰਟੀ ਨੂੰ ਮਜ਼ਬੂਤ ਬਦਲ ਵਜੋਂ ਪੇਸ਼ ਕੀਤਾ ਜਾ ਸਕੇ | ਮੀਟਿੰਗ ਵਿਚ ਬੰਤ ਸਿੰਘ ਆਈ.ਟੀ.ਓ. (ਸੇਵਾਮੁਕਤ), ਹਲਕਾ ਇੰਚਾਰਜ ਸਮਾਣਾ, ਮੱਗਰ ਸਿੰਘ ਕਨਸੂਹਾ, ਸੁਖਲਾਲ ਸਿੰਘ, ਜਗਮੇਲ ਸਿੰਘ, ਜ਼ਿਲ੍ਹਾ ਕੈਸ਼ੀਅਰ ਰਣਜੀਤ ਸਿੰਘ ਕਾਲਵਾ, ਸ਼ਮਸ਼ੇਰ ਸਿੰਘ ਬੀ.ਐਸ.ਐਨ.ਐਲ. ਸਮੇਤ ਵੱਡੀ ਗਿਣਤੀ ਵਿਚ ਪਾਰਟੀ ਮੈਂਬਰ ਹਾਜ਼ਰ ਸਨ |