01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਹਰ ਸ਼ੁੱਕਰਵਾਰ ਨਗਰ ਨਿਗਮ ਪਟਿਆਲਾ 'ਚ ਲੱਗੇਗਾ ਸੁਵਿਧਾ ਕੈਂਪ-ਮੇਅਰ

ਮੇਅਰ ਕੁੰਦਨ ਗੋਗੀਆ ਜਾਣਕਾਰੀ ਦਿੰਦੇ ਹੋਏ | ਅਜੀਤ ਤਸਵੀਰ <br/> 04-06-2026
ਪਟਿਆਲਾ, 3 ਜੂਨ (ਅ.ਸ. ਆਹਲੂਵਾਲੀਆ)-ਨਗਰ ਨਿਗਮ ਪਟਿਆਲਾ ਵਿਖੇ ਆਮ ਲੋਕਾਂ ਨੂੰ ਰਿਹਾਇਸ਼ੀ ਨਕਸ਼ੇ ਪਾਸ ਕਰਵਾਉਣ ਅਤੇ ਪਲਾਟਾਂ ਦੀ ਐਨ.ਓ.ਸੀ. ਪ੍ਰਾਪਤ ਕਰਨ ਵਿਚ ਆ ਰਹੀਆਂ ਦਿੱਕਤਾਂ ਅਤੇ ਲੰਬੇ ਸਮੇਂ ਤੋਂ ਚੱਲ ਰਹੀ ਪੈਨਡੰਸੀ ਨੂੰ ਦੂਰ ਕਰਨ ਲਈ ਨਗਰ ਨਿਗਮ ਇਕ ਮਹੱਤਵਪੂਰਨ ਫ਼ੈਸਲਾ ਲਿਆ ਗਿਆ ਹੈ | ਮੇਅਰ ਕੁੰਦਨ ਗੋਗੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਹਰ ਸ਼ੁੱਕਰਵਾਰ ਨੂੰ ਵਿਸ਼ੇਸ਼ ਸੁਵਿਧਾ ਕੈਂਪ ਲਗਾਇਆ ਜਾਵੇਗਾ | ਮੇਅਰ ਕੁੰਦਨ ਗੋਗੀਆ ਨੇ ਦੱਸਿਆ ਕਿ ਰਿਹਾਇਸ਼ੀ ਨਕਸ਼ਿਆਂ ਅਤੇ ਪਲਾਟਾਂ ਦੀ ਐਨ.ਓ.ਸੀ. ਸੰਬੰਧੀ ਆਮ ਲੋਕਾਂ ਵਲੋਂ ਲਗਾਤਾਰ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਸਨ | ਇਨ੍ਹਾਂ ਸ਼ਿਕਾਇਤਾਂ ਦੇ ਮੱਦੇਨਜ਼ਰ ਬਿਲਡਿੰਗ ਸ਼ਾਖਾ ਦੇ ਅਧਿਕਾਰੀਆਂ ਅਤੇ ਨਗਰ ਨਿਗਮ ਦੇ ਅਪਰੂਵਡ ਆਰਕੀਟੈਕਟਾਂ ਨਾਲ ਮੀਟਿੰਗ ਕੀਤੀ ਗਈ | ਜਿਸ ਦੌਰਾਨ ਇਹ ਫ਼ੈਸਲਾ ਲਿਆ ਗਿਆ ਕਿ ਲੋਕਾਂ ਨੂੰ ਇੱਕੋ ਥਾਂ 'ਤੇ ਤੇਜ਼ ਅਤੇ ਪਾਰਦਰਸ਼ੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਹਰ ਸ਼ੁੱਕਰਵਾਰ ਸਵੇਰੇ 8:30 ਵਜੇ ਨਗਰ ਨਿਗਮ ਪਟਿਆਲਾ ਦੇ ਡਾ. ਭੀਮ ਰਾਓ ਅੰਬੇਦਕਰ ਹਾਲ ਵਿਚ ਸੁਵਿਧਾ ਕੈਂਪ ਲਗਾਇਆ ਜਾਵੇ | ਇਹ ਕੈਂਪ 5 ਜੂਨ 2026 ਤੋਂ ਸ਼ੁਰੂ ਹੋਣਗੇ, ਜਿੱਥੇ ਆਉਣ ਵਾਲੇ ਨਾਗਰਿਕਾਂ ਦੇ ਕੇਸਾਂ ਦੀ ਮੌਕੇ 'ਤੇ ਹੀ ਜਾਂਚ ਕਰਕੇ ਯੋਗ ਮਾਮਲਿਆਂ ਵਿਚ ਪਲਾਟਾਂ ਦੀ ਐਨ.ਓ.ਸੀ. ਜਾਰੀ ਕੀਤੀ ਜਾਵੇਗੀ ਅਤੇ ਰਿਹਾਇਸ਼ੀ ਨਕਸ਼ੇ ਪਾਸ ਕੀਤੇ ਜਾਣਗੇ | ਇਸ ਉਪਰਾਲੇ ਨਾਲ ਲੋਕਾਂ ਨੂੰ ਦਫ਼ਤਰਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ ਅਤੇ ਲੰਬਿਤ ਕੇਸਾਂ ਦਾ ਜਲਦੀ ਨਿਪਟਾਰਾ ਹੋ ਸਕੇਗਾ | ਉਕਤ ਕੈਂਪਾਂ ਦੇ ਓਵਰਆਲ ਇੰਚਾਰਜ ਨੀਰਜ ਭੱਟੀ, ਮਿਊਾਸੀਪਲ ਟਾਊਨ ਪਲਾਨਰ ਹੋਣਗੇ | ਇਸ ਮੌਕੇ ਮਿਊਾਸੀਪਲ ਕੌਂਸਲਰ ਰਾਜੂ ਸਾਹਨੀ ਅਤੇ ਸ਼ਿਵਰਾਜ ਵਿਰਕ ਵੀ ਹਾਜ਼ਰ ਸਨ | ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਨਗਰ ਨਿਗਮ ਲੋਕਾਂ ਨੂੰ ਬਿਹਤਰ ਅਤੇ ਸਮੇਂ ਸਿਰ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਭਵਿੱਖ ਵਿਚ ਵੀ ਅਜਿਹੇ ਲੋਕ-ਹਿਤੈਸ਼ੀ ਕਦਮ ਜਾਰੀ ਰਹਿਣਗੇ |
ਪਿਛਲੀ ਖ਼ਬਰ ਰਾਜਪੁਰਾ 'ਚ ਐੱਲ.ਈ.ਡੀ. ਮੁਰੰਮਤ ਦੀ ਦੁਕਾਨ 'ਚ ਲੱਗੀ ਭਿਆਨਕ ਅੱਗ ਅਗਲੀ ਖ਼ਬਰ ਦਿਹਾਤੀ ਹਲਕਾ ਪਟਿਆਲਾ ਬਸਪਾ ਦੇ ਨਵੇਂ ਅਹੁਦੇਦਾਰਾਂ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।