01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਰਾਜਪੁਰਾ 'ਚ ਐੱਲ.ਈ.ਡੀ. ਮੁਰੰਮਤ ਦੀ ਦੁਕਾਨ 'ਚ ਲੱਗੀ ਭਿਆਨਕ ਅੱਗ

ਰਾਜਪੁਰਾ ਦੇ ਪੀ.ਐੱਮ.ਐੱਨ. ਕਾਲਜ ਰੋਡ 'ਤੇ ਦੁਕਾਨ ਨੂੰ ਲੱਗੀ ਅੱਗ ਦਾ ਦਿ੍ਸ਼ | ਤਸਵੀਰ : ਗੁਰਵਿੰਦਰ ਪਾਲ ਸਿੰਘ <br/> 04-06-2026
ਰਾਜਪੁਰਾ, 3 ਜੂਨ (ਜੀ.ਪੀ. ਸਿੰਘ)-ਸਥਾਨਕ ਪੀ.ਐੱਮ.ਐੱਨ. ਕਾਲਜ ਰੋਡ 'ਤੇ ਇਕ ਐੱਲ.ਈ.ਡੀ. ਮੁਰੰਮਤ ਦੀ 3 ਮੰਜ਼ਿਲਾਂ ਦੁਕਾਨ ਮਾਡਰਨ ਟੈਕਨੀਸ਼ੀਅਨ 'ਚ ਅਚਾਨਕ ਅੱਗ ਲੱਗ ਗਈ | ਅੱਗ ਇੰਨੀ ਭਿਆਨਕ ਸੀ ਕਿ ਥੱਲੇ ਵਾਲੀ ਦੁਕਾਨ 'ਚ ਪਿਆ ਸਮਾਨ ਤਾਂ ਸੜਨਾ ਹੀ ਸੀ ਪਰ ਦੂਜੀ ਮੰਜ਼ਿਲ ਤੱਕ ਵੀ ਅੱਗ ਦੇ ਸੇਕ ਨੇ ਪਲਾਸਟਿਕ ਦੀਆਂ ਬਣੀਆਂ ਹੋਈਆਂ ਐੱਲ.ਈ.ਡੀਆਂ ਵੀ ਥੱਲੇ ਵਾਲਾ ਸੇਕ ਲੱਗਣ ਨਾਲ ਪਿਘਲ ਗਈਆਂ | ਸਥਾਨਕ ਫਾਇਰ ਬਿ੍ਗੇਡ 3 ਗੱਡੀਆਂ ਦੀ ਟੀਮ ਨੇ ਬਹੁਤ ਮਸ਼ੱਕਤ ਨਾਲ ਅੱਗ 'ਤੇ ਕਾਬੂ ਪਾਇਆ ਪਰ ਉਦੋਂ ਤਕ ਦੁਕਾਨ ਵਿਚ ਮੁਰੰਮਤ ਹੋਣ ਵਾਲਾ ਲੋਕਾਂ ਦੇ ਐੱਲ.ਈ.ਡੀ. ਅਤੇ ਹੋਰ ਸਮਾਨ ਸੜਨ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ | ਦੁਕਾਨ ਦੇ ਮਾਲਕ ਪਲਵਿੰਦਰ ਸਿੰਘ ਗੋਲੂ ਨੇ ਦੱਸਿਆ ਕਿ ਉਹ ਘਰ ਸਨ ਤਾਂ ਫੋਨ 'ਤੇ ਗੁਆਂਢੀਆਂ ਨੇ ਦੱਸਿਆ ਕਿ ਦੁਕਾਨ ਵਿਚੋਂ ਧੰੂਆਂ ਨਿਕਲ ਰਿਹਾ ਹੈ | ਜਿਸ 'ਤੇ ਉਹ ਜਲਦੀ ਨਾਲ ਦੁਕਾਨ 'ਤੇ ਪਹੁੰਚੇ ਅਤੇ ਦੇਖਿਆ ਕਿ ਅੱਗ ਦੀਆਂ ਲੱਪਟਾਂ ਨਿਕਲ ਰਹੀਅ ਾਂ ਸਨ | ਉਨ੍ਹਾਂ ਕਿਹਾ ਕਿ ਉਸ ਨੇ ਇਮਾਨਦਾਰੀ ਨਾਲ ਕੰਮ ਕਰਕੇ ਬਹੁਤ ਮੁਸ਼ਕਿਲ ਨਾਲ ਆਪਣਾ ਕਾਰੋਬਾਰ ਚਲਾਇਆ ਸੀ ਤੇ ਅੱਜ ਆਪਣੀ ਬਰਬਾਦੀ ਆਪਣੇ ਅੱਖਾਂ ਸਾਹਮਣੇ ਦੇਖ ਰਿਹਾ ਸੀ | ਲੋਕਾਂ ਨੇ ਅਪੀਲ ਕੀਤੀ ਹੈ ਕਿ ਇਸ ਦੁਕਾਨਦਾਰ ਦੀ ਸਰਕਾਰ ਨੂੰ ਮਾਲੀ ਸਹਾਇਤਾ ਕਰਨੀ ਚਾਹੀਦੀ ਹੈ |
ਪਿਛਲੀ ਖ਼ਬਰ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦਾ ਡੈਲੀਗੇਟ ਇਜਲਾਸ ਹੋਇਆ ਅਗਲੀ ਖ਼ਬਰ ਹਰ ਸ਼ੁੱਕਰਵਾਰ ਨਗਰ ਨਿਗਮ ਪਟਿਆਲਾ 'ਚ ਲੱਗੇਗਾ ਸੁਵਿਧਾ ਕੈਂਪ-ਮੇਅਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।