ਵਿਸ਼ਵ ਵਾਤਾਵਰਨ ਦਿਵਸ ਦੀ ਪੂਰਵ ਸੰਧਿਆ 'ਤੇ ਪੀ.ਪੀ.ਸੀ.ਬੀ. ਦੇ ਅਧਿਕਾਰੀਆਂ ਨੇ ਸ੍ਰੀ ਦੂਖਨਿਵਾਰਨ ਸਾਹਿਬ ਦਾ ਕੀਤਾ ਦੌਰਾ
ਪੀ.ਪੀ.ਸੀ.ਬੀ. ਦੇ ਅਧਿਕਾਰੀਆਂ ਨੇ ਸ੍ਰੀ ਦੂਖਨਿਵਾਰਨ ਸਾਹਿਬ, ਪਟਿਆਲਾ ਵਿਖੇ ਕੀਤੇ ਦੌਰੇ ਦਾ ਦਿ੍ਸ਼ | ਅਜੀਤ ਤਸਵੀਰ
<br/>
05-06-2026
ਉਨ੍ਹਾਂ ਨੇ ਕਿਹਾ ਕਿ ਇਕ ਵਾਰ ਵਰਤੇ ਜਾਣ ਵਾਲੇ ਪਲਾਸਟਿਕ (ਸਿੰਗਲ-ਯੂਜ ਪਲਾਸਟਿਕ) ਤੋਂ ਪਰਹੇਜ਼ ਕਰਕੇ ਅਤੇ ਟਿਕਾਊ ਵਿਕਲਪ ਅਪਣਾ ਕੇ ਵਾਤਾਵਰਣ ਸੰਭਾਲ ਵਿਚ ਯੋਗਦਾਨ ਪਾਇਆ ਜਾ ਸਕਦਾ ਹੈ, ਜਿਵੇਂ ਕਿ ਸ੍ਰੀ ਹਰਿਮੰਦਰ ਸਾਹਿਬ (ਸ੍ਰੀ ਦਰਬਾਰ ਸਾਹਿਬ), ਅੰਮਿ੍ਤਸਰ ਵਿਖੇ ਕੀਤਾ ਜਾ ਰਿਹਾ ਹੈ | ਇਸ ਉਪਰੰਤ ਜਾਗਰੂਕਤਾ ਮੁਹਿੰਮ ਦੇ ਹਿੱਸੇ ਵਜੋਂ ਗਿਆਨੀ ਪ੍ਰਣਾਮ ਸਿੰਘ, ਭਾਗ ਸਿੰਘ ਅਤੇ ਪੀ.ਪੀ.ਸੀ.ਬੀ. ਦੇ ਅਧਿਕਾਰੀਆਂ ਵਲੋਂ ਗੁਰਦੁਆਰੇ ਵਿਚ ਆਈ ਸੰਗਤ ਨੂੰ ਕੰਪੋਸਟੇਬਲ ਲਿਫ਼ਾਫ਼ੇ ਵੰਡੇ ਗਏ | ਇਸ ਮੌਕੇ ਗੁਰਕਰਨ ਸਿੰਘ, ਵਾਤਾਵਰਣ ਇੰਜੀਨੀਅਰ, ਪੀ.ਪੀ.ਸੀ.ਬੀ. ਨਵਤੇਸ ਸਿੰਗਲਾ, ਵਾਤਾਵਰਣ ਇੰਜੀਨੀਅਰ, ਪੀ.ਪੀ.ਸੀ.ਬੀ. ਦਵਿੰਦਰ ਸਿੰਘ, ਜੇ.ਈ.; ਅਤੇ ਡਾ. ਗੁਰਸਗਨ ਕੰਧੋਲਾ, ਸੀਨੀਅਰ ਫੈਲੋ, ਪੀ.ਪੀ.ਸੀ.ਬੀ. ਹਾਜ਼ਰ ਸਨ |