25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਵਾਤਾਵਰਨ ਸੰਭਾਲ ਮੁਹਿੰਮ ਨਾਲ ਜੁੜੋ-ਗੌਰਵ ਸੰਧੂ

ਪੋਸਟਰ ਦਿਖਾ ਕੇ ਪੌਦੇ ਲਗਾਉਣ ਸੰਬੰਧੀ ਜਾਗਰੂਕ ਕਰਦੇ ਹੋਏ ਗੌਰਵ ਸੰਧੂ ਤੇ ਹੋਰ | ਅਜੀਤ ਤਸਵੀਰ <br/> 05-06-2026
ਪਟਿਆਲਾ, 4 ਜੂਨ (ਧਰਮਿੰਦਰ ਸਿੰਘ ਸਿੱਧੂ)-ਨਹਿਰੂ ਪਾਰਕ 'ਚ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਉਪਕਾਰ ਸਿੰਘ ਵਲੋਂ ਚਲਾਈ ਮੁਹਿੰਮ ''ਹਰ ਮਨੁੱਖ ਲਾਵੇ ਦੋ ਰੁੱਖ'' ਵਿਚ ਮੈਂ ਤੇ ਮੇਰੇ ਸਾਥੀਆ ਨੇ ਸ਼ਾਮਿਲ ਹੋਏ ਕੇ ਦੋ-ਦੋ ਬੂਟੇ ਲਗਾਏ | ਮੈ ਆਮ ਪਬਲਿਕ ਨੂੰ ਅਪੀਲ ਕਰਦਾ ਹਾਂ ਕੀ ਉਪਕਾਰ ਸਿੰਘ ਦੀ ਅਗਵਾਈ ਵਿਚ ਵਿਸ਼ਵ ਵਾਤਾਵਰਨ ਦਿਵਸ ਮਨਾਉਂਦਿਆਂ ਕਿਹਾ ਸਾਡਾ ਵਿਰਾਸਤੀ ਬਾਗਾਂ ਦਾ ਸ਼ਹਿਰ ਹਰਿਆ-ਭਰਿਆ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਤੇ ਲੱਗੇ ਦਰਖਤਾਂ ਦੀ ਦੇਖ ਭਾਲ, ਸਾਂਭ-ਸੰਭਾਲ ਵੀ ਕਰਨ | ਗੌਰਵ ਸੰਧੂ ਨੇ ਦੱਸਿਆ ਕਿ ਉਪਕਾਰ ਸਿੰਘ ਦਾ ਖ਼ਾਸ ਧੰਨਵਾਦ ਕਰਦਾ ਜਿਸ ਨੇ ਪਿਛਲੇ ਦੋ ਦਹਾਕਿਆਂ ਤੋਂ ਵਾਤਾਵਰਨ ਸੰਭਾਲ ਲਈ ਮੁਹਿੰਮ ''ਹਰ ਮਨੁੱਖ ਲਾਵੇ ਦੋ ਰੁੱਖ'' ਚਲਾਈ ਹੋਈ ਹੈ ਇਕ ਲੱਖ ਦੇ ਕਰੀਬ ਬੂਟੇ ਵੱਖੋ-ਵੱਖ, ਕਾਲਜਾਂ, ਸੈਂਟਰ ਜੇਲ, ਭਾਸ਼ਾ ਵਿਭਾਗ, ਨਾਰਥ ਜੋਨ ਕਲਚਰਲ, ਪਾਸੀ ਰੋਡ, ਵਿਕਰਮ ਕਾਲਜ, ਸਟੇਟ ਕਾਲਜ ਵਿਚ ਪੌਦੇ ਲਗਾ ਚੁੱਕੇ ਹਨ | ਇਸ ਤੋਂ ਇਲਾਵਾ 300 ਤੋਂ ਉੱਪਰ ਮੈਡੀਕਲ ਕੈਂਪ, ਅੱਖਾਂ ਦੇ ਕੈਂਪ, ਕਰੌਨਾ ਵਿਚ ਕੈਂਪ ਤੇ ਹੜਾਂ 'ਚ ਵੀ ਸੇਵਾ ਕਰਦੇ ਆ ਰਹੇ ਹਨ | ਅੱਜ ਮੈ ਇਨਾਂ ਦੇ ਜਜ਼ਬੇ ਨੂੰ ਸਲਾਮ ਕਰਦਾ ਹਾ |
ਪਿਛਲੀ ਖ਼ਬਰ ਮਾਈਨਿੰਗ ਮਾਫ਼ੀਆ 'ਤੇ ਸਖ਼ਤ ਕਾਰਵਾਈ ਹੋਵੇ, ਨਹੀਂ ਤਾਂ ਹੜ੍ਹਾਂ ਦਾ ਖ਼ਤਰਾ ਵਧੇਗਾ-ਧੰਜੂ ਅਗਲੀ ਖ਼ਬਰ 'ਰਿਦਮੀਆ' ਸੰਗੀਤ ਅਤੇ ਨਾਚ ਦੀ ਇਕ ਸ਼ਾਮ 6 ਤੇ 7 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।