ਫ਼ਤਹਿਗੜ੍ਹ ਸਾਹਿਬ, 4 ਜੂਨ (ਮਨਪ੍ਰੀਤ ਸਿੰਘ)-ਭਾਰਤ ਵਿਕਾਸ ਪ੍ਰੀਸ਼ਦ ਅਤੇ ਜੀ.ਡੀ. ਇਨਫੋਰਟੈਕ ਸਰਹਿੰਦ ਵਲੋਂ ਸਾਂਝੇ ਤੌਰ 'ਤੇ ਕੰਪਿਊਟਰ ਕੋਰਸ ਸ਼ੁਰੂ ਕਰਵਾਇਆ ਗਿਆ | ਜਿਸ ਦਾ ਰਸਮੀ ਉਦਘਾਟਨ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਵਲੋਂ ਰੀਬਨ ਕੱਟ ਕੇ ਕੀਤਾ ਗਿਆ | ਇਸ ਤੋਂ ਪਹਿਲਾਂ ਵਿਧਾਇਕ ਰਾਏ ਅਤੇ ਭਾਰਤ ਵਿਕਾਸ ਪ੍ਰੀਸ਼ਦ ਦੇ ਅਹੁਦੇਦਾਰਾਂ ਵਲੋਂ ਸ਼ਮਾਂ ਰੌਸ਼ਨ ਦੀ ਰਸਮ ਅਦਾ ਕੀਤੀ ਗਈ | ਪ੍ਰੀਸ਼ਦ ਦੇ ਬੁਲਾਰੇ ਪੂਰਨ ਸਹਿਗਲ ਨੇ ਦੱਸਿਆ ਕਿ ਭਾਰਤ ਵਿਕਾਸ ਪ੍ਰੀਸ਼ਦ ਸਰਹਿੰਦ ਅਤੇ ਜੀ.ਡੀ. ਇਨਫੋਟੈਕ ਸਰਹਿੰਦ ਵਲੋਂ ਸਾਂਝੇ ਤੌਰ 'ਤੇ ਜ਼ਰੂਰਤਮੰਦ ਪਰਿਵਾਰਾਂ ਦੇ ਕਰੀਬ 190 ਵਿਦਿਆਰਥੀਆਂ ਨੂੰ ਕੰਪਿਊਟਰ ਬੇਸਿਕ ਅਤੇ ਅਕਾਊਾਟ ਦਾ ਕੋਰਸ ਬਿਲਕੁਲ ਮੁਫ਼ਤ ਕਰਵਾਇਆ ਜਾ ਰਿਹਾ ਹੈ, ਇਹ ਤਿੰਨ ਮਹੀਨੇ ਦਾ ਕੋਰਸ ਹੈ | ਇਸ ਮੌਕੇ ਵਿਧਾਇਕ ਰਾਏ ਨੇ ਕਿਹਾ ਕਿ ਭਾਵਿਪ ਅਤੇ ਜੀ.ਡੀ. ਇਨਫੋਟੈਕ ਵਲੋਂ ਕੀਤਾ ਗਿਆ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ | ਇਹ ਕੋਰਸ ਕਰਨ ਨਾਲ 190 ਵਿਦਿਆਰਥੀ ਸਕਿਲ ਦੇ ਮਾਹਿਰ ਹੋਣਗੇ, ਜਿਨਾਂ 'ਚ 155 ਲੜਕੀਆਂ ਹਨ | ਉਨਾਂ ਨੇ ਕਿਹਾ ਕਿ ਜੀ.ਡੀ. ਇਨਫੋਟੈਕ ਇੰਸਟੀਚਿਊਟ ਦੇ ਮੈਨੇਜਿੰਗ ਡਾਇਰੈਕਟਰ ਕਮਲ ਕਿਸ਼ੋਰ ਅਗਰਵਾਲ ਇਕ ਸਮਾਜ ਸੇਵੀ ਆਗੂ ਹਨ, ਜਿਨਾਂ ਨੇ ਉਕਤ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਬੀੜਾ ਚੁੱਕਿਆ ਹੈ | ਅਜਿਹੀਆਂ ਸੰਸਥਾਵਾਂ ਦੇ ਸਹਿਯੋਗ ਲਈ ਉਹ ਹਮੇਸ਼ਾ ਅੱਗੇ ਆ ਕੇ ਕੰਮ ਕਰਨਗੇ | ਪ੍ਰੀਸ਼ਦ ਦੇ ਪ੍ਰਧਾਨ ਮਨੀਸ਼ ਵਰਮਾ ਨੇ ਸੰਸਥਾ ਦੇ ਉਪਰਾਲੇ ਬਾਰੇ ਦੱਸਿਆ ਅਤੇ ਚਲਾਏ ਜਾ ਰਹੇ ਵੱਖ-ਵੱਖ ਪ੍ਰੋਜੈਕਟਾਂ ਸਬੰਧੀ ਜਾਣਕਾਰੀ ਦਿੱਤੀ | ਇੰਸਟੀਚਿਊਟ ਦੇ ਮੈਨੇਜਿੰਗ ਡਾਇਰੈਕਟਰ ਕਮਲ ਕਿਸ਼ੋਰ ਅਗਰਵਾਲ ਨੇ ਕਰਵਾਏ ਜਾ ਰਹੇ ਵੱਖ-ਵੱਖ ਕੋਰਸਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ | ਸੰਸਥਾ ਵਲੋਂ ਮਹਿਮਾਨਾਂ ਨੂੰ ਮੋਮੈਂਟੋ ਦੇ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨੀਸ਼ ਵਰਮਾ, ਅਰਵਿੰਦ ਵਰਮਾ, ਅਨੁਜ ਜਿੰਦਲ, ਰਜੇਸ਼ ਧੀਮਾਨ, ਸਮਿਤ ਮੋਦੀ, ਗੁਰਿੰਦਰਪੁਰੀ, ਨਰਿੰਦਰਪੁਰੀ, ਕੌਂਸਲਰ ਰਜੇਸ਼ ਉੱਪਲ, ਤਰਸੇਮ ਉੱਪਲ, ਕੌਂਸਲਰ ਸਨੀ ਚੋਪੜਾ, ਰਾਜਨ ਗੁਪਤਾ, ਮਨੋਜ ਬਿੰਬਰਾ, ਯੋਗੇਸ਼ ਬਿੰਬਰਾ, ਮਨੋਜ ਚੌਧਰੀ, ਹਰਸ਼ਿਤ ਸਿੰਗਲਾ, ਸੁਮੰਤ ਗੁਪਤਾ, ਦੀਪਨ ਮਾਂਗੀ, ਗੁਰਦੀਪ ਧੀਮਾਨ, ਪੂਰਨ ਸਹਿਗਲ, ਬੀਰ ਦਵਿੰਦਰ,