24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਪੰਚਾਇਤੀ ਦੁਕਾਨ 'ਚ ਹੋਈ ਗੜਬੜ, ਬੀ.ਡੀ.ਪੀ.ਓ. ਦਫ਼ਤਰ ਨੇ ਆਰੰਭੀ ਜਾਂਚ ਪੜਤਾਲ

ਅਜੀਤ ਡੈਸਕ 06-06-2026
ਭੁੱਨਰਹੇੜੀ, 5 ਜੂਨ (ਧਨਵੰਤ ਸਿੰਘ)-ਗ੍ਰਾਮ ਪੰਚਾਇਤ ਪਿੰਡ ਭੁੱਨਰਹੇੜੀ ਦੀਆਂ ਦੁਕਾਨਾਂ ਵਿਚ ਕੀਤੀ ਗਈ ਗੜਬੜੀ ਨੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਸਖ਼ਤ ਕਦਮ ਚੁੱਕਣ ਲਈ ਮਜਬੂਰ ਕਰ ਦਿੱਤਾ ਹੈ | ਕਸਬਾ ਭੁੱਨਰਹੇੜੀ ਦੇ ਮੁੱਖ ਬਜ਼ਾਰ ਵਿਚ ਸਥਿਤ ਪੰਚਾਇਤੀ ਦੀ ਦੁਕਾਨ ਨੰਬਰ 09 ਨੂੰ ਲੈ ਕੇ ਉੱਠੇ ਸਵਾਲਾਂ ਤੋਂ ਬਾਅਦ ਵਿਭਾਗ ਵਲੋਂ ਜਾਂਚ ਆਰੰਭ ਕਰ ਦਿੱਤੀ ਹੈ | ਸੂਤਰਾਂ ਅਨੁਸਾਰ, ਬੀ.ਡੀ.ਪੀ.ਓ. ਸੰਦੀਪ ਸਿੰਘ ਵਲੋਂ ਪੰਚਾਇਤ ਅਫ਼ਸਰ ਬਲਜੀਤ ਸਿੰਘ ਅਤੇ ਸੰਬੰਧਤ ਪੰਚਾਇਤ ਸਕੱਤਰ ਚਰਨਜੀਤ ਸਿੰਘ ਨੂੰ ਤੱਥ ਸਾਹਮਣੇ ਲਿਆਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ | ਦੋਵਾਂ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਦੁਕਾਨ ਦਾ ਜਾਇਜ਼ਾ ਲਿਆ | ਜਦੋਂ ਬਲਾਕ ਭੁੱਨਰਹੇੜੀ ਦੇ ਉਕਤ ਅਧਿਕਾਰੀ ਜਾਂਚ ਕਰਨ ਪਹੁੰਚੇ ਤਾਂ ਉਥੇ ਦੁਕਾਨ ਵਿਚ ਮੌਜੂਦ ਵਿਅਕਤੀ ਦੁਕਾਨ ਨੂੰ ਨਵੀਂ ਦਿਖ ਦੇ ਰਹੇ ਸਨ, ਜਾਂਚ ਟੀਮ ਨੇ ਸੰਬੰਧਤ ਵਿਅਕਤੀ ਨੂੰ ਦੁਕਾਨ ਦੀਆਂ ਪੁਰਾਣੀਆਂ ਕਿਰਾਇਆ ਰਸੀਦਾਂ ਸਮੇਤ ਕਾਗਜ਼ਾਤ ਦਫ਼ਤਰ ਵਿਚ ਹਾਜ਼ਰ ਹੋਣ ਲਈ ਆਖਿਆ | ਹੁਣ ਸਭ ਤੋਂ ਵੱਡਾ ਸਵਾਲ ਇਹ ਉੱਠ ਰਿਹਾ ਹੈ ਕਿ ਸਰਪੰਚ ਦੇ ਮੁਅੱਤਲ ਹੋਣ ਦੇ ਸਮੇਂ ਦੌਰਾਨ ਕਿਰਾਏਦਾਰਾਂ ਵਿਚ ਕੀਤੀ ਗਈ ਤਬਦੀਲੀ ਕਾਨੂੰਨ ਮੁਤਾਬਕ ਦਰੁਸਤ ਹੈ, ਜਾਂ ਗੈਰ ਕਾਨੂੰਨੀ ਹੈ | ਇਸ ਤੋਂ ਇਲਾਵਾ, ਦੁਕਾਨ ਵਿਚ ਵਿਭਾਗ ਦੀ ਮਨਜ਼ੂਰੀ ਤੋਂ ਬਿਨਾਂ ਕੀਤੀ ਗਈ ਮੁਰੰਮਤ ਵੀ ਗੈਰ-ਕਾਨੂੰਨੀ ਹੈ, ਇਸ ਸੰਬੰਧੀ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਪੂਰੇ ਤੱਥ ਉਚ ਅਧਿਕਾਰੀਆਂ ਸਾਹਮਣੇ ਰੱਖੇ ਜਾਣਗੇ | ਇਸ ਮਾਮਲੇ ਨੇ ਪੰਚਾਇਤ ਪ੍ਰਬੰਧਨ 'ਤੇ ਵੀ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ ਇਸ ਸੰਬੰਧੀ ਆਉਣ ਵਾਲੇ ਦਿਨਾਂ ਵਿਚ ਗ੍ਰਾਮ ਪੰਚਾਇਤ ਵਿਚ ਕੀਤੀ ਗਰਬੜੀ ਦੇ ਹੋਰ ਖੁਲਾਸਿਆਂ ਦੀ ਸੰਭਾਵਨਾ ਬਣੀ ਹੋਈ ਹੈ | ਉਹ ਵੀ ਜਨਤਕ ਕੀਤੇ ਜਾਣਗੇ | ਇਸ ਮਾਮਲੇ ਦੀ ਜਾਚ ਪੜਤਾਲ ਕਰ ਰਹੇ | ਪੰਚਾਇਤ ਬਲਾਕ ਅਫਸਰ ਬਲਜੀਤ ਸਿੰਘ ਨਾਲ ਫੋਨ 'ਤੇ ਗੱਲ ਕਰਦਿਆਂ ਕਿਹਾ ਕਿ ਅਸੀਂ ਦੁਕਾਨ ਦਾ ਜਾਇਜਾ ਲੈ ਲਿਆ ਹੈ | ਦੁਕਾਨ ਦਾ ਨਵਾਂ ਕੰਮ ਹੋਇਆ ਹੈ | ਇਸ ਪੂਰੇ ਮਾਮਲੇ ਦੇ ਸਹੀ ਤੱਥਾਂ ਦੀ ਰਿਪੋਰਟ ਤਿਆਰ ਕਰਕੇ ਦਫਤਰ ਦੇਵਾਂਗੇ |
ਪਿਛਲੀ ਖ਼ਬਰ ਵਿਧਾਇਕ ਰਾਏ ਨੇ ਪਿੰਡ ਝਾਂਮਪੁਰ ਵਿਖੇ ਬਣੇ ਖੇਡ ਸਟੇਡੀਅਮ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਪਾਵਰਕਾਮ ਅਤੇ ਟਰਾਂਸਕੋ ਆਊਟਸੋਰਸ ਕਰਮਚਾਰੀਆਂ ਨੇ ਸੰਘਰਸ਼ ਵਿੱਢਣ ਦੀ ਦਿੱਤੀ ਚਿਤਾਵਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।