ਨਾਭਾ, 6 ਜੂਨ (ਜਗਨਾਰ ਸਿੰਘ ਦੁਲੱਦੀ)-ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ 'ਅਜੀਤ' ਪ੍ਰਤੀਨਿਧ ਨਾਲ ਗੱਲਬਾਤ ਕਰਦੇ ਹੋਏ ਆਖਿਆ ਕਿ ਪਟਿਆਲਾ ਵਿਖੇ ਪੰਜਾਬ ਸਰਕਾਰ ਦੀ ਸ਼ਹਿ 'ਤੇ ਪੁਲਿਸ ਵਲੋਂ ਕੀਤਾ ਗਿਆ ਬੇਰੋਜ਼ਗਾਰ ਲਾਈਨਮੈਨਾਂ ਉੱਪਰ ਲਾਠੀਚਾਰਜ਼ ਬੇਹੱਦ ਨਿੰਦਣਯੋਗ ਤੇ ਤਸੱਦਦ ਦੀ ਇਤਹਾ ਹੈ¢ ਉਨਾਂ ਕਿਹਾ ਕਿ ਸ਼ਾਂਤਮਈ ਤਰੀਕੇ ਨਾਲ ਧਰਨਾ ਦੇ ਰਹੇ ਬੇਰੁਜ਼ਗਾਰ ਲਾਈਨਮੈਨਾ ਉੱਪਰ ਇਨਾਂ ਤਸ਼ੱਦਦ ਡਾਹੁਣਾ ਠੀਕ ਨਹੀਂ ਹੈ, ਕਿਉਂ ਜੋ ਸਾਡੇ ਦੇਸ਼ ਵਿਚ ਸ਼ਾਂਤਮਈ ਤਰੀਕੇ ਨਾਲ ਆਪਣੇ ਹੱਕ ਮੰਗਣਾ ਹਰ ਇੱਕ ਦਾ ਅਧਿਕਾਰ ਹੈ¢ ਪੰਜਾਬ ਸਰਕਾਰ 'ਤੇ ਸ਼ਬਦੀ ਹਮਲਾ ਕਰਦੇ ਹੋਏ ਧਰਮਸੋਤ ਨੇ ਕਿਹਾ ਕਿ ਆਮ ਆਦਮੀ ਪਾਰਟੀ ਤਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਕਹਿੰਦੀ ਸੀ ਕਿ ਅਸੀਂ ਚੁੰਨੀਆਂ ਤੇ ਪੱਗਾਂ ਦੀ ਰਾਖੀ ਕਰਾਂਗੇ ਦੇ ਬਾਵਜੂਦ ਆਪ ਸਰਕਾਰ ਵਲੋਂ ਉਹ ਸਾਰੇ ਵਾਅਦੇ ਭੁੱਲ ਕੇ ਜੋ ਬੇਰੁਜ਼ਗਾਰ ਲਾਈਨਮੈਨਾ ਉੱਪਰ ਡੰਡਿਆਂ ਦੀ ਬਰਸਾਤ ਕੀਤੀ ਗਈ ਹੈ ਉਸ ਦਾ ਜਵਾਬ ਪੰਜਾਬ ਦੇ ਸੂਝਵਾਨ ਲੋਕ 2027 ਦੀਆਂ ਵਿਧਾਨ ਸਭਾ ਚੋਣਾਂ ਦÏਰਾਨ ਵੋਟਾਂ ਦੇ ਜਰੀਏ ਦੇਣਗੇ¢