ਤਿੰਨ ਦਿਨਾਂ ਅੱਖਰਕਾਰੀ ਵਰਕਸ਼ਾਪ 'ਚ 90 ਸਿੱਖਿਆਰਥੀਆਂ ਨੇ ਅੱਖਰ ਕਾਰੀ ਦੇ ਗੁਰ ਸਿੱਖੇ
ਅਜੀਤ ਡੈਸਕ
07-06-2026
ਡਾ. ਭੀਮਇੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਪਰੰਪਰਾ ਵਿਚ ਭਾਈ ਗੁਰਦਾਸ ਅਤੇ ਭਾਈ ਮਨੀ ਸਿੰਘ ਤੋਂ ਲੈ ਕੇ ਅੱਜ ਤੱਕ ਅੱਖਰਕਾਰੀ ਉੱਪਰ ਬਹੁਤ ਸਾਰਾ ਕੰਮ ਹੋਇਆ ਹੈ | ਪ੍ਰੋਗਰਾਮ ਦੇ ਸਮਾਪਨ ਸਮਾਰੋਹ ਦੇ ਮੁੱਖ ਮਹਿਮਾਨ ਅਤੇ ਉੱਘੇ ਚਿੰਤਕ ਡਾ. ਸਤੀਸ਼ ਕੁਮਾਰ ਵਰਮਾ ਨੇ ਸਿੱਖਿਆਰਥੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸੇ ਵੀ ਵਿਅਕਤੀ ਦੀ ਲਿਖਾਈ ਸਿਰਫ ਉਸ ਦੇ ਵਿਚਾਰਾਂ ਨੂੰ ਨਹੀਂ ਪ੍ਰਗਟਾਉਂਦੀ ਬਲਕਿ ਉਸ ਦੀ ਸ਼ਖ਼ਸੀਅਤ ਦੇ ਬਹੁਤ ਸਾਰੇ ਪਸਾਰਾਂ ਨੂੰ ਵੀ ਸਾਹਮਣੇ ਲਿਆਉਂਦੀ ਹੈ | ਇਸ ਵਰਕਸ਼ਾਪ ਦੇ ਕਨਵੀਨਰ ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਪਟਿਆਲਾ ਵਿੱਚ ਬਾਲਾਂ ਲਈ ਬਹੁਤ ਸਾਰੀਆਂ ਸਰਗਰਮੀਆਂ ਕਰਵਾਉਦਾ ਹੈ ਜਿਸ ਵਿਚ ਨਵੰਬਰ ਮਹੀਨੇ ਹੋਣ ਵਾਲਾ ਤਿੰਨ ਦਿਨਾਂ ਬਾਲ ਰੰਗਮੰਚ ਉਤਸਵ ਵੀ ਸ਼ਾਮਿਲ ਹੈ | ਇਸ ਵਰਕਸ਼ਾਪ ਦੇ ਇੰਚਾਰਜ ਭੁਪਿੰਦਰ ਸਿੰਘ ਉੱਡਤ, ਚਰਨਜੀਤ ਕੌਰ, ਅਤੇ ਰੂਹੀ ਸਿੰਘ ਨੇ ਬਹੁਤ ਹੀ ਮਿਹਨਤ ਨਾਲ ਇਸ ਵਰਕਸ਼ਾਪ ਨੂੰ ਸਫਲਤਾਪੂਰਵਕ ਨੇਪਰੇ ਚੜਾਇਆ | ਇਸ ਮੌਕੇ ਸੰਸਥਾ ਦੇ ਟੀਮ ਮੈਂਬਰ ਜਗਜੀਤ ਵਾਲੀਆ, ਜਗਪਾਲ ਚਹਿਲ, ਕਲਾ ਫ਼ੋਟੋਗਰਾਫ਼ਰ ਗੁਰਦੀਪ ਸਿੰਘ ਅਤੇ ਚੱਕਰਵਰਤੀ ਪਾਠਕ ਮੌਜੂਦ ਸਨ |