29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਆਰ.ਪੀ.ਆਈ. ਅਠਾਵਲੇ ਪਾਰਟੀ ਵਲੋਂ ਪ੍ਰੀਸਤ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ ਕੀਤਾ ਨਿਯੁਕਤ

ਅਜੀਤ ਡੈਸਕ 08-06-2026
ਪਟਿਆਲਾ, 7 ਜੂਨ (ਮਨਦੀਪ ਸਿੰਘ ਖਰੌੜ)-ਰਿਪਬਲਿਕਨ ਪਾਰਟੀ ਆਫ ਇੰਡੀਆ ਅਠਾਵਲੇ ਪੰਜਾਬ ਦਿਨ ਪ੍ਰਤੀ ਦਿਨ ਲੋਕਾਂ ਵਿਚ ਹਰਮਨ ਪਿਆਰੀ ਪਾਰਟੀ ਬਣਦੀ ਜਾ ਰਹੀ ਹੈ | ਅੱਜ ਪੰਜਾਬ ਪ੍ਰਧਾਨ ਤੇ ਮੀਤ ਪ੍ਰਧਾਨ ਦੇ ਦਿਸ਼ਾ-ਨਿਰਦੇਸਾਂ ਅਨੁਸਾਰ ਪਾਰਟੀ 'ਚ ਵਾਧਾ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਮੰਗਲ ਸਿੰਘ ਰੰਗਰੇਟਾ ਤੇ ਹਲਕਾ ਇੰਚਾਰਜ ਸਨੌਰ ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ ਪ੍ਰੀਸਤ ਸਿੰਘ ਨੂੰ ਪਾਰਟੀ ਵਲੋਂ ਨਿਯੁਕਤੀ ਪੱਤਰ ਸੌਂਪ ਕੇ ਨਿਯੁਕਤ ਕੀਤਾ ਗਿਆ ਹੈ | ਜ਼ਿਲ੍ਹਾ ਪ੍ਰਧਾਨ ਮੰਗਲ ਸਿੰਘ ਰੰਗਰੇਟਾ ਨੇ ਦੱਸਿਆ ਕਿ ਰਿਪਬਲਿਕਨ ਪਾਰਟੀ ਆਫ ਇੰਡੀਆ ਅਠਾਵਲੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2027 ਵਿਚ ਆਪਣੀ ਇਕ ਵੱਖਰੀ ਪਛਾਣ ਵਿਚ ਨਜ਼ਰ ਆਵੇਗੀ | ਉਨ੍ਹਾਂ ਦੱਸਿਆ ਕਿ ਆਰ.ਪੀ.ਆਈ. ਅਠਾਵਲੇ ਪਾਰਟੀ ਦੀ ਵਿਚਾਰਧਾਰਾ ਤੇ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲੋਕ ਆਪਮੁਹਾਰੇ ਸੰਪਰਕ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਜਲਦ ਹੀ ਪਾਰਟੀ ਪਟਿਆਲਾ 'ਚ ਪ੍ਰਦਰਸ਼ਨ ਦਿਖਾਏਗੀ ਅਤੇ ਵਿਚਾਰਧਾਰਾ ਤੇ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਏਗੀ | ਇਸ ਮੌਕੇ ਹਲਕਾ ਸਨੌਰ ਸੈਕਟਰੀ ਹਰਮਨ ਸਿੰਘ, ਕਿ੍ਸ਼ਨ ਸਿੰਘ ਅਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਮੁਲਾਜ਼ਮ-ਮੁਕਤ ਪੰਜਾਬ' ਬਣਾਉਣ 'ਤੇ ਤੁਲੀ ਸਰਕਾਰ - ਕਿ੍ਸ਼ਨ ਸਿੰਘ ਸਨੌਰ ਅਗਲੀ ਖ਼ਬਰ ਸਾਹਿਤ ਸਭਾ ਨੇ ਡਾ. ਜਤਿੰਦਰ ਅਤੇ ਮੀਤ ਸਕਰੌਦੀ ਨੂੰ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।