29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਪੰਜਾਬੀ ਯੂਨੀਵਰਸਿਟੀ ਵਿਖੇ 53ਵੀਂ ਆਲ ਇੰਡੀਆ ਦਰਾਵਿੜੀਅਨ ਲਿੰਗੁਇਸਟਸ ਕਾਨਫਰੰਸ 18 ਤੋਂ

ਅਜੀਤ ਡੈਸਕ 08-06-2026
ਪਟਿਆਲਾ, 7 ਜੂਨ( ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਉਪਕੁਲਪਤੀ ਡਾ. ਜਗਦੀਪ ਸਿੰਘ ਦੀ ਪ੍ਰਵਾਨਗੀ ਨਾਲ ਸੀ.ਆਈ.ਆਈ.ਐੱਲ. ਮੈਸੂਰ (ਕਰਨਾਟਕ) ਅਤੇ ਆਈ.ਸੀ.ਐੱਸ.ਐੱਸ.ਆਰ. ਨਵੀਂ ਦਿੱਲੀ ਦੇ ਵਿਸ਼ੇਸ਼ ਸਹਿਯੋਗ ਨਾਲ ਮਿਤੀ 18 ਤੋਂ 20 ਜੂਨ ਤੱਕ 53ਵੀਂ ਆਲ ਇੰਡੀਆ ਕਾਨਫਰੰਸ ਆਫ ਦਰਾਵਿੜੀਅਨ ਲਿੰਗੁਇਸਟਸ ਆਯੋਜਿਤ ਕੀਤੀ ਜਾ ਰਹੀ ਹੈ | ਇਸ ਮਹੱਤਵਪੂਰਨ ਕਾਨਫਰੰਸ ਦੀ ਅਗਵਾਈ ਪੰਜਾਬੀ ਵਿਭਾਗ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪੰਜਾਬੀ ਲਿੰਗੁਇਸਟਿਕਸ ਐਸੋਸੀਏਸ਼ਨ ਪਟਿਆਲਾ, ਦਰਾਵਿੜੀਅਨ ਲਿੰਗੁਇਸਟਿਕ ਐਸੋਸੀਏਸ਼ਨ, ਇੰਟਰਨੈਸ਼ਨਲ ਸਕੂਲ ਆਫ ਦਰਾਵਿੜੀਅਨ ਲਿੰਗੁਇਸਟਿਕ ਤਿਰੂਵਨੰਤਪੁਰਮ (ਕੇਰਲ) ਵਲੋਂ ਸਾਂਝੇ ਤੌਰ 'ਤੇ ਕੀਤੀ ਜਾ ਰਹੀ ਹੈ | ਇਸ ਕਾਨਫਰੰਸ ਸੰਬੰਧੀ ਵੇਰਵੇ ਸਾਂਝੇ ਕਰਦੇ ਹੋਏ ਕਾਨਫ਼ਰੰਸ ਦੇ ਆਰਗੇਨਾਈਜ਼ਿੰਗ ਸਕੱਤਰ ਡਾ. ਰਾਜਵੰਤ ਕੌਰ ਪੰਜਾਬੀ, ਜੋ ਪੰਜਾਬੀ ਵਿਭਾਗ ਦੇ ਮੁਖੀ ਵੀ ਹਨ, ਨੇ ਦੱਸਿਆ ਕਿ ਕਾਨਫ਼ਰੰਸ ਸੰਬੰਧੀ ਗਠਿਤ ਕਮੇਟੀਆਂ ਦੀ ਮੀਟਿੰਗ ਪੰਜਾਬੀ ਵਿਭਾਗ ਵਿਖੇ ਮੁਖੀ ਪੰਜਾਬੀ ਵਿਭਾਗ ਵਲੋਂ ਸੱਦੀ ਗਈ | ਜਿਸ ਵਿਚ ਅਕਾਦਮਿਕ ਕਮੇਟੀ, ਪੀਅਰ ਰਿਵਿਊ ਕਮੇਟੀ, ਰਿਪੋਰਟਿੰਗ ਕਮੇਟੀ ਅਤੇ ਸਭਿਆਚਾਰਕ ਕਮੇਟੀ ਆਦਿ ਚਾਰ ਕਮੇਟੀਆਂ ਦੇ ਮੈਂਬਰ ਸ਼ਾਮਿਲ ਹੋਏ | ਇਸ ਮੀਟਿੰਗ ਵਿਚ ਕਾਨਫਰੰਸ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਮੇਟੀ ਦੇ ਨੁਮਾਇੰਦਿਆਂ ਵਲੋਂ ਅਹਿਮ ਨੁਕਤਿਆਂ ਤੇ ਚਰਚਾ ਕੀਤੀ ਗਈ | ਪੂਰੀ ਚਰਚਾ ਦੌਰਾਨ ਕਾਨਫਰੰਸ ਦੇ ਪੈਟਰਨ ਡਾ. ਭੁਪਿੰਦਰ ਸਿੰਘ ਖਹਿਰਾ, ਡਾ. ਭੀਮਇੰਦਰ ਸਿੰਘ ਡਾਇਰੈਕਟਰ ਯੁਵਕ ਭਲਾਈ ਵਿਭਾਗ, ਡਾ. ਧਰਮਜੀਤ ਸਿੰਘ ਮੁਖੀ ਅੰਗਰੇਜ਼ੀ ਵਿਭਾਗ, ਡਾ. ਹਰਵਿੰਦਰ ਪਾਲ ਕੌਰ ਮੁਖੀ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਡਾ. ਅਜੈ ਵਰਮਾ, ਡਾ. ਗੁਰਸੇਵਕ ਸਿੰਘ ਲੰਬੀ, ਡਾ. ਰਾਜਵਿੰਦਰ ਸਿੰਘ, ਡਾ. ਸੋਨੀਆ, ਡਾ. ਰਾਜਬੀਰ ਕੌਰ, ਡਾ. ਰਜਨੀ, ਡਾ. ਰਵਿੰਦਰ ਕੌਰ ਅਤੇ ਹੋਰ ਕਮੇਟੀ ਮੈਂਬਰ ਮੌਜੂਦ ਸਨ |
ਪਿਛਲੀ ਖ਼ਬਰ ਵਾਤਾਵਰਨ ਸੰਭਾਲਣ ਲਈ ਹੰਭਲਾ ਮਾਰਨ ਦੀ ਲੋੜ, ਪੌਦਿਆਂ ਤੋਂ ਬਗੈਰ ਮਨੁੱਖੀ ਜੀਵਨ ਅਧੂਰਾ-ਮੇਅਰ ਕੁੰਦਨ ਗੋਗੀਆ ਅਗਲੀ ਖ਼ਬਰ ਟਿੱਬਾ ਨੰਗਲ ਵਿਖੇ ਨੌਜਵਾਨਾਂ ਨੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।