30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਪਟੇਲ ਕਾਲਜ ਵਿਖੇ ਐੱਨ.ਸੀ.ਸੀ. ਵਿੰਗ ਨੇ ਬੂਟੇ ਲਗਾ ਕੇ ਮਨਾਇਆ ਵਾਤਾਵਰਨ ਦਿਵਸ

ਅਜੀਤ ਡੈਸਕ 08-06-2026
ਰਾਜਪੁਰਾ, 7 ਜੂਨ (ਜੀ.ਪੀ. ਸਿੰਘ)-ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿਖੇ ਪਿ੍ੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਅਤੇ 5 ਪੰਜਾਬ ਬਟਾਲੀਅਨ ਦੇ ਏ.ਐੱਨ.ਓ. ਲੈਫਟੀਨੈਂਟ ਡਾ. ਜੈਦੀਪ ਸਿੰਘ ਦੀ ਅਗਵਾਈ ਹੇਠ ਵਿਸ਼ਵ ਵਾਤਾਵਰਣ ਦਿਵਸ ਮਨਾਇਆ | ਇਸ ਮੌਕੇ ਡਾ. ਜੈਦੀਪ ਨੇ ਦੱਸਿਆ ਕਿ ਵਾਤਾਵਰਣ ਦਿਵਸ ਹਰ ਸਾਲ ਪੂਰੀ ਦੁਨੀਆ ਵਿਚ ਇਕ ਨਵੇਂ ਥੀਮ ਨਾਲ ਮਨਾਇਆ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਇਸ ਸਾਲ ਇਹ 'ਗਲੋਬਲ ਕਾਲ ਫ਼ਾਰ ਕਲਾਈਮੇਟ ਐਕਸ਼ਨ' ਥੀਮ ਹੇਠ ਮਨਾਇਆ ਜਾ ਰਿਹਾ ਹੈ | ਇਸ ਦਿਨ ਦੇ ਸੰਬੰਧ 'ਚ ਐੱਨ.ਸੀ.ਸੀ. ਵਿੰਗ ਦੇ ਕੈਡਿਟਾਂ ਵਲੋਂ ਕਾਲਜ ਵਿਚ 50 ਫਲਦਾਰ ਅਤੇ ਛਾਂਦਾਰ ਪੌਦੇ ਲਗਾਏ ਗਏ | ਦਿਨ ਪ੍ਰਤੀ ਦਿਨ ਵਧ ਰਹੇ ਵਾਤਾਵਰਣ ਪ੍ਰਦੂਸ਼ਣ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਡਾ. ਜੈਦੀਪ ਨੇ ਸੰਦੇਸ਼ ਦਿੱਤਾ ਕਿ ਜੇਕਰ ਅਸੀਂ ਇਕ ਸਿਹਤਮੰਦ ਅਤੇ ਲੰਬੀ ਜ਼ਿੰਦਗੀ ਜਿਊਣਾ ਚਾਹੁੰਦੇ ਹਾਂ, ਤਾਂ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ, ਸਾਨੂੰ ਸਾਰਿਆਂ ਨੂੰ ਹਵਾ, ਪਾਣੀ, ਮਿੱਟੀ ਅਤੇ ਸਮੁੱਚੀ ਕੁਦਰਤ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਸਾਡਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਖ਼ਤਰੇ ਵਿਚ ਨਾ ਪਵੇ |
ਪਿਛਲੀ ਖ਼ਬਰ ਕਾਂਗਰਸ ਦੀ ਮਹਿਲਾ ਕੌਂਸਲਰ ਰੇਨੂ ਸੇਠ ਦਾ ਸੂਬਾ ਜਨਰਲ ਸਕੱਤਰ ਸੁੱਖੇਵਾਲ ਵਲੋਂ ਕੀਤਾ ਸਨਮਾਨ ਅਗਲੀ ਖ਼ਬਰ ਭਾਰਤ ਵਿਕਾਸ ਪਰਿਸ਼ਦ ਇਕਾਈ ਨਾਭਾ ਵਲੋਂ ਮਨਾਇਆ ਵਿਸ਼ਵ ਵਾਤਾਵਰਨ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।