30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਕਾਂਗਰਸ ਦੀ ਮਹਿਲਾ ਕੌਂਸਲਰ ਰੇਨੂ ਸੇਠ ਦਾ ਸੂਬਾ ਜਨਰਲ ਸਕੱਤਰ ਸੁੱਖੇਵਾਲ ਵਲੋਂ ਕੀਤਾ ਸਨਮਾਨ

ਅਜੀਤ ਡੈਸਕ 08-06-2026
ਨਾਭਾ, 7 ਜੂਨ (ਜਗਨਾਰ ਸਿੰਘ ਦੁਲੱਦੀ)-ਪਿਛਲੇ ਦਿਨੀਂ ਹੋਈਆਂ ਨਗਰ ਕੌਂਸਲ ਚੋਣਾਂ ਵਿਚ ਨਾਭਾ ਦੇ ਵਾਰਡ ਨੰਬਰ 19 ਤੋਂ ਜੇਤੂ ਰਹੀ ਕਾਂਗਰਸ ਪਾਰਟੀ ਦੀ ਮਹਿਲਾ ਕੌਂਸਲਰ ਰੇਨੂੰ ਸੇਠ ਪਤਨੀ ਸੀਨੀਅਰ ਕਾਂਗਰਸੀ ਆਗੂ ਹਰੀ ਸੇਠ ਸਾਬਕਾ ਪ੍ਰਧਾਨ ਨਗਰ ਕੌਂਸਲ ਦਾ ਕੁਲਵਿੰਦਰ ਸਿੰਘ ਸੁੱਖੇਵਾਲ ਸੂਬਾ ਜਰਨਲ ਸਕੱਤਰ ਕਾਂਗਰਸ ਐੱਸ.ਸੀ. ਵਿਭਾਗ ਪੰਜਾਬ ਨੇ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੰਦੇ ਹੋਏ ਸਨਮਾਨਿਤ ਕੀਤਾ ਗਿਆ | ਉਪਰੰਤ ਸੁੱਖੇਵਾਲ ਨੇ ਕਿਹਾ ਕਿ ਕਾਂਗਰਸ ਨੇ ਮਹਿਲਾ ਸ਼ਕਤੀਕਰਨ 'ਤੇ ਪੂਰਾ ਜੋਰ ਦਿੱਤਾ ਹੈ | ਜਿਸ ਕਰਕੇ ਮਹਿਲਾਵਾਂ ਨੂੰ ਵੱਖ-ਵੱਖ ਅਹੁਦਿਆਂ 'ਤੇ ਅੱਗੇ ਲਿਆਂਦਾ ਜਾ ਰਿਹਾ ਹੈ | ਉਨ੍ਹਾਂ ਨੇ ਕੌਂਸਲਰ ਰੇਨੂੰ ਸੇਠ ਦੀ ਤਾਰੀਫ਼ ਕਰਦੇ ਹੋਏ ਕਿਹਾ ਉਨ੍ਹਾਂ ਨੇ ਤਕਰੀਬਨ ਇਕ ਸਾਲ ਤੋਂ ਆਪਣੇ ਪੈਸਿਆਂ ਨਾਲ ਈ ਰਿਕਸ਼ਾ, ਕੂੜਾ ਚੁੱਕਣ ਵਾਲੀ ਗੱਡੀ ਅਤੇ ਉਸ ਦਾ ਪੂਰਾ ਖਰਚਾ ਚੁੱਕਦੇ ਸਨ | ਇਨ੍ਹਾਂ ਸਾਰੀਆਂ ਸੇਵਾਵਾਂ ਦਾ ਮੁੱਲ ਵਾਰਡ ਵਾਸੀਆਂ ਵਲੋਂ ਉਨ੍ਹਾਂ ਨੂੰ ਵੱਡੀ ਜਿੱਤ ਦੁਆ ਕੇ ਪਾਇਆ ਗਿਆ ਹੈ |
ਪਿਛਲੀ ਖ਼ਬਰ ਪੰਜਾਬ ਨੂੰ ਹਰਿਆ-ਭਰਿਆ ਅਤੇ ਖ਼ੁਸ਼ਹਾਲ ਬਣਾਉਣ ਲਈ ਵਾਤਾਵਰਨ ਯੋਧੇ ਬਣਨਾ ਸਮੇਂ ਦੀ ਮੰਗ-ਡਾ. ਸੰਧੂ ਅਗਲੀ ਖ਼ਬਰ ਪਟੇਲ ਕਾਲਜ ਵਿਖੇ ਐੱਨ.ਸੀ.ਸੀ. ਵਿੰਗ ਨੇ ਬੂਟੇ ਲਗਾ ਕੇ ਮਨਾਇਆ ਵਾਤਾਵਰਨ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।