ਵਿਦਿਆਰਥੀਆਂ ਤੋਂ ਨਾਜਾਇਜ਼ ਢੰਗ ਨਾਲ ਪੈਸੇ ਵਸੂਲਣ ਤੇ ਨਿੱਜੀ ਸਟਾਫ਼ ਰੱਖਣ ਦੇ ਦੋਸ਼
ਅਜੀਤ ਡੈਸਕ
10-06-2026
ਸੋਸ਼ਲ ਮੀਡੀਆ ਸਟਾਰ ਬਣਨਾ ਚਾਹੁੰਦੈ ਡਾ. ਗੁਰਚਰਨ ਰਾਮ-ਪਿ੍ੰਸੀਪਲ
ਇਸ ਮਾਮਲੇ ਵਿਚ ਸੰਪਰਕ ਕਰਨ 'ਤੇ ਪਿ੍ੰਸੀਪਲ ਜਸਵੰਤ ਸਿੰਘ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਡਾ. ਗੁਰਚਰਨ ਰਾਮ ਸੋਸ਼ਲ ਮੀਡੀਆ ਸਟਾਰ ਬਣਨਾ ਚਾਹੁੰਦੇ ਹਨ | ਉਨ੍ਹਾਂ ਕਿਹਾ ਕਿ ਸਾਰੇ ਦੋਸ਼ ਬੇਤੁਕੇ ਤੇ ਆਧਾਰਹੀਣ ਹਨ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਤੋਂ ਜੋ ਵੀ ਫ਼ੀਸਾਂ ਲਈਆਂ ਹਨ ਸਭ ਰਿਕਾਰਡ ਦਾ ਹਿੱਸਾ ਹਨ | ਉਨ੍ਹਾਂ ਕਿਹਾ ਕਿ ਜੋ ਅਧਿਆਪਕ ਰੱਖੇ ਗਏ ਉਹ ਐੱਸ.ਐਮ.ਸੀ. ਤੇ ਪੰਚਾਇਤ ਨੇ ਰੱਖੇ ਹਨ ਕਿਉਂਕਿ ਸਕੂਲ ਵਿਚ ਅਧਿਆਪਕਾਂ ਦੀ ਘਾਟ ਸੀ ਤੇ ਕਿਸੇ ਵੀ ਨਿਯਮ ਦੀ ਉਲੰਘਣਾ ਨਹੀਂ ਕੀਤੀ ਗਈ |
ਮੈਂ ਤਾਂ ਬਹੁਤ ਪਹਿਲਾਂ ਹੀ ਜਾਂਚ ਤੋਂ ਇਨਕਾਰ ਕਰ ਦਿੱਤਾ ਸੀ-ਜਾਂਚ ਅਫ਼ਸਰ
ਇਸ ਮਾਮਲੇ ਵਿਚ ਸੰਪਰਕ ਕਰਨ 'ਤੇ ਗਾਜੇਵਾਸ ਸਕੂਲ ਦੇ ਪਿ੍ੰਸੀਪਲ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮਾਮਲੇ ਵਿਚ ਪੜਤਾਲੀਆ ਅਫ਼ਸਰ ਨਿਯੁਕਤ ਕੀਤਾ ਗਿਆ ਸੀ ਪਰ ਮਈ ਮਹੀਨੇ ਦੇ ਸ਼ੁਰੂ ਵਿਚ ਹੀ ਉਨ੍ਹਾਂ ਨੇ ਸਿੱਖਿਆ ਵਿਭਾਗ ਨੂੰ ਲਿਖ ਕੇ ਦੇ ਦਿੱਤਾ ਸੀ ਕਿ ਉਨ੍ਹਾਂ ਕੋਲ ਚੋਣਾਂ ਦੀ ਡਿਊਟੀ ਆ ਗਈ ਹੈ, ਇਸ ਵਾਸਤੇ ਉਹ ਜਾਂਚ ਨਹੀਂ ਕਰ ਸਕਦੇ ਤੇ ਇਹ ਜ਼ਿੰਮੇਵਾਰੀ ਕਿਸੇ ਹੋਰ ਨੂੰ ਸੌਂਪੀ ਜਾਵੇ |