ਜਾਡਲਾ, 9 ਜੂਨ (ਹਰਕੰਵਲ ਸਿੰਘ ਕੌਲਗੜ੍ਹ)-ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਪਿੰਡ ਦੌਲਤਪੁਰ ਦੇ ਮੇਨ ਬੱਸ ਅੱਡੇ ਜਾਡਲਾ ਵਿਖੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਦੌਲਤਪੁਰ, ਐੱਨ. ਆਰ. ਆਈ. ਵੀਰਾਂ, ਪੰਚਾਇਤ ਮੈਂਬਰਾਂ ਅਤੇ ਸਮੂਹ ਸਾਧ-ਸੰਗਤ ਦੇ ਸਹਿਯੋਗ ਨਾਲ ਠੰਢੇ ਮਿੱਠੇ ਜਲ ਅਤੇ ਛੋਲਿਆਂ ਦੇ ਪ੍ਰਸਾਦ ਨਾਲ ਛਬੀਲ ਲਗਾਈ ਗਈ | ਇਸ ਮੌਕੇ ਪਿੰਡ ਦੀ ਪੰਚਾਇਤ, ਐਨ.ਆਰ.ਆਈ ਭਰਾਵਾਂ ਅਤੇ ਸਮੂਹ ਸਾਧ-ਸੰਗਤ ਨੇ ਮਿਲ ਕੇ ਸੇਵਾ ਨਿਭਾਈ ਅਤੇ ਭਵਿੱਖ ਵਿੱਚ ਵੀ ਅਜਿਹੇ ਧਾਰਮਿਕ ਅਤੇ ਸਮਾਜਿਕ ਕਾਰਜ ਜਾਰੀ ਰੱਖਣ ਦਾ ਸੰਕਲਪ ਪ੍ਰਗਟਾਇਆ | ਇਸ ਮੌਕੇ ਪ੍ਰਧਾਨ ਹਰਭਜਨ ਸਿੰਘ, ਠੇਕੇਦਾਰ ਗੁਰਜਿੰਦਰ ਸਿੰਘ, ਧਰਮ ਸਿੰਘ, ਜਸਵੀਰ ਸਿੰਘ, ਸੰਤੋਖ ਸਿੰਘ, ਬਾਬਾ ਮੱਖਣ ਸਿੰਘ, ਸਰਪੰਚ ਹਰਮਨਦੀਪ ਸਿੰਘ ਹਨੀ, ਮਨਦੀਪ ਸਿੰਘ ਥਾਦੀ, ਅਮਿੰਤ ਭੁੱਲਰ, ਗੁਰਦੀਪ ਧਾਰੀਵਾਲ, ਕੁਲਵੀਰ ਸਿੰਘ, ਜੋਗਾ ਸਿੰਘ, ਗੁਰਦੀਪ ਸਿੰਘ ਦੀਪਾ, ਸੁਖਦੇਵ ਸਿੰਘ, ਪਰਵਿੰਦਰ ਸਿੰਘ ਪਿੰਦੂ, ਹਰਪੀ} ਸਿੰਘ, ਸ਼ਰਨਜੀਤ ਸਿੰਘ ਹੈਪੀ, ਰਣਜੀਤ ਸਿੰਘ ਕਮਲ ਆਦਿ ਹਾਜ਼ਿਰ ਸਨ |