03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਗੱਡੀ ਵੇਚਣ ਤੋਂ ਬਾਅਦ ਹੋਏ ਐਕਸੀਡੈਂਟ ਦੇ ਕੇਸ 'ਚ ਮਾਲਕ ਨੂੰ ਮਿਲੀ ਰਾਹਤ-ਐਡ. ਜੁਗਿੰਦਰ ਬਾਂਸਲ

ਅਜੀਤ ਡੈਸਕ 10-06-2026
ਪਟਿਆਲਾ, 9 ਜੂਨ (ਧਰਮਿੰਦਰ ਸਿੰਘ ਸਿੱਧੂ)-ਸਾਲ 2017 ਵਿਚ ਹੋਏ ਐਕਸੀਡੈਂਟ ਵਿਚ ਗੱਡੀ ਦੇ ਪੁਰਾਣੇ ਮਾਲਕ ਦੇ ਖਿਲਾਫ ਕਲੇਮ ਪਟੀਸ਼ਨ ਦਵਿੰਦਰ ਕੌਰ (ਮੁੱਦਈ) ਵਗ਼ੈਰਾ ਵਲੋਂ ਤਰਸੇਮ ਸਿੰਘ ਵਗ਼ੈਰਾ ਦੇ ਖ਼ਿਲਾਫ਼ ਦਾਇਰ ਕੀਤੀ ਗਈ ਸੀ | ਇੱਥੇ ਇਹ ਦੱਸਣਯੋਗ ਹੈ ਕਿ ਤਰਸੇਮ ਸਿੰਘ ਨੇ ਆਪਣੀ ਇਨੋਵਾ ਗੱਡੀ ਐਕਸੀਡੈਂਟ ਹੋਣ ਤੋਂ ਪਹਿਲਾਂ ਹੀ ਸੁਖਵਿੰਦਰ ਸਿੰਘ ਨੂੰ ਵੇਚ ਦਿੱਤੀ ਸੀ, ਪਰੰਤੂ ਕੁੱਝ ਕਾਰਨ ਕਰਕੇ ਆਰ.ਸੀ. ਮੌਕੇ 'ਤੇ ਨਹੀਂ ਪੇਸ਼ ਕਰ ਸਕੇ, ਜਿਸ ਕਰਕੇ ਪੀੜਤ ਵਲੋਂ ਤਰਸੇਮ ਸਿੰਘ ਤੋਂ ਕਲੇਮ ਲੈਣ ਲਈ ਪਟੀਸ਼ਨ ਦਾਇਰ ਕਰ ਦਿੱਤੀ ਗਈ ਸੀ | ਬਾਅਦ ਵਿਚ ਬਚਾਅ ਪੱਖ ਦੇ ਵਕੀਲ ਜੁਗਿੰਦਰ ਬਾਂਸਲ ਦੀਆਂ ਦਲੀਲਾਂ ਤੋਂ ਸੁਣ ਕੇ ਤੇ ਦਲੀਲਾਂ ਤੋਂ ਸੰਤੁਸ਼ਟ ਹੁੰਦੇ ਹੋਏ ਮਾਨਯੋਗ ਅਦਾਲਤ ਹਰਜੀਤ ਸਿੰਘ ਐਮ.ਏ.ਸੀ.ਟੀ., ਪਟਿਆਲਾ ਨੇ ਪਟੀਸ਼ਨਰ ਵਲੋਂ ਤਰਸੇਮ ਸਿੰਘ ਤੋਂ ਕਲੇਮ ਲੈਣ ਲਈ ਪਾਈ ਕਲੇਮ ਪਟੀਸ਼ਨ ਰੱਦ ਕਰ ਦਿੱਤੀ ਹੈ |

ਪਿਛਲੀ ਖ਼ਬਰ ਪਟਿਆਲਾ ਪ੍ਰਸ਼ਾਸਨ ਵਲੋਂ ਬੇਰੁਜ਼ਗਾਰਾਂ 'ਤੇ ਲਾਠੀਚਾਰਜ ਦੀ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਵਲੋਂ ਨਿਖੇਧੀ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵਿਧਾਨ ਸਭਾ ਚੋਣਾਂ ਵਿਚ ਖਮਿਆਜ਼ਾ ਭੁਗਤਣਾ ਪਵੇਗਾ-ਲਿੱਟਾਂ, ਨਾਨਕਪੁਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।