04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵਿਧਾਨ ਸਭਾ ਚੋਣਾਂ ਵਿਚ ਖਮਿਆਜ਼ਾ ਭੁਗਤਣਾ ਪਵੇਗਾ-ਲਿੱਟਾਂ, ਨਾਨਕਪੁਰ <br/>

ਅਜੀਤ ਡੈਸਕ 10-06-2026
ਕਪੂਰਥਲਾ, 9 ਜੂਨ (ਵਿਸ਼ੇਸ਼ ਪ੍ਰਤੀਨਿਧ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾਂ ਤੇ ਸੀਨੀਅਰ ਮੀਤ ਪ੍ਰਧਾਨ ਦਲਬੀਰ ਸਿੰਘ ਨਾਨਕਪੁਰ ਦੀ ਅਗਵਾਈ ਵਿਚ ਅੱਜ ਯੂਨੀਅਨ ਵਲੋਂ ਅਕਾਸ਼ ਬਾਂਸਲ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਇਕ ਮੰਗ ਪੱਤਰ ਦਿੱਤਾ ਗਿਆ | ਜਿਸ ਵਿਚ ਮੰਗ ਕੀਤੀ ਗਈ ਕਿ ਬਰਸਾਤ ਤੋਂ ਪਹਿਲਾਂ ਜ਼ਿਲ੍ਹੇ ਵਿਚ ਬਿਆਸ ਦਰਿਆ, ਕਾਲੀ ਵੇਈਾ ਤੇ ਹੋਰ ਨਾਲਿਆਂ ਦੀ ਸਫ਼ਾਈ ਕਰਵਾਈ ਜਾਵੇ, ਸੁਸਾਇਟੀ ਦਾ ਹੱਦ ਕਰਜ਼ਾ ਮਹਿੰਗਾਈ ਨੂੰ ਮੁੱਖ ਰੱਖ ਕੇ ਵਧਾਇਆ ਜਾਵੇ, ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਿਕ ਝੋਨੇ ਦਾ ਘੱਟੋ ਘੱਟ ਸਮਰਥਨ ਮੁੱਲ 4 ਹਜ਼ਾਰ ਰੁਪਏ, ਕਣਕ ਦਾ 4500 ਰੁਪਏ, ਮੱਕੀ ਦਾ 2500 ਰੁਪਏ ਤੇ ਗੰਨੇ ਦਾ 500 ਰੁਪਏ ਪ੍ਰਤੀ ਕੁਇੰਟਲ ਦਿੱਤਾ ਜਾਵੇ, ਭਾਰਤ ਦੇ ਨਾਲ ਗੁਆਂਢੀ ਦੇਸ਼ਾਂ ਦੇ ਬਾਰਡਰ ਖੋਲੇ ਜਾਣ ਤਾਂ ਜੋ ਕਿਸਾਨ ਆਪਣੀਆਂ ਸਬਜ਼ੀਆਂ ਤੇ ਹੋਰ ਫ਼ਸਲਾਂ ਚੰਗੇ ਮੁੱਲ 'ਤੇ ਵੇਚ ਕੇ ਮੁਨਾਫ਼ਾ ਕਮਾ ਸਕਣ | ਮੀਟਿੰਗ ਤੋਂ ਬਾਅਦ ਜਸਬੀਰ ਸਿੰਘ ਲਿੱਟਾਂ ਤੇ ਦਲਬੀਰ ਸਿੰਘ ਨਾਨਕਪੁਰ ਨੇ ਸੁਸਾਇਟੀਆਂ ਵਿਚ ਡੀ.ਏ.ਪੀ. ਤੇ ਯੂਰੀਆ ਦੀ ਘਾਟ ਦੇ ਮਾਮਲੇ ਸਬੰਧੀ ਵੀ ਚਰਚਾ ਕੀਤੀ | ਉਨ੍ਹਾਂ ਕਿਹਾ ਕਿ ਵੱਧ ਰਹੀ ਮਹਿੰਗਾਈ ਤੇ ਕਿਸਾਨੀ ਦੇ ਖ਼ਰਚਿਆਂ ਨੂੰ ਮੁੱਖ ਰੱਖਦਿਆਂ ਡੀਜ਼ਲ ਤੇ ਪੈਟਰੋਲ ਦੇ ਭਾਅ ਵਿਚ 10 ਰੁਪਏ ਪ੍ਰਤੀ ਲੀਟਰ ਰਿਆਇਤ ਦਿੱਤੀ ਜਾਵੇ, ਫਗਵਾੜਾ ਗੰਨਾ ਮਿੱਲ ਤੇ ਪੰਜਾਬ ਦੀਆਂ ਹੋਰ ਮਿੱਲਾਂ ਦੇ ਪਿਛਲੇ ਬਕਾਏ ਦੀ ਕਿਸਾਨਾਂ ਨੂੰ ਅਦਾਇਗੀ ਕਰਨ ਦੀ ਮੰਗ ਵੀ ਕੀਤੀ | ਕਿਸਾਨ ਆਗੂਆਂ ਨੇ ਪਟਿਆਲਾ ਵਿਚ ਅਪਰੈਂਟਿਸ ਲਾਈਨਮੈਨਾਂ 'ਤੇ ਪੁਲਿਸ ਵਲੋਂ ਕੀਤੇ ਗਏ ਲਾਠੀਚਾਰਜ ਦੀ ਨਿੰਦਾ ਕੀਤੀ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਲੱਖਾਂ ਦੀ ਗਿਣਤੀ ਵਿਚ ਪੜ੍ਹੇ ਲਿਖੇ ਨੌਜਵਾਨ ਬੇਰੁਜ਼ਗਾਰ ਫਿਰ ਰਹੇ ਹਨ, ਪਰ ਸਰਕਾਰ ਨੌਕਰੀ ਕਰ ਰਹੇ ਨੌਜਵਾਨਾਂ 'ਤੇ ਲਾਠੀਚਾਰਜ ਕਰਕੇ ਉਨ੍ਹਾਂ ਦੀ ਆਵਾਜ਼ ਨੂੰ ਬੰਦ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਕਿਸਾਨਾਂ, ਮਜ਼ਦੂਰਾਂ, ਬੇਰੁਜ਼ਗਾਰ ਨੌਜਵਾਨਾਂ ਤੇ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ 2027 ਦੀ ਵਿਧਾਨ ਸਭਾ ਚੋਣ ਵਿਚ ਸਰਕਾਰ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ | ਉਨ੍ਹਾਂ ਐਲ.ਪੀ.ਜੀ. ਗੈਸ ਤੇ ਸਿਲੰਡਰ ਵਿਚ ਕੀਤੇ ਗਏ ਵਾਧੇ ਦਾ ਵੀ ਗੰਭੀਰ ਨੋਟਿਸ ਲਿਆ ਤੇ ਕਿਹਾ ਕਿ ਇਕ ਪਾਸੇ ਕੇਂਦਰ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀ ਦਾਅਵੇ ਕਰ ਰਹੇ ਹਨ ਕਿ ਐਲ.ਪੀ.ਜੀ. ਦੀ ਕੋਈ ਕਮੀ ਨਹੀਂ, ਪ੍ਰੰਤੂ ਐਲ.ਪੀ.ਜੀ. ਲੈਣ ਵਾਲੇ ਲੋਕਾਂ ਨੂੰ ਘੰਟਿਆਂ ਬੱਧੀ ਲਾਈਨਾਂ ਵਿਚ ਖੜ੍ਹੇ ਹੋ ਕੇ ਸਿਲੰਡਰ ਲੈਣਾ ਪੈਂਦਾ ਹੈ | ਇਸ ਮੌਕੇ ਲਿਟਾਂ ਇਕਾਈ ਦੇ ਪ੍ਰਧਾਨ ਦਲਜੀਤ ਸਿੰਘ, ਯੂਨੀਅਨ ਦੇ ਸਕੱਤਰ ਪਰਮਜੀਤ ਕਮਰਾਏ, ਬਲਾਕ ਕਪੂਰਥਲਾ ਦੇ ਪ੍ਰਧਾਨ ਬਖਸ਼ੀਸ਼ ਸਿੰਘ, ਬਲਾਕ ਬੇਗੋਵਾਲ ਦੇ ਪ੍ਰਧਾਨ ਨਿਰਮਲ ਸਿੰਘ ਮੰਡ, ਬਲਾਕ ਨਡਾਲਾ ਦੇ ਪ੍ਰਧਾਨ ਜੋਗਾ ਸਿੰਘ, ਤਰਲੋਕ ਸਿੰਘ ਮਜਾਦਪੁਰ, ਸ਼ਿੰਗਾਰਾ ਸਿੰਘ ਮਜਾਦਪੁਰ, ਤਰਸੇਮ ਸਿੰਘ ਗੋਪੀਪੁਰ, ਗੁਰਪਿ੍ੰਸ ਸਿੰਘ, ਅਵਤਾਰ ਸਿੰਘ ਦਮੂਲੀਆ, ਪਾਲ ਸਿੰਘ ਖੀਰਾਂਵਾਲੀ, ਕਰਨੈਲ ਸਿੰਘ ਕਮਰਾਏ, ਲਖਵਿੰਦਰ ਸਿੰਘ ਭਪਾਨੀਪੁਰ, ਬਲਵੀਰ ਸਿੰਘ ਖ਼ਾਲਸਾ ਪ੍ਰਵੇਜ਼ ਨਗਰ, ਯਾਦਵਿੰਦਰ ਸਿੰਘ, ਅਮਰੀਕ ਸਿੰਘ ਸਰਪੰਚ, ਬਲਕਾਰ ਸਿੰਘ ਬ੍ਰਹਮਵਾਲ, ਅਮਰੀਕ ਸਿੰਘ ਨੰਬਰਦਾਰ, ਗੁਰਵਿੰਦਰ ਸਿੰਘ ਮਿੰਟੂ, ਜਸਕੀਰਤ ਸਿੰਘ ਲਾਡੀ, ਸੁਖਦੇਵ ਸਿੰਘ, ਗੁਰਮੀਤ ਸਿੰਘ ਦਿਆਲਪੁਰ, ਸਤਬੀਰ ਸਿੰਘ ਪ੍ਰਵੇਜ਼ ਨਗਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਗੱਡੀ ਵੇਚਣ ਤੋਂ ਬਾਅਦ ਹੋਏ ਐਕਸੀਡੈਂਟ ਦੇ ਕੇਸ 'ਚ ਮਾਲਕ ਨੂੰ ਮਿਲੀ ਰਾਹਤ-ਐਡ. ਜੁਗਿੰਦਰ ਬਾਂਸਲ ਅਗਲੀ ਖ਼ਬਰ 7 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ, ਕੇਸ ਦਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।