11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਸ੍ਰੀ ਦੁਰਗਾ ਨਵ ਗ੍ਰਹਿ ਮੰਦਰ ਵਲੋਂ ਮਨਾਇਆ 20ਵਾਂ ਸਥਾਪਨਾ ਦਿਵਸ

ਮੰਦਰ ਦੇ ਸਥਾਪਨਾ ਦਿਵਸ ਮੌਕੇ ਪ੍ਰਧਾਨ ਜਸਪਾਲ ਜੁਨੇਜਾ ਦੀ ਅਗਵਾਈ 'ਚ ਕਰਵਾਏ ਗਏ ਹਵਨ ਯੱਗ ਦਾ ਦਿ੍ਸ਼ | ਤਸਵੀਰ : ਵਰਿੰਦਰ ਵਰਮਾ <br/> 11-06-2026
ਨਾਭਾ, 10 ਜੂਨ (ਵਰਿੰਦਰ ਵਰਮਾ)-ਸ੍ਰੀ ਦੁਰਗਾ ਨਵ ਗ੍ਰਹਿ ਮੰਦਿਰ ਸੈਂਚਰੀ ਇਨਕਲੇਵ ਵਲੋਂ ਆਲ ਇੰਡੀਆ ਮੀਆਂਵਾਲੀ ਡਿਸਟਿ੍ਕਟ ਐਸੋਸੀਏਸ਼ਨ ਦੇ ਸਹਿਯੋਗ ਨਾਲ 20ਵਾਂ ਸਥਾਪਨਾ ਦਿਵਸ ਮਨਾਇਆ ਗਿਆ | ਇਸ ਮੌਕੇ ਸਰਪ੍ਰਸਤ ਕੈਪਟਨ ਆਰ.ਕੇ. ਸ਼ਾਸਤਰੀ ਅਤੇ ਪ੍ਰਧਾਨ ਜਸਪਾਲ ਜੁਨੇਜਾ ਦੀ ਅਗਵਾਈ ਵਿਚ ਮੰਦਿਰ ਵਿਖੇ ਪੰਡਿਤ ਸੁਦਰਸ਼ਨ ਭੱਟ ਵਲੋਂ ਪੂਜਾ ਅਰਚਨਾ ਕੀਤੀ ਗਈ ਅਤੇ ਇਸ ਤੋਂ ਇਲਾਵਾ ਹਵਨ ਯੱਗ ਕਰਵਾਇਆ ਗਿਆ | ਸਥਾਪਨਾ ਦਿਵਸ ਮੌਕੇ ਸਮੂਹ ਮੈਂਬਰਾਂ ਨੇ ਸ਼ਮੂਲੀਅਤ ਕੀਤੀ | ਉਨ੍ਹਾਂ ਸਾਂਝੇ ਤੌਰ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਜਿਹੇ ਉਪਰਾਲੇ ਮੰਦਿਰ ਕਮੇਟੀਆਂ ਦੇ ਅਹੁਦੇਦਾਰਾਂ ਨੂੰ ਕਰਵਾਉਣੇ ਚਾਹੀਦੇ ਹਨ, ਜਿਸ ਨਾਲ ਧਰਮ ਦਾ ਪ੍ਰਚਾਰ ਹੋ ਸਕੇ ਅਤੇ ਨੌਜਵਾਨ ਪੀੜੀ ਨੂੰ ਸੇਧ ਮਿਲ ਸਕੇ | ਉਨ੍ਹਾਂ ਕਿਹਾ ਕਿ ਮੀਆਂਵਾਲੀ ਬਿਰਾਦਰੀ ਵਲੋਂ ਹਰ ਸਾਲ ਪਰਿਵਾਰ ਮਿਲਣ ਸਮਾਰੋਹ ਅਤੇ ਖ਼ੂਨਦਾਨ ਕੈਂਪ ਲਗਾਇਆ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਲੋੜਵੰਦਾਂ ਦੀ ਮਦਦ ਲਈ ਸਮਾਜ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ | ਉਪਰੰਤ ਸਰਬਤ ਦੇ ਭਲੇ ਲਈ ਅਤੇ ਪਰਿਵਾਰਿਕ ਮੈਂਬਰਾਂ ਲਈ ਅਰਦਾਸ ਕੀਤੀ ਗਈ ਅਤੇ ਅਤੁੱਟ ਲੰਗਰ ਵਰਤਾਇਆ ਗਿਆ | ਇਸ ਮੌਕੇ ਗੁਲਸ਼ਨ ਢੀਂਗਰਾ, ਜਗਦੀਸ ਕਾਲੜਾ, ਓਮ ਪ੍ਰਕਾਸ਼ ਬਾਂਗਾ, ਸੰਜੇ ਢੀਂਗਰਾ, ਗਣੇਸ਼ ਜੇਤਵਾਨੀ, ਯਸ਼ ਗੁਲ੍ਹਾਟੀ, ਦੀਪਕ ਕਾਮਰਾ, ਰਾਜ ਕੁਮਾਰ ਜੇਤਵਾਨੀ, ਅਸ਼ਵਨੀ ਸਚਦੇਵਾ, ਨੰਦ ਲਾਲ, ਪੂਰਨ ਚੰਦ, ਰਮੇਸ਼ ਖੰਨਾ, ਗੁਲਸ਼ਨ ਵਰਮਾ, ਪਿ੍ੰਸ ਕੁਮਾਰ, ਸਤੀਸ਼ ਜੇਤਵਾਨੀ, ਅਸੀਮ ਗੋਇਲ, ਗੁਰਬਖ਼ਸ਼ ਲਾਲ, ਰਾਜੇਸ਼ ਕੁਮਾਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗੁਰਦੁਆਰਾ ਕਮੇਟੀ ਵਲੋਂ ਲਾਏ ਗਏ ਗੁਰਮਤਿ ਇਤਿਹਾਸ ਦੇ ਲਿਖਤੀ ਮੁਕਾਬਲੇ 'ਚ ਬੱਚਿਆਂ ਨੇ ਵਿਖਾਇਆ ਭਾਰੀ ਉਤਸ਼ਾਹ ਅਗਲੀ ਖ਼ਬਰ ਚਰਨਜੀਤ ਸਿੰਘ ਧਾਲੀਵਾਲ ਦੀ ਅਗਵਾਈ 'ਚ ਸਾਬਕਾ ਸਰਪੰਚ ਅਕਾਲੀ ਦਲ ਛੱਡ ਕੇ 'ਆਪ' 'ਚ ਹੋਈ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।