04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਰਾਜੇਸ਼ ਪਾਇਲਟ ਦੇਸ਼ ਦੀ ਪ੍ਰਭੂਤਾ ਅਤੇ ਅਖੰਡਤਾ 'ਚ ਮਹਾਨ ਯੋਗਦਾਨ-ਨਿਰਮਲ ਸਿੰਘ ਭੱਟੀਆਂ

ਰਾਜੇਸ਼ ਪਾਇਲਟ ਦੀ 26ਵੀਂ ਬਰਸੀ 'ਤੇ ਸ਼ਰਧਾਂਜਲੀ ਸਮਾਰੋਹ ਦੌਰਾਨ ਗੁਰਸ਼ਰਨ ਕੌਰ ਰੰਧਾਵਾ ਪ੍ਰਧਾਨ (ਦਿਹਾਤੀ), ਨਿਰਮਲ ਸਿੰਘ ਭੱਟੀਆਂ ਤੇ ਹੋਰ | ਅਜੀਤ ਤਸਵੀਰ <br/> 12-06-2026
ਪਟਿਆਲਾ, 11 ਜੂਨ (ਧਰਮਿੰਦਰ ਸਿੰਘ ਸਿੱਧੂ)-ਆਲ ਇੰਡੀਆ ਕਾਂਗਰਸ ਕਮੇਟੀ ਦੇ ਮਹਾਨ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਰਾਜੇਸ਼ ਪਾਇਲਟ ਦੀ 26ਵੀਂ ਬਰਸੀ 'ਤੇ ਸ਼ਰਧਾਂਜਲੀ ਸਮਾਰੋਹ ਬੱਸ ਸਟੈਂਡ, ਪਟਿਆਲਾ ਵਿਖੇ ਰਾਜੇਸ਼ ਪਾਇਲਟ ਦੇ ਆਦਮ ਕੱਦ ਬੁੱਤ 'ਤੇ ਚੌਧਰੀ ਨਿਰਮਲ ਸਿੰਘ ਭੱਟੀਆਂ, ਜਨਰਲ ਸਕੱਤਰ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਪਟਿਆਲਾ ਦੀ ਸਮੁੱਚੀ ਕਾਂਗਰਸ ਪਾਰਟੀ ਵਲੋਂ ਸ਼ਰਧਾ ਅਤੇ ਸਦਭਾਵਨਾ ਨਾਲ ਮਨਾਇਆ ਗਿਆ | ਭੱਟੀਆਂ ਨੇ ਆਪਣੇ ਸ਼ਰਧਾ ਦੇ ਫੁਲ ਭੇਟ ਕਰਦਿਆਂ ਸ੍ਰੀ ਪਾਇਲਟ ਦੇ ਜੀਵਨ 'ਤੇ ਵਿਸਥਾਰ ਪੂਰਵਕ ਚਾਨਣਾ ਪਾਇਆ ਅਤੇ ਦੱਸਿਆ ਕਿ ਪਾਇਲਟ ਦਾ ਪੰਜਾਬ, ਪੰਜਾਬੀਅਤ ਅਤੇ ਪੰਜਾਬੀਆਂ ਨਾਲ ਗੂੜਾ ਸੰਬੰਧ ਅਤੇ ਰਿਸ਼ਤਾ ਸੀ | ਸ੍ਰੀ ਪਾਇਲਟ ਬੜੇ ਹੀ ਮਿੱਠ-ਬੋਠੜੇ ਅਤੇ ਆਪਣੇ ਵਿਚਾਰਾਂ 'ਤੇ ਦਿ੍ੜ ਰਹਿਣ ਵਾਲੇ ਲੋਕ ਨੇਤਾ ਸਨ, ਜਿਨ੍ਹਾਂ ਨੇ ਆਪਣੇ ਅਸੂਲਾਂ ਲਈ ਲੜਦਿਆਂ ਹੋਇਆ ਰੁਤਬੇ ਅਤੇ ਅਹੁਦੇ ਦੀ ਪ੍ਰਵਾਹ ਨਾ ਕਰਦੇ ਹੋਏ ਹਮੇਸ਼ਾ ਕਿਸਾਨਾਂ, ਗਰੀਬ ਵਰਗ ਅਤੇ ਸਮਾਜ ਦੇ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਸੰਸਦ ਵਿਚ ਬੁਲੰਦ ਕੀਤੀ | ਹੁਣ ਉਨ੍ਹਾਂ ਦੇ ਪੁੱਤਰ ਸਚਿਨ ਪਾਇਲਟ, ਐਮ.ਐਲ.ਏ/ਟੌਂਕ, ਜਨਰਲ ਸਕੱਤਰ, ਆਲ ਇੰਡੀਆ ਕਾਂਗਰਸ ਕਮੇਟੀ ਅਤੇ ਇੰਚਾਰਜ ਛੱਤੀਸਗੜ੍ਹ, ਮਲਿਕਾ ਅਰਜੁਨ ਖੜਗੇ ਪ੍ਰਧਾਨ, ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ, ਸਾਬਕਾ ਪ੍ਰਧਾਨ ਆਲ ਇੰਡੀਆ ਕਾਂਗਰਸ ਕਮੇਟੀ ਅਤੇ ਪਿ੍ਅੰਕਾ ਗਾਂਧੀ ਵਡਰਾ ਮੈਂਬਰ ਪਾਰਲੀਮੈਂਟ ਕਾਂਗਰਸ ਪਾਰਟੀ ਨੂੰ ਸੰਕਟ ਦੀ ਸਥਿਤੀ ਵਿਚੋਂ ਉਭਾਰਨ ਯਤਨਸ਼ੀਲ ਹਨ ਅਤੇ ਕਾਂਗਰਸ ਪਾਰਟੀ ਇਕ ਮਜ਼ਬੂਤ ਵਿਰੋਧੀ ਧਿਰ ਵਜੋਂ ਉੱਭਰ ਰਹੀ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਸ਼ੇਸ਼ ਤੌਰ 'ਤੇ ਸ਼ਰਧਾਂਜਲੀ ਦੇਣ ਲਈ ਗੁਰਸ਼ਰਨ ਕੌਰ ਰੰਧਾਵਾ ਪ੍ਰਧਾਨ (ਦਿਹਾਤੀ) ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ, ਸੰਤੋਖ ਸਿੰਘ ਚੇਅਰਮੈਨ ਪਲਾਨਿੰਗ ਬੋਰਡ ਪਟਿਆਲਾ, ਕੁਲਦੀਪ ਸਿੰਘ ਕਾਲਾ ਜੱਟ ਸਾਬਕਾ ਪ੍ਰਧਾਨ ਨਗਰ ਕੌਂਸਲ ਸਨੌਰ, ਵਿਨੋਦ ਭਟਨਾਗਰ ਕਾਂਗਰਸ ਸੇਵਾ ਦੱਲ, ਕੇ.ਸੀ. ਪੰਡਿਤ ਜਨਰਲ ਸਕੱਤਰ, ਪਵਨ ਨਾਗਰਥ ਸਾਬਕਾ ਐਮ.ਸੀ, ਰਾਜੇਸ਼ ਸ਼ਰਮਾ ਮੈਂਬਰ ਸਿੰਡੀਕੇਟ ਪੰਜਾਬੀ ਯੂਨੀਵਰਸਿਟੀ ਪਟਿਆਲਾ, ਸੰਜੇ ਗੁਪਤਾ ਪੁੱਤਰ ਪ੍ਰੇਮ ਚੰਦ ਗੁਪਤਾ ਸਾਬਕਾ ਮੰਤਰੀ ਪੰਜਾਬ ਸਰਕਾਰ, ਸੁਖਦੇਵ ਮਹਿਤਾ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ, ਜੈ ਭੂਸ਼ਨ ਮਲਿਕ ਠੇਕੇਦਾਰ, ਰੇਸ਼ਮ ਸਿੰਘ ਬੱਲਾਂ, ਰਵਿੰਦਰ ਸਿੰਘ ਭੱਟੀ ਜਨ. ਇੰਸ਼ੋਰੈਂਸ ਕੰਪਨੀ, ਹਰਮਿੰਦਰ ਸਿੰਘ ਕੁੱਕੂ ਸਕੱਤਰ ਜ਼ਿਲ੍ਹਾ ਕਾਂਗਰਸ, ਗੁਰਨਾਮ ਸਿੰਘ ਜਨਰਲ ਸਕੱਤਰ, ਐਡ. ਤਰਸੇਮ ਚੰਦ ਸ਼ਰਮਾ ਉਪ ਸਕੱਤਰ/ਰਿਟਾ, ਐਡ. ਨਵਜੋਤ ਸਿੰਘ ਭੱਟੀਆਂ, ਐਡ. ਨਰਿੰਦਰ ਕੁਮਾਰ, ਐਡ. ਰਾਜਨ ਟੰਡਨ, ਸੰਜੀਵ ਸ਼ਰਮਾ ਰਾਏਪੁਰ, ਪ੍ਰਵੀਨ ਕੁਮਾਰ ਗਰਗ, ਮਹੇਸ਼ ਮਲਹੋਤਰਾ, ਮੱਖਣ ਸਿੰਘ, ਗੁਰਮੀਤ ਸਿੰਘ ਬਾਵਾ, ਕਾਮਰੇਡ ਜ਼ਸਵਿੰਦਰ ਜਰਗੀਆ ਅਤੇ ਹੋਰ ਉਘੇ ਨੇਤਾਵਾਂ ਨੇ ਸ੍ਰੀ ਪਾਇਲਟ ਨੂੰ ਆਪਣੀ-ਆਪਣੀ ਸ਼ਰਧਾਂਜਲੀ ਉਚੇਚੇ ਤੌਰ 'ਤੇ ਭੇਟ ਕੀਤੀ ਅਤੇ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦਾ ਪ੍ਰਣ ਲਿਆ |
ਪਿਛਲੀ ਖ਼ਬਰ ਸ਼ਹਿਰ ਵਾਸੀਆਂ ਮੁਤਾਬਿਕ ਹੋਵੇਗਾ ਸ਼ਹਿਰ ਦਾ ਵਿਕਾਸ-ਵਿਧਾਇਕ ਕੋਹਲੀ ਅਗਲੀ ਖ਼ਬਰ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਭਾਰਤੀ ਫ਼ੌਜ 'ਚ ਸੇਵਾ ਕਰਨ ਦੇ ਸੁਨਹਿਰੀ ਮੌਕੇ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਡਿਪਟੀ ਕਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।