31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਪੀ.ਆਰ.ਟੀ.ਸੀ. ਚੇਅਰਮੈਨ ਹਰਪਾਲ ਜੁਨੇਜਾ ਦੇ ਯਤਨਾਂ ਸਦਕਾ ਗੁਰਦੁਆਰਾ ਸ੍ਰੀ ਪਰਮੇਸ਼ਵਰ ਦੁਆਰ ਸ਼ੇਖੂਪੁਰਾ ਤੋਂ ਚੰਡੀਗੜ੍ਹ ਲਈ ਸਿੱਧੀ ਬੱਸ ਸੇਵਾ ਸ਼ੁਰੂ

ਪੀ.ਆਰ.ਟੀ.ਸੀ. ਦੇ ਚੇਅਰਮੈਨ ਹਰਪਾਲ ਜੁਨੇਜਾ ਦਾ ਸਨਮਾਨ ਕਰਦੇ ਹੋਏ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਹੋਰ | ਅਜੀਤ ਤਸਵੀਰ <br/> 14-06-2026
ਪਟਿਆਲਾ, 13 ਜੂਨ (ਅ.ਸ. ਆਹਲੂਵਾਲੀਆ)-ਸ਼ੇਖੂਪੁਰਾ ਪਿੰਡ ਦੀ ਪੰਚਾਇਤ ਅਤੇ ਸੰਗਤ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਵਲੋਂ ਚੰਡੀਗੜ੍ਹ ਡਿਪੂ ਦੀ ਬੱਸ ਸਰਵਿਸ ਸ਼ੁਰੂ ਕੀਤੀ ਗਈ ਹੈ ਜੋ ਕਿ ਗੁਰਦੁਆਰਾ ਸ੍ਰੀ ਪਰਮੇਸ਼ਵਰ ਦੁਆਰ, ਸ਼ੇਖੂਪੁਰਾ ਤੋਂ ਚੰਡੀਗੜ੍ਹ ਬੱਸ ਸਟੈਂਡ ਸੈਕਟਰ-43 ਤੱਕ ਜਾਵੇਗੀ | ਚੇਅਰਮੈਨ ਜੁਨੇਜਾ ਨੇ ਦੱਸਿਆ ਕਿ ਇਸ ਰੂਟ ਨੂੰ ਸ਼ੁਰੂ ਕਰਨ ਵਿਚ ਜੀ.ਐੱਮ. ਚੰਡੀਗੜ੍ਹ ਅਮਨਵੀਰ ਸਿੰਘ ਟਿਵਾਣਾ ਦਾ ਵੀ ਅਹਿਮ ਯੋਗਦਾਨ ਰਿਹਾ ਹੈ | ਇਸ ਰੂਟ ਦੀ ਸ਼ੁਰੂਆਤ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਾ ਵਲੋਂ ਆਪਣੇ ਕਰ-ਕਮਲਾਂ ਨਾਲ ਕੀਤੀ ਗਈ | ਇਸ ਮੌਕੇ ਇਲਾਕੇ ਦੀ ਪੰਚਾਇਤ, ਸੰਗਤ ਅਤੇ ਵੱਡੀ ਗਿਣਤੀ 'ਚ ਸਥਾਨਕ ਵਸਨੀਕ ਵੀ ਹਾਜ਼ਰ ਸਨ | ਇਸ ਦੌਰਾਨ ਚੇਅਰਮੈਨ ਹਰਪਾਲ ਜੁਨੇਜਾ ਨੇ ਦੱਸਿਆ ਕਿ ਇਹ ਬੱਸ ਸਵੇਰੇ 7:30 ਵਜੇ ਗੁਰਦੁਆਰਾ ਸ੍ਰੀ ਪਰਮੇਸ਼ਵਰ ਦੁਆਰ ਤੋਂ ਰਵਾਨਾ ਹੋ ਕੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ, ਖੰਡਾ ਚੌਂਕ ਅਤੇ ਪੁਰਾਣੇ ਬੱਸ ਅੱਡੇ ਰਾਹੀਂ ਚੰਡੀਗੜ੍ਹ ਸੈਕਟਰ-43 ਪਹੁੰਚੇਗੀ ਅਤੇ ਇਸੇ ਤਰ੍ਹਾਂ ਵਾਪਸੀ ਸਮੇਂ ਇਹ ਬੱਸ ਚੰਡੀਗੜ੍ਹ ਤੋਂ ਦੁਪਹਿਰ 3:45 ਵਜੇ ਚੱਲ ਕੇ ਪਟਿਆਲਾ ਨਵੇਂ ਬੱਸ ਅੱਡੇ ਤੋਂ ਸ਼ਾਮ 6:00 ਵਜੇ ਰਵਾਨਾ ਹੁੰਦੀ ਹੋਈ ਗੁਰਦੁਆਰਾ ਸ੍ਰੀ ਪਰਮੇਸ਼ਵਰ ਦੁਆਰ, ਸ਼ੇਖੂਪੁਰਾ ਤੱਕ ਪਹੁੰਚੇਗੀ | ਉਨ੍ਹਾਂ ਕਿਹਾ ਕਿ ਬੱਸ ਸੇਵਾ ਦੇ ਸੁਚਾਰੂ ਸੰਚਾਲਨ ਅਤੇ ਯਾਤਰੀਆਂ ਦੀ ਸਹੂਲਤ ਨੂੰ ਯਕੀਨੀ ਬਣਾਉਣ ਲਈ ਪੀ.ਆਰ.ਟੀ.ਸੀ. ਵਲੋਂ ਇਸ ਬੱਸ ਸਟਾਪ 'ਤੇ ਇੰਸਪੈਕਟਰ ਵੀ ਤਾਇਨਾਤ ਕੀਤੇ ਗਏ ਹਨ | ਚੇਅਰਮੈਨ ਜੁਨੇਜਾ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਅਤੇ ਸੰਗਤ ਵਲੋਂ ਇਸ ਬੱਸ ਸੇਵਾ ਦੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ, ਕਿਉਂਕਿ ਚੰਡੀਗੜ੍ਹ, ਪਟਿਆਲਾ ਅਤੇ ਗੁਰਦੁਆਰਾ ਸ੍ਰੀ ਪਰਮੇਸ਼ਵਰ ਦੁਆਰ, ਸ਼ੇਖੂਪੁਰਾ, ਰਾਜਿੰਦਰਾ ਹਸਪਤਾਲ ਆਉਣ-ਜਾਣ ਵਾਲੇ ਯਾਤਰੀਆਂ ਨੂੰ ਆਵਾਜਾਈ ਸੰਬੰਧੀ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ | ਇਸ ਰੂਟ ਵਿਚ ਕੋਈ ਨਵੀਂ ਸੇਵਾ ਸ਼ੁਰੂ ਹੋਣ ਨਾਲ ਵਿਦਿਆਰਥੀਆਂ, ਨੌਕਰੀਪੇਸ਼ਾ ਵਿਅਕਤੀਆਂ, ਮਰੀਜ਼ਾਂ ਅਤੇ ਆਮ ਯਾਤਰੀਆਂ ਨੂੰ ਵਿਸ਼ੇਸ਼ ਲਾਭ ਮਿਲੇਗਾ | ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਆਸ ਪ੍ਰਗਟਾਈ ਕਿ ਇਹ ਬੱਸ ਸੇਵਾ ਲੋਕਾਂ ਲਈ ਬਹੁਤ ਲਾਭਦਾਇਕ ਸਾਬਤ ਹੋਵੇਗੀ ਅਤੇ ਇਲਾਕੇ ਦੇ ਵਸਨੀਕ ਵੱਡੀ ਗਿਣਤੀ 'ਚ ਇਸ ਦਾ ਲਾਭ ਉਠਾਉਣਗੇ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਪੀ.ਆਰ.ਟੀ.ਸੀ. ਲੋਕਾਂ ਨੂੰ ਬਿਹਤਰ ਅਤੇ ਸੁਵਿਧਾਜਨਕ ਆਵਾਜਾਈ ਸੇਵਾਵਾਂ ਮੁਹੱਈਆ ਕਰਵਾਉਣ ਲਈ ਹਮੇਸ਼ਾ ਵਚਨਬੱਧ ਹੈ | ਇਸ ਮੌਕੇ ਰਾਹੁਲ ਮਹਿਤਾ, ਪਿ੍ੰਸ ਲਾਂਬਾ, ਸਿਮਰਨ ਗਰੇਵਾਲ ਤੋਂ ਇਲਾਵਾ ਚੰਡੀਗੜ੍ਹ ਡਿੱਪੂ ਦੇ ਜਨਰਲ ਮੈਨੇਜਰ ਅਮਨਵੀਰ ਸਿੰਘ ਟਿਵਾਣਾ ਅਤੇ ਇੰਸਪੈਕਟਰ ਅਮਨਦੀਪ ਸਿੰਘ, ਰਾਜ ਬਲਵਿੰਦਰ ਸਿੰਘ, ਸੁਖਦੀਪ ਸਿੰਘ, ਲਖਬੀਰ ਖਾਨ, ਗੁਰ ਪਵਿੱਤਰ ਸਿੰਘ ਅਤੇ
ਪਿਛਲੀ ਖ਼ਬਰ ਪਿੰਡ ਮਸੀਂਗਣ ਦਾ ਸਾਲਾਨਾ ਖੇਡ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ ਅਗਲੀ ਖ਼ਬਰ ਮਿਸਲ ਸਤਲੁਜ 500 ਜਾਗਰੂਕ ਨੌਜਵਾਨਾਂ ਦੀ ਟੀਮ ਨਾਲ ਪੰਜਾਬ ਦੇ ਹੱਕਾਂ ਲਈ ਲੜੇਗੀ-ਅਜੇਪਾਲ ਸਿੰਘ ਬਰਾੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।