29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਚੌਧਰੀ ਦੇ ਬਾਰ ਕੌਂਸਲ ਦੇ ਕੋ ਚੇਅਰਮੈਨ ਬਣਨ ਦੀ ਖੁਸ਼ੀ ’ਚ ਸਮਾਣਾ ਬਾਰ ’ਚ ਲੱਡੂ ਵੰਡੇ

ਸਮਾਣਾ, 28 ਅਕਤੂਬਰ (ਸਾਹਿਬ ਸਿੰਘ)- ਬਾਰ ਐਸੋਸੀਏਸ਼ਨ ਸਮਾਣਾ ਦੇ ਸੀਨੀਅਰ ਵਕੀਲ ਬਲਬੀਰ ਸਿੰਘ ਧਨੋਆ, ਰਾਜ ਕੁਮਾਰ ਭਾਨ, ਸੁਰੇਸ਼ ਸ਼ਰਮਾ, ਕਸ਼ਮੀਰ ਸਿੰਘ ਵਿਰਕ, ਜਸਪਾਲ ਸਿੰਘ ਸੰਧੂ, ਭੁਪਿੰਦਰ ਸਿੰਘ ਚੀਮਾ, ਰਣਜੀਤ ਬਰਾੜ, ਬਾਲ ਕ੍ਰਿਸ਼ਨ ਸ਼ਰਮਾ, ਸ਼ਲਿੰਦਰ ਗੋਇਲ, ਅਸ਼ੀਨ ਖ਼ਾਨ, ਜੱਜ ਸਿੰਘ, ਹਰਸਿਮਰਨ ਪਾਲ ਤਤਲਾ, ਜੇ. ਐਸ.

ਅਜੀਤ ਡੈਸਕ 29-10-2026
ਸਮਾਣਾ, 28 ਅਕਤੂਬਰ (ਸਾਹਿਬ ਸਿੰਘ)- ਬਾਰ ਐਸੋਸੀਏਸ਼ਨ ਸਮਾਣਾ ਦੇ ਸੀਨੀਅਰ ਵਕੀਲ ਬਲਬੀਰ ਸਿੰਘ ਧਨੋਆ, ਰਾਜ ਕੁਮਾਰ ਭਾਨ, ਸੁਰੇਸ਼ ਸ਼ਰਮਾ, ਕਸ਼ਮੀਰ ਸਿੰਘ ਵਿਰਕ, ਜਸਪਾਲ ਸਿੰਘ ਸੰਧੂ, ਭੁਪਿੰਦਰ ਸਿੰਘ ਚੀਮਾ, ਰਣਜੀਤ ਬਰਾੜ, ਬਾਲ ਕ੍ਰਿਸ਼ਨ ਸ਼ਰਮਾ, ਸ਼ਲਿੰਦਰ ਗੋਇਲ, ਅਸ਼ੀਨ ਖ਼ਾਨ, ਜੱਜ ਸਿੰਘ, ਹਰਸਿਮਰਨ ਪਾਲ ਤਤਲਾ, ਜੇ.ਐਸ. ਧਾਲੀਵਾਲ, ਹਰਪਾਲ ਸਿੰਘ, ਗੁਰਬਿੰਦਰ ਕਾਲੇਕਾ ਅਤੇ ਹਰਦੀਪ ਸ਼ਰਮਾ ਦੀ ਰਹਿਨੁਮਾਈ ਹੇਠ ਚੌਧਰੀ ਕਰਮਜੀਤ ਸਿੰਘ ਨੂੰ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦਾ ਕੋ ਚੇਅਰਮੈਨ ਬਣਾਏ ਜਾਣ ਦੀ ਖੁਸ਼ੀ ਵਿਚ ਲੱਡੂ ਵੰਡੇ ਗਏ। ਹਰਦੀਪ ਸ਼ਰਮਾਂ ਵਕੀਲ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਦੱਸਿਆ ਕਿ ਕਰਮਜੀਤ ਚੌਧਰੀ ਐਡਵੋਕੇਟ ਵਕੀਲ ਭਾਈਚਾਰੇ ਨਾਲ ਮੋਢਾ ਲਾ ਕੇ ਖੜ੍ਹਦੇ ਹਨ ਅਤੇ ਵਕੀਲਾਂ ਦੇ ਹੱਕਾਂ ਲਈ ਲੜਨ ਲਈ ਤਿਆਰ ਰਹਿੰਦੇ ਹਨ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਉਹ ਆਉਣ ਵਾਲੇ ਸਮੇਂ ਵਿੱਚ ਵਕੀਲਾਂ ਦੇ ਬਿਹਤਰ ਭਵਿੱਖ ਲਈ ਵੱਧ ਚੜ੍ਹ ਕੇ ਕੰਮ ਕਰਨਗੇ। ਇਸ ਮੌਕੇ ਐਡਵੋਕੇਟ ਹਰਪ੍ਰੀਤ ਸਿੰਘ ਅਤਾਲਾਂ, ਮਲਕੀਤ ਸਿੰਘ ਭਿੰਡਰ, ਨਿਰਲੇਪ ਕੌਰ ਤੇ ਗੁਰਵਿੰਦਰ ਗੋਲਨ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੀਆਰਪੀਐਫ ਜਵਾਨ ਨਾਲ ਕਥਿਤ ਕੁੱਟਮਾਰ ਦੇ ਮਾਮਲੇ ’ਚ ਮਾਨ ਸਰਕਾਰ ਜਵਾਬ ਦੇਵੇ : ਪਰਮਜੀਤ ਸਿੰਘ ਕੈਂਥ ਅਗਲੀ ਖ਼ਬਰ ਹਵਾਰਾ ਦੀ ਪੈਰੋਲ ਲਈ ਜੌੜਾਮਾਜਰਾ ਤੇ ਭਾਈ ਵੜੈਚ ਦੀ ਸਪੀਕਰ ਸੰਧਵਾਂ ਨਾਲ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।