31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਨੈਣ ਕਲਾਂ ਦੀ ਤਰੱਕੀ ਲਈ ਅੜਿੱਕਾ ਬਣਿਆ ਕੱਚਾ ਰਸਤਾ

ਨੈਣ ਕਲਾਂ ਤੋਂ ਮੁਖ ਰਾਜ ਮਾਰਗ ਨਾਲ ਜੋੜਨ ਵਾਲਾ ਕੱਚਾ ਰਸਤਾ | ਤਸਵੀਰ : ਧਨਵੰਤ ਸਿੰਘ <br/> 14-06-2026
ਭੁੱਨਰਹੇੜੀ, 13 ਜੂਨ (ਧਨਵੰਤ ਸਿੰਘ)-ਪਟਿਆਲਾ-ਦੇਵੀਗੜ ਰਾਜ ਮਾਰਗ ਨਾਲ ਸਿੱਧਾ ਜੁੜਨ ਵਾਲੀ ਨੈਣ ਕਲਾਂ ਤੋਂ ਬਹਿਲ ਤੱਕ ਲਗਭਗ 2 ਤੋਂ 2.5 ਕਿਲੋਮੀਟਰ ਲੰਬੀ ਸੰਪਰਕ ਰਸਤਾ ਕੱਚਾ ਹੈ, ਜੋ ਕਿ ਨੈਣ ਕਲਾਂ ਦੀ ਤਰੱਕੀ ਲਈ ਵੱਡੀ ਰੁਕਾਵਟ ਬਣਿਆ ਹੋਇਆ ਹੈ¢ ਇਹ ਰਸਤਾ ਨਾ ਸਿਰਫ਼ ਆਵਾਜਾਈ ਲਈ ਮਹੱਤਵਪੂਰਨ ਹੈ, ਸਗੋਂ ਨੈਣ ਕਲਾਂ ਵਿਚ ਸਥਿਤ ਪ੍ਰਾਚੀਨ ਗੁੱਗਾ ਮਾੜੀ ਮੰਦਰ ਤੱਕ ਆਉਣ ਵਾਲੀ ਸੰਗਤ ਲਈ ਵੀ ਅਹਿਮ ਕੜੀ ਬਣ ਸਕਦਾ ਹੈ¢ਪਰ ਮÏਜੂਦਾ ਹਾਲਾਤਾਂ ਵਿਚ ਇਹ ਰਸਤਾ ਪੂਰੀ ਤਰ੍ਹਾਂ ਕੱਚਾ ਹੋਣ ਕਾਰਨ ਲੋਕਾਂ ਲਈ ਵੱਡੀ ਪਰੇਸ਼ਾਨੀ ਬਣਿਆ ਹੋਇਆ ਹੈ, ਖਾਸ ਕਰਕੇ ਬਰਸਾਤ ਦੇ ਦਿਨਾਂ ਵਿਚ ਇਹ ਆਵਾਜਾਈ ਲਈ ਲਗਭਗ ਅਣਉਪਯੋਗੀ ਹੋ ਜਾਂਦਾ ਹੈ¢ ਪਿੰਡ ਵਾਸੀਆਂ ਨੂੰ ਮੁੱਖ ਸੜਕ 'ਤੇ ਪਹੁੰਚਣ ਲਈ ਅਕੌਤ ਅਤੇ ਅਸਮਾਨਪੁਰ ਰਾਹੀਂ ਲੰਮਾ ਚੱਕਰ ਲਗਾਉਣਾ ਪੈਂਦਾ ਹੈ, ਜਿਸ ਨਾਲ ਸਮਾਂ ਅਤੇ ਖਰਚ ਦੋਵੇਂ ਵਧਦੇ ਹਨ¢ ਦੱਸਣਯੋਗ ਹੈ ਕਿ ਇਹ ਰਸਤਾ ਨੈਣ ਕਲਾਂ ਅਤੇ ਬਹਿਲ ਵਿਚਕਾਰ ਸਭ ਤੋਂ ਛੋਟਾ ਤੇ ਸਿੱਧਾ ਸਪੰਰਕ ਰਾਹ ਹੋਣ ਦੇ ਬਾਵਜੂਦ ਅਣਡਿੱਠਾ ਕੀਤਾ ਹੋਇਆ ਹੈ, ਕਿਸੇ ਵੀ ਸਿਆਸੀ ਪਾਰਟੀ ਦੀ ਸਵਲੀ ਨਜਰ ਇਸ ਰਾਹ ਵੱਲ ਨਹੀਂ ਪਈ¢ ਕਿਸਾਨ, ਵਿਦਿਆਰਥੀ ਅਤੇ ਰੋਜ਼ਾਨਾ ਆਵਾਜਾਈ ਕਰਨ ਵਾਲੇ ਲੋਕ ਇਸ ਸੜਕ ਦੀ ਬਦਹਾਲੀ ਦਾ ਸਭ ਤੋਂ ਵੱਧ ਖਮਿਆਜ਼ਾ ਭੁਗਤ ਰਹੇ ਹਨ¢ ਸਕੂਲੀ ਬੱਚੇ ਦੂਸਰੇ ਪਾਸਿਓਾ ਘੁੰਮਕੇ ਸਫਰ ਕਰ ਰਹੇ ਹਨ¢ ਕਿਸਾਨਾਂ ਨੂੰ ਆਪਣੀ ਫਸਲ ਮੰਡੀ ਤੱਕ ਲਿਜਾਣ ਵਿਚ ਦੂਰ ਦਰਾਂਡੇ ਹੋ ਕੇ ਜਾਣਾ ਪੈਂਦਾ ਹੈ¢ ਵੱਖ ਵੱਖ ਪਿੰਡਾਂ ਨਾਲ ਜੁੜਨ ਲਈ ਅਹਿਮ ਮੰਨਿਆ ਜਾਦੇ ਰਾਹ ਦੇ ਸਪੰਰਕ ਲਈ ਨਹਿਰੀ ਵਿਭਾਗ ਵਲੋਂ ਪੁਰਾਣੇ ਸਮੇ ਤੋਂ ਪੁੱਲੀ ਵੀ ਬਣੀ ਹੋਈ ਹੈ¢ ਆਮ ਲੋਕਾਂ ਦੇ ਨਾਲ ਨਾਲ ਕਿਸਾਨੀ ਲਈ ਲਾਹੇਮੰਦ ਮੰਨੀ ਜਾਦੀ ਹੈ¢ ਪਰ ਸਰਕਾਰ ਵਲੋਂ ਰਾਹ ਪੱਕਾ ਕਰਨ ਲਈ ਯੋਗ ਉਪਰਾਲਾ ਨਹੀਂ ਕੀਤਾ ਗਿਆ¢, ਐਮਰਜੈਂਸੀ ਹਾਲਾਤਾਂ ਵਿੱਚ ਵੀ ਇਹ ਰਸਤਾ ਜੀਵਨ ਰੇਖਾ ਸਾਬਤ ਹੋ ਸਕਦਾ ਹੈ, ਪਰ ਮÏਜੂਦਾ ਹਾਲਾਤਾਂ ਵਿਚ ਇਹ ਸਹੂਲਤ ਮੁਹੱਈਆ ਨਹੀਂ ਕਰਦਾ¢ ਪਿੰਡ ਵਾਸੀ ਕਈ ਵਾਰ ਪ੍ਰਸ਼ਾਸਨ ਦੇ ਧਿਆਨ ਵਿੱਚ ਇਹ ਮਸਲਾ ਲਿਆ ਚੁੱਕੇ ਹਨ, ਪਰ ਅਜੇ ਤੱਕ ਕੋਈ ਢੁਕਵੀ ਕਾਰਵਾਈ ਨਹੀਂ ਹੋਈ¢ ਇਲਾਕੇ ਦੇ ਲੋਕਾਂ ਨੇ ਸਰਕਾਰ ਅਤੇ ਸੰਬੰਧਿਤ ਵਿਭਾਗਾਂ ਕੋਲ ਜ਼ੋਰਦਾਰ ਮੰਗ ਕੀਤੀ ਹੈ,ਕਿ ਇਸ ਸੰਪਰਕ ਸੜਕ ਨੂੰ ਜਲਦ ਤੋਂ ਜਲਦ ਪੱਕਾ ਕੀਤਾ ਜਾਵੇ¢
ਪਿਛਲੀ ਖ਼ਬਰ ਮਨਰੇਗਾ ਕਰਮਚਾਰੀ ਯੂਨੀਅਨ ਨੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੂੰ ਮੰਗਾਂ ਨੂੰ ਲੈ ਕੇ ਸੌਂਪਿਆ ਮੰਗ ਪੱਤਰ ਅਗਲੀ ਖ਼ਬਰ ਰਾਜਿੰਦਰਾ ਮਹਾਰਾਣੀ ਕਲੱਬ ਵਿਖੇ ਭੱਠਾ ਮਾਲਕਾਂ ਨੇ ਕੀਤੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।