31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਰਾਜਿੰਦਰਾ ਮਹਾਰਾਣੀ ਕਲੱਬ ਵਿਖੇ ਭੱਠਾ ਮਾਲਕਾਂ ਨੇ ਕੀਤੀ ਮੀਟਿੰਗ

ਰਾਜਿੰਦਰਾ ਮਹਾਰਾਣੀ ਕਲੱਬ ਵਿਖੇ ਮੀਟਿੰਗ ਕਰਨ ਮੌਕੇ ਐਸੋਸੀਏਸ਼ਨ ਦੇ ਨੁਮਾਇੰਦੇ | ਅਜੀਤ ਤਸਵੀਰ <br/> 14-06-2026
ਪਟਿਆਲਾ, 13 ਜੂਨ (ਗੁਰਪ੍ਰੀਤ ਸਿੰਘ ਚੱਠਾ)-ਰਾਜਿੰਦਰਾ ਮਹਾਰਾਣੀ ਕਲੱਬ, ਪਟਿਆਲਾ ਵਿਖੇ ਪੰਜਾਬ ਦੇ ਇੱਟ ਭੱਠਾ ਉਦਯੋਗ ਨਾਲ ਸੰਬੰਧਿਤ ਐਸੋਸੀਏਸ਼ਨਾਂ ਦੇ ਆਗੂਆਂ ਅਤੇ ਭੱਠਾ ਮਾਲਕਾਂ ਦੀ ਇਕ ਵਿਸ਼ੇਸ਼ ਮੀਟਿੰਗ ਹੋਈ | ਇਹ ਮੀਟਿੰਗ ਜ਼ਿਲ੍ਹਾ ਪਟਿਆਲਾ ਭੱਠਾ ਮਾਲਕ ਐਸੋਸੀਏਸ਼ਨ ਦੇ ਪ੍ਰਧਾਨ ਹਰਸ਼ ਗੁਪਤਾ ਅਤੇ ਜਨਰਲ ਸਕੱਤਰ ਅਨੂਪ ਸਿੰਗਲਾ ਦੀ ਅਗਵਾਈ ਹੇਠ ਕਰਵਾਈ ਗਈ, ਜਿਸ ਵਿਚ ਉਦਯੋਗ ਨੂੰ ਦਰਪੇਸ਼ ਗੰਭੀਰ ਆਰਥਿਕ ਚੁਣੌਤੀਆਂ 'ਤੇ ਚਿੰਤਾ ਪ੍ਰਗਟ ਕੀਤੀ ਗਈ |
ਮੀਟਿੰਗ ਦੌਰਾਨ ਦੱਸਿਆ ਗਿਆ ਕਿ ਇੱਟਾਂ 'ਤੇ ਜੀ.ਐੱਸ.ਟੀ. 6 ਫ਼ੀਸਦੀ ਤੋਂ ਵਧਾ ਕੇ 12 ਫ਼ੀਸਦੀ ਅਤੇ ਕੋਇਲੇ 'ਤੇ ਜੀ.ਐੱਸ.ਟੀ. 5 ਫ਼ੀਸਦੀ ਤੋਂ ਵਧਾ ਕੇ 18 ਫ਼ੀਸਦੀ ਕਰ ਦਿੱਤਾ ਗਿਆ ਹੈ | ਇਸ ਦੇ ਨਾਲ ਹੀ ਮਿੱਟੀ ਸਮੇਤ ਕੱਚੇ ਮਾਲ ਦੀਆਂ ਕੀਮਤਾਂ ਦੋਗੁਣੇ ਤੋਂ ਵੀ ਵੱਧ ਹੋ ਚੁੱਕੀਆਂ ਹਨ | ਪੰਜਾਬ ਸਰਕਾਰ ਵਲੋਂ ਮਜ਼ਦੂਰੀ ਦਰਾਂ ਵਿਚ ਇਕਮੁਸ਼ਤ 15 ਫ਼ੀਸਦੀ ਵਾਧਾ ਕੀਤਾ ਗਿਆ ਹੈ, ਜਿਸ ਨਾਲ ਪੰਜਾਬ ਦਾ ਉਦਯੋਗ ਗੁਆਂਢੀ ਸੂਬਿਆਂ ਦੇ ਮੁਕਾਬਲੇ ਹੋਰ ਵੀ ਅਸਮਾਨ ਸਥਿਤੀ ਵਿਚ ਆ ਗਿਆ ਹੈ | ਡੀਜ਼ਲ, ਕੋਇਲੇ ਅਤੇ ਭਾੜੇ ਦੀਆਂ ਵਧਦੀਆਂ ਕੀਮਤਾਂ ਨੇ ਵੀ ਉਤਪਾਦਨ ਅਤੇ ਸਪਲਾਈ ਲਾਗਤ ਵਿਚ ਭਾਰੀ ਵਾਧਾ ਕਰ ਦਿੱਤਾ ਹੈ | ਆਗੂਆਂ ਨੇ ਕਿਹਾ ਕਿ ਵੱਧ ਰਹੀਆਂ ਲਾਗਤਾਂ ਕਾਰਨ ਇੱਟਾਂ ਦੀਆਂ ਕੀਮਤਾਂ ਵਿਚ ਵਾਧਾ ਕਰਨਾ ਮਜਬੂਰੀ ਬਣ ਰਿਹਾ ਹੈ ਅਤੇ ਉਦਯੋਗ ਗੰਭੀਰ ਆਰਥਿਕ ਦਬਾਅ ਹੇਠ ਕੰਮ ਕਰ ਰਿਹਾ ਹੈ | ਇਕ ਸਮੇਂ ਪੰਜਾਬ ਵਿਚ ਕਰੀਬ 2700 ਇੱਟ ਭੱਠੇ ਚੱਲਦੇ ਸਨ, ਜੋ ਹੁਣ ਘਟ ਕੇ ਲਗਭਗ 1300 ਰਹਿ ਗਏ ਹਨ | ਇਨ੍ਹਾਂ ਹਾਲਾਤਾਂ ਨੂੰ ਦੇਖਦਿਆਂ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਪੰਜਾਬ ਦਾ ਇੱਟ ਭੱਠਾ ਉਦਯੋਗ ਅਗਲੇ ਛੇ ਮਹੀਨਿਆਂ ਲਈ ਆਪਣਾ ਕੰਮਕਾਜ ਬੰਦ ਰੱਖੇਗਾ | ਐਸੋਸੀਏਸ਼ਨ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਜੀ.ਐੱਸ.ਟੀ. ਦਰਾਂ ਵਿਚ ਰਾਹਤ, ਮਾਈਨਿੰਗ ਨੀਤੀ ਵਿਚ ਸੁਧਾਰ ਅਤੇ ਉਦਯੋਗ ਨੂੰ ਬਚਾਉਣ ਲਈ ਤੁਰੰਤ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ, ਤਾਂ ਜੋ ਇਸ ਉਦਯੋਗ ਨਾਲ ਜੁੜੇ ਲੱਖਾਂ ਲੋਕਾਂ ਦੇ ਰੋਜ਼ਗਾਰ ਅਤੇ ਭਵਿੱਖ ਦੀ ਰੱਖਿਆ ਕੀਤੀ ਜਾ ਸਕੇ | ਅੰਤ ਵਿਚ ਤਹਿਸੀਲ ਪ੍ਰਧਾਨ ਪਵਨ ਕੁਮਾਰ, ਸੁਮੀਤ ਗੁਪਤਾ, ਸੰਤੋਸ਼ ਮਿੱਤਲ ਅਤੇ ਸੰਜੀਵ ਕੁਮਾਰ ਦਾ ਮੀਟਿੰਗ ਨੂੰ ਸਫਲ ਬਣਾਉਣ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ | ਇਸ ਦੇ ਨਾਲ ਹੀ ਐਸੋਸੀਏਸ਼ਨ ਦੇ ਚੇਅਰਮੈਨ ਯਸ਼ਪਾਲ ਸਿੰਗਲਾ ਅਤੇ ਮੁੱਖ ਮਹਿਮਾਨ ਹਰਵਿੰਦਰ ਸਿੰਘ ਸੇਖ਼ੋਂ, ਗਿੰਨੀ ਗੁਪਤਾ, ਪ੍ਰੇਮ ਗੁਪਤਾ ਅਤੇ ਸੁਭਾਸ਼ ਦਾ ਸੰਗਰੂਰ ਤੋਂ ਵਿਸ਼ੇਸ਼ ਤੌਰ 'ਤੇ ਪਟਿਆਲਾ ਪਹੁੰਚ ਕੇ ਮੀਟਿੰਗ ਦੀ
ਪਿਛਲੀ ਖ਼ਬਰ ਨੈਣ ਕਲਾਂ ਦੀ ਤਰੱਕੀ ਲਈ ਅੜਿੱਕਾ ਬਣਿਆ ਕੱਚਾ ਰਸਤਾ ਅਗਲੀ ਖ਼ਬਰ ਕਾਰ ਖ਼ਰੀਦ ਕੇ ਕਿਸ਼ਤਾਂ ਨਾ ਜਮ੍ਹਾਂ ਕਰਵਾ ਕੇ ਕੀਤੀ ਧੋਖਾਧੜੀ, ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।