31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਕਾਰ ਖ਼ਰੀਦ ਕੇ ਕਿਸ਼ਤਾਂ ਨਾ ਜਮ੍ਹਾਂ ਕਰਵਾ ਕੇ ਕੀਤੀ ਧੋਖਾਧੜੀ, ਕੇਸ ਦਰਜ

ਅਜੀਤ ਡੈਸਕ 14-06-2026
ਰਾਜਪੁਰਾ, 13 ਜੂਨ (ਜੀ.ਪੀ. ਸਿੰਘ)-ਮਰਸੀਡੀਜ਼ ਕਾਰ ਖ਼ਰੀਦ ਕੇ ਉਸ ਦੀਆਂ ਬੈਂਕ ਕਿਸ਼ਤਾਂ ਨਾਂਹ ਜਮ੍ਹਾ ਕਰਵਾਉਣ 'ਤੇ ਥਾਣਾ ਸ਼ਹਿਰੀ ਦੀ ਪੁਲਿਸ ਨੇ ਇਕ ਵਿਅਕਤੀ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਵਿਮਲੇਸ਼ ਕੁਮਾਰੀ ਪਤਨੀ ਸਤੀਸ਼ ਗਰੋਵਰ ਵਾਸੀ ਦਸ਼ਮੇਸ਼ ਕਾਲੋਨੀ ਰਾਜਪੁਰਾ ਨੇ ਬਿਆਨ ਦਰਜ ਕਰਵਾਏ ਹਨ ਕਿ ਉਸ ਨੇ ਇਕ ਮਰਸੀਡੀਜ਼ ਕਾਰ 2011 'ਚ 27 ਲੱਖ ਰੁਪਏ ਦੀ ਖ਼ਰੀਦੀ ਸੀ | ਜਿਸ 'ਤੇ 21 ਲੱਖ ਰੁਪਏ ਦਾ ਲੋਨ ਸੀ | ਇਸ ਦੌਰਾਨ ਸੁਮਿਤ ਕੁਮਾਰ ਪੁੱਤਰ ਪ੍ਰਸ਼ਾਂਤ ਭਾਟੀਆ ਵਾਸੀ 111-ਏ ਟਾਵਰ-2 11ਵੀਂ ਮੰਜਿਲ ਤਿ੍ਸ਼ਲਾ ਸਿਟੀ ਜ਼ੀਰਕਪੁਰ ਜ਼ਿਲ੍ਹਾ ਮੋਹਾਲੀ ਨੇ ਉਸ ਤੋਂ ਇਹ ਕਾਰ 23 ਲੱਖ ਰੁਪਏ 'ਚ ਖ਼ਰੀਦ ਲਈ | ਸੁਮਿਤ ਕੁਮਾਰ ਨੇ 3 ਲੱਖ 94 ਹਜਾਰ ਰੁਪਏ ਨਗਦ ਦੇ ਦਿੱਤੇ ਤੇ ਬਾਕੀ 19 ਲੱਖ 6 ਹਜਾਰ ਦੀਆਂ ਕਿਸ਼ਤਾਂ ਦੇ ਰੂਪ 'ਚ ਉਸਨੇ ਦੇਣੇ ਸਨ, ਪਰ ਸੁਮਿਤ ਕੁਮਾਰ ਨੇ ਕੁਝ ਕਿਸ਼ਤਾਂ ਹੀ ਦਿੱਤੀਆਂ ਤੇ 10 ਕਿਸ਼ਤਾਂ ਨਾਂਹ ਦੇ ਕੇ ਉਸ ਨਾਲ 5 ਲੱਖ 94 ਹਜਾਰ 710 ਰੁਪਏ ਦੀ ਧੋਖਾਧੜੀ ਕੀਤੀ ਕਿਉਂਕਿ ਇਹ ਕਿਸ਼ਤਾਂ ਉਸ ਨੂੰ ਜਮ੍ਹਾਂ ਕਰਵਾਉਣੀਆਂ ਪਈਆਂ | ਜਿਸ 'ਤੇ ਥਾਣਾ ਸ਼ਹਿਰੀ ਦੀ ਪੁਲਿਸ ਨੇ ਪੜਤਾਲ ਕਰਨ ਉਪਰੰਤ ਸੁਮਿਤ ਕੁਮਾਰ ਦੇ ਖ਼ਿਲਾਫ਼ ਧੋਖਾਧੜੀ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਰਾਜਿੰਦਰਾ ਮਹਾਰਾਣੀ ਕਲੱਬ ਵਿਖੇ ਭੱਠਾ ਮਾਲਕਾਂ ਨੇ ਕੀਤੀ ਮੀਟਿੰਗ ਅਗਲੀ ਖ਼ਬਰ ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਦੇ ਪ੍ਰਧਾਨ ਬਣਨ 'ਤੇ ਚਰਨਜੀਤ ਸਿੰਘ ਧਾਲੀਵਾਲ ਦਾ ਕੀਤਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।