31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਆਲੋਵਾਲ ਸਕੂਲ 'ਚ ਦੀਪ ਮਾਲਾ ਨੇ ਬਤੌਰ ਪਿ੍ੰਸੀਪਲ ਅਹੁਦਾ ਸੰਭਾਲਿਆ

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਆਲੋਵਾਲ ਵਿਖੇ ਦੀਪ ਮਾਲਾ ਵਲੋਂ ਪਿ੍ੰਸੀਪਲ ਵਜੋਂ ਅਹੁਦਾ ਸਾਂਭਣ ਮੌਕੇ ਸਕੂਲ ਸਟਾਫ਼ ਤੇ ਪੰਚਾਇਤ ਵਲੋਂ ਸਵਾਗਤ ਕੀਤੇ ਜਾਣ ਦਾ ਦਿ੍ਸ਼ | ਅਜੀਤ ਤਸਵੀਰ <br/> 14-06-2026
ਭਾਦਸੋਂ, 13 ਜੂਨ (ਪ੍ਰਦੀਪ ਦੰਦਰਾਲਾ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਆਲੋਵਾਲ ਵਿਖੇ ਮੈਡਮ ਦੀਪ ਮਾਲਾ ਵਲੋਂ ਸਕੂਲ ਸਟਾਫ਼, ਗਰਾਮ ਪੰਚਾਇਤ ਆਲੋਵਾਲ ਅਤੇ ਐਸ.ਐਮ.ਸੀ. ਕਮੇਟੀ ਮੈਂਬਰਾਂ ਦੀ ਮੌਜੂਦਗੀ 'ਚ ਬਤੌਰ ਪਿ੍ੰਸੀਪਲ ਅਹੁਦਾ ਸੰਭਾਲਿਆ | ਪਿ੍ੰਸੀਪਲ ਦੀਪ ਮਾਲਾ ਇਸ ਤੋਂ ਪਹਿਲਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੌਸ਼ਨਪੁਰ ਅਤੇ ਮੈਰੀਟੋਰੀਅਸ ਸਕੂਲ ਪਟਿਆਲਾ ਵਿਖੇ ਬਤੌਰ ਪਿ੍ੰਸੀਪਲ ਸੇਵਾਵਾਂ ਨਿਭਾ ਚੁੱਕੇ ਹਨ | ਉਨ੍ਹਾਂ ਦੇ ਸਕੂਲ ਪਹੁੰਚਣ 'ਤੇ ਸਕੂਲ ਸਟਾਫ਼ ਵਲੋਂ ਸਵਾਗਤ ਕੀਤਾ ਗਿਆ ਅਤੇ ਪਿ੍ੰਸੀਪਲ ਦੀਪ ਮਾਲਾ ਵਲੋਂ ਸਕੂਲ ਸਟਾਫ਼ ਅਤੇ ਗਰਾਮ ਪੰਚਾਇਤ ਨਾਲ ਮਿਲ ਕੇ ਸਕੂਲ ਨੂੰ ਹੋਰ ਵੀ ਬੁਲੰਦੀਆਂ 'ਤੇ ਲਿਜਾਉਣ ਦੀ ਗੱਲ ਆਖੀ ਗਈ | ਇਸ ਮੌਕੇ ਉਨ੍ਹਾਂ ਦੇ ਪਤੀ ਅਰਵਿੰਦ ਗੋਇਲ ਇੰਸਪੈਕਟਰ ਖ਼ੁਰਾਕ ਅਤੇ ਸਪਲਾਈ ਵਿਭਾਗ, ਹਰਮਨਦੀਪ ਕੌਰ ਸੈਕਸ਼ਨ ਅਫ਼ਸਰ ਜ਼ਿਲ੍ਹਾ ਸਿੱਖਿਆ ਦਫ਼ਤਰ (ਸੈ.ਸਿ.) ਅਤੇ ਕਮਿਸ਼ਨਰ ਦਫ਼ਤਰ ਪਟਿਆਲਾ, ਗਗਨਦੀਪ ਬਾਂਸਲ ਅਤੇ ਅਪੂਰਵਾ ਦੋਵੇਂ ਲੈਕਚਰਾਰ ਮੈਰੀਟੋਰੀਅਸ ਸਕੂਲ ਪਟਿਆਲਾ, ਵਾਈਸ ਪਿ੍ੰਸੀਪਲ ਜਗਤਪ੍ਰੀਤ ਸਿੰਘ, ਧਰਮਜੀਤ ਸਿੰਘ ਸਰਪੰਚ, ਜਰਨੈਲ ਸਿੰਘ ਸੈਕਟਰੀ, ਕੇਸਰ ਸਿੰਘ ਪੰਚ, ਹਰਪ੍ਰੀਤ ਸਿੰਘ, ਮਨਵੀਰ ਕੌਰ, ਰੁਪਿੰਦਰ ਕੌਰ, ਸੁਮੀਤ ਕੁਮਾਰ, ਮਨਦੀਪ ਸਿੰਘ, ਨਵਜੋਤ ਕੁਸਮ, ਗੁਰਦਰਸ਼ਨ ਸਿੰਘ, ਉਂਕਾਰ ਸਿੰਘ ਤੇਜੇ, ਅੰਮਿ੍ਤਪਾਲ ਕੌਰ, ਆਰਤੀ ਗੁਪਤਾ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਹੀਰਾ ਆਟੋ ਮੋਬਾਈਲ ਵਿਖੇ ਨਵ-ਨਿਯੁਕਤ ਕੌਂਸਲਰਾਂ ਦੇ ਪਰਿਵਾਰਕ ਨੁਮਾਇੰਦਿਆਂ ਦਾ ਕੀਤਾ ਸਨਮਾਨ ਅਗਲੀ ਖ਼ਬਰ ਟਰੇਡ ਕਮਿਸ਼ਨ ਪਟਿਆਲਾ ਦੇ ਹਰ ਵਪਾਰੀ ਦੀ ਸਮੱਸਿਆ ਹੱਲ ਕਰਨ ਲਈ ਵਚਨਬੱਧ-ਐਡਵੋਕੇਟ ਵਿਨੋਦ ਕੁਮਾਰ ਸਿੰਗਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।