31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਹੀਰਾ ਆਟੋ ਮੋਬਾਈਲ ਵਿਖੇ ਨਵ-ਨਿਯੁਕਤ ਕੌਂਸਲਰਾਂ ਦੇ ਪਰਿਵਾਰਕ ਨੁਮਾਇੰਦਿਆਂ ਦਾ ਕੀਤਾ ਸਨਮਾਨ

ਨਾਭਾ ਸਥਿਤ ਹੀਰਾ ਆਟੋ ਮੋਬਾਈਲ ਵਿਖੇ ਨਵ ਨਿਯੁਕਤ ਕੌਂਸਲਰਾਂ ਨੂੰ ਗਾਬਾ ਪਰਿਵਾਰ ਵਲੋਂ ਸਨਮਾਨਿਤ ਕੀਤੇ ਜਾਣ ਦਾ ਦਿ੍ਸ਼ | ਤਸਵੀਰ : ਜਗਨਾਰ ਸਿੰਘ ਦੁਲੱਦੀ <br/> 14-06-2026
ਨਾਭਾ, 13 ਜੂਨ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਸਥਿਤ ਹੀਰਾ ਆਟੋ ਮੋਬਾਈਲ ਵਿਖੇ ਨਵ-ਨਿਯੁਕਤ ਕੌਂਸਲਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ ਕਰਨ ਲਈ ਸਮਾਗਮ ਕਰਵਾਇਆ ਗਿਆ | ਇਸ ਮੌਕੇ ਗਾਬਾ ਪਰਿਵਾਰ ਵਲੋਂ ਵਾਰਡ ਨੰਬਰ 12 ਤੋਂ ਨਵ-ਨਿਯੁਕਤ ਕੌਂਸਲਰ ਯਾਦਵਿੰਦਰ ਸਿੰਘ ਯਾਦੂ ਦਾ ਸਿਰੋਪਾਓ ਪਾ ਕੇ ਅਤੇ ਮਾਤਾ ਰਾਣੀ ਦੀ ਪਵਿੱਤਰ ਤਸਵੀਰ ਭੇਟ ਕਰਕੇ ਸਨਮਾਨ ਕੀਤਾ ਗਿਆ | ਇਸ ਤੋਂ ਇਲਾਵਾ ਵਾਰਡ ਨੰਬਰ 9 ਤੋਂ ਨਵ-ਨਿਯੁਕਤ ਕੌਂਸਲਰ ਰਜਨੀ ਸ਼ਰਮਾ ਦੀ ਤਰਫੋਂ ਉਨ੍ਹਾਂ ਦੇ ਪਤੀ ਸੋਨੂ ਸ਼ਰਮਾ ਦਾ ਅਤੇ ਵਾਰਡ ਨੰਬਰ 7 ਤੋਂ ਨਵ-ਨਿਯੁਕਤ ਅੰਜੂ ਬਾਲਾ ਦੀ ਤਰਫੋਂ ਉਨ੍ਹਾਂ ਦੇ ਪਤੀ ਅਨਿਲ ਕੁਮਾਰ ਨੰਨੀ ਦਾ ਵੀ ਸਿਰੋਪਾਓ ਪਾ ਕੇ ਅਤੇ ਮਾਤਾ ਰਾਣੀ ਦੀ ਪਵਿੱਤਰ ਤਸਵੀਰ ਭੇਟ ਕਰਕੇ ਸਨਮਾਨ ਕੀਤਾ ਗਿਆ | ਇਸ ਸਮਾਗਮ ਵਿੱਚ ਗੌਰਵ ਗਾਬਾ, ਸੌਰਵ ਗਾਬਾ, ਮੋਹਿਤ ਅਰੋੜਾ (ਉਰਫ਼ ਸੋਨੂ ਬਿੱਲਾ), ਟੀਮ ਯਾਦਵਿੰਦਰ ਯਾਦੂ ਅਤੇ ਹੀਰਾ ਆਟੋ ਮੋਬਾਈਲ ਦਾ ਸਮੂਹ ਸਟਾਫ ਹਾਜ਼ਰ ਰਿਹਾ | ਇਸ ਮੌਕੇ ਸਾਰੇ ਨਵ-ਨਿਯੁਕਤ ਨੁਮਾਇੰਦਿਆਂ ਨੂੰ ਲੋਕ ਸੇਵਾ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਦੇ ਉਜਵਲ ਕਾਰਜਕਾਲ ਦੀ ਕਾਮਨਾ ਕੀਤੀ ਗਈ |
ਪਿਛਲੀ ਖ਼ਬਰ ਐਡਵਾਈਜ਼ਰੀ ਕਮੇਟੀ ਅਤੇ ਰੱਖੜਾ ਵਲੋਂ ਮਾਤਾ ਸ੍ਰੀ ਕਾਲੀ ਦੇਵੀ ਮੰਦਰ ਦੇ ਪੁਨਰਨਿਰਮਾਣ ਤੇ ਸੁੰਦਰੀਕਰਨ ਕਾਰਜਾਂ ਦਾ ਜਾਇਜ਼ਾ... ਅਗਲੀ ਖ਼ਬਰ ਆਲੋਵਾਲ ਸਕੂਲ 'ਚ ਦੀਪ ਮਾਲਾ ਨੇ ਬਤੌਰ ਪਿ੍ੰਸੀਪਲ ਅਹੁਦਾ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।