28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਗੁਰਦੁਆਰਾ ਭਾਈ ਹਿੰਮਤ ਸਿੰਘ ਜੀ ਦਾ ਕਾਰਜਭਾਗ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਟਰੱਸਟ ਨੇ ਸੰਭਾਲਿਆ

ਅਜੀਤ ਡੈਸਕ 17-06-2026
ਫ਼ਤਹਿਗੜ੍ਹ ਸਾਹਿਬ, 16 ਜੂਨ (ਮਨਪ੍ਰੀਤ ਸਿੰਘ)-ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਨੂੰ ਗੁਰਦੁਆਰਾ ਸਾਹਿਬ ਭਾਈ ਹਿੰਮਤ ਸਿੰਘ ਜੀ ਪੰਜ ਪਿਆਰਿਆਂ ਪਿੰਡ ਸੰਗਤਪੁਰ ਸੋਢੀਆਂ ਦਾ ਪ੍ਰਬੰਧ ਅਤੇ ਕਾਰਜ ਸੰਭਾਲ ਦੀ ਸੇਵਾ ਸਮੂਹ ਸਾਧ ਸੰਗਤ ਤੇ ਪੰਜਾਬ ਦੇ ਵੱਖ-ਵੱਖ ਸਭਾਵਾਂ ਦੀ ਹਾਜ਼ਰੀ ਵਿਚ ਮਿਲੀ ਅਤੇ ਅੱਗੇ ਤੋਂ ਇਸ ਗੁਰਦੁਆਰਾ ਭਾਈ ਹਿੰਮਤ ਸਿੰਘ ਜੀ ਪਿੰਡ ਸੰਗਤਪੁਰ ਸੋਢੀਆਂ ਦਾ ਪ੍ਰਬੰਧ ਟਰੱਸਟ ਦੀ ਦੇਖ-ਰੇਖ ਵਿਚ ਹੋਇਆ ਕਰੇਗਾ। ਇਸ ਸਮਾਗਮ ਵਿਚ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ‘ਚ ਹਾਜ਼ਰੀ ਭਰੀ ਤੇ ਸਮਾਗਮ ਦੌਰਾਨ ਗੁਰਬਾਣੀ ਕੀਰਤਨ, ਕਥਾ ਵਿਚਾਰ ਅਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੇ ਵਿਸ਼ੇਸ਼ ਚਰਚਾ ਕੀਤੀ ਗਈ। ਇਸ ਮੌਕੇ ਟਰੱਸਟ ਦੇ ਚੇਅਰਮੈਨ ਸੁਖਦੇਵ ਸਿੰਘ ਰਾਜ ਨੇ ਸੰਗਤ ਨੂੰ ਸੇਵਾ ਸਿਮਰਨ ਅਤੇ ਸਰਬੱਤ ਦੇ ਭਲੇ ਦੇ ਸੰਦੇਸ਼ ਨੂੰ ਆਪਣੇ ਜੀਵਨ ਵਿਚ ਅਪਣਾਉਣ ਦੀ ਅਪੀਲ ਕੀਤੀ। ਚੇਅਰਮੈਨ ਨੇ ਦੱਸਿਆ ਕਿ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਪਰਿਵਾਰ ਦੀ ਕੁਰਬਾਨੀ ਅਤੇ ਬਾਬਾ ਹਿੰਮਤ ਸਿੰਘ ਜੀ ਦੀ ਕੁਰਬਾਨੀ ਤੋਂ ਪ੍ਰੇਰਨਾ ਲੈਂਦਿਆਂ ਟਰੱਸਟ ਦੁਆਰਾ ਸਮਾਜਿਕ ਮਨੁੱਖਤਾ ਤੇ ਭਲਾਈ ਦੇ ਕਾਰਜ ਲਗਾਤਾਰ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਅਤੇ ਵਿਰਸੇ ਨਾਲ ਜੋੜਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਤੇ ਵੱਖ-ਵੱਖ ਸਭਾਵਾਂ ਜਿਵੇਂ ਕਿ ਅੰਮ੍ਰਿਤਸਰ ਤੋਂ ਭਾਈ ਹਿੰਮਤ ਸਿੰਘ ਜੀ ਸਭਾ, ਬਰਨਾਲਾ ਤੋਂ ਸਭਾਵਾਂ ਦੇ ਮੈਂਬਰ ਅਤੇ ਸੰਗਰੂਰ ਤੋਂ ਸਭਾਵਾਂ ਦੇ ਮੈਂਬਰ ਸ਼ਾਮਿਲ ਹੋਏ। ਇਸ ਤੋਂ ਇਲਾਵਾ ਰਾਜਕੁਮਾਰ ਪਾਤੜਾਂ, ਪਰਮਜੀਤ ਸਿੰਘ ਖੰਨਾ, ਗੁਰਚਰਨ ਸਿੰਘ ਧਨੋਲਾ, ਮਹਿੰਦਰ ਸਿੰਘ ਮੋਰਿੰਡਾ, ਬਲਵੀਰ ਸਿੰਘ ਖੰਨਾ, ਜਸਵਿੰਦਰ ਸਿੰਘ, ਸਿਕੰਦਰ ਸਿੰਘ, ਨਵਜੋਤ ਸਿੰਘ ਮੈਨੇਜਰ, ਤਲਵਿੰਦਰ ਸਿੰਘ, ਅਮਰਜੀਤ ਸਿੰਘ, ਫਕੀਰ ਸਿੰਘ, ਬੀਬੀ ਬਲਜਿੰਦਰ ਕੌਰ, ਮਹਿੰਦਰ ਸਿੰਘ ਖੰਨਾ, ਨਾਥ ਰਾਮ ਤਪਾ, ਰੇਸ਼ਮ ਸਿੰਘ ਭਧੋੜ, ਮੰਗਤ ਮਹਿਰਾ, ਜਗਦੀਪ ਸਿੰਘ ਪਿੰਟਾ, ਗੁਰਦਰਸ਼ਨ ਸਿੰਘ, ਗੁਰਪ੍ਰੀਤ ਸਿੰਘ ਬੰਟੀ, ਬਾਬਾ ਗੁਰਜੰਟ ਸਿੰਘ ਤਪਾ ਤਰਾਜ ਸਮੂਹ ਜਥਾ, ਸੁਰਿੰਦਰ ਸਿੰਘ, ਸੋਹਣ ਸਿੰਘ, ਬਿੱਕਰ ਸਿੰਘ, ਮੁਖਤਿਆਰ ਸਿੰਘ, ਬਲਵਿੰਦਰ ਸਿੰਘ ਫਿਰੋਜ਼ਪੁਰ, ਹਰਦੀਪ ਸਿੰਘ, ਅੰਮੀ ਚੰਦ ਸਿੰਘ, ਗੁਰਚਰਨ ਸਿੰਘ ਮਾਲਵਾ, ਬਲਬੀਰ ਸਿੰਘ ਬੱਬੂ, ਸਤਿੰਦਰ ਸਿੰਘ ਮਾੜੀ ਮੇਘਾ, ਹਰਭਜਨ ਸਿੰਘ ਪੱਧਰੀ ਕਲਾਂ, ਕੁਲਦੀਪ ਸਿੰਘ ਜੇ.ਈ ਮੈਂਬਰਾਂ ਨੇ ਪਹੁੰਚ ਕੇ ਸਮਾਗਮ ਨੂੰ ਸਫਲ ਬਣਾਇਆ। ਅੰਤ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ।
ਪਿਛਲੀ ਖ਼ਬਰ ਹਰਵੇਲ ਸਿੰਘ ਮਾਧੋਪੁਰ ਜ਼ਿਲ੍ਹਾ ਪਟਿਆਲਾ ਦੇ ਆਬਜ਼ਰਵਰ ਨਿਯੁਕਤ ਅਗਲੀ ਖ਼ਬਰ ਐਸ.ਆਈ.ਆਰ. ਨੂੰ ਲੈ ਕੇ ਜ਼ਿਲ੍ਹਾ ਵਾਸੀ ਸੋਸ਼ਲ ਮੀਡੀਆ ਪਲੇਟਫ਼ਾਰਮ ’ਤੇ ਮਿਲਣ ਵਾਲੀਆ ਅਫ਼ਵਾਹਾਂ ਉਤੇ ਬਿਲਕੁਲ ਭਰੋਸਾ ਨਾ ਕਰਨ-...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।