08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਬਾਬਾ ਅਜਾਪਾਲ ਸਿੰਘ ਦੀ ਸਾਲਾਨਾ ਬਰਸੀ ਮੌਕੇ ਹਜ਼ਾਰਾਂ ਦੀ ਤਾਦਾਦ ’ਚ ਸੰਗਤਾਂ ਹੋਈਆਂ ਨਤਮਸਤਕ

ਅਜੀਤ ਡੈਸਕ 18-06-2026
ਨਾਭਾ, 17 ਜੂਨ (ਵਰਿੰਦਰ ਵਰਮਾ)-ਰਿਆਸਤੀ ਸਹਿਰ ਨਾਭਾ ਵਿਖੇ ਸੁਸ਼ੋਭਿਤ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਗਾਰਚੀ ਧੰਨ ਬਾਬਾ ਅਜਾਪਾਲ ਸਿੰਘ ਦੀ ਸਲਾਨਾ ਨਿੱਘੀ ਮਿੱਠੀ ਯਾਦ ਨੂੰ ਸਮਰਪਿਤ ਨਾਭੇ ਇਲਾਕੇ ਦੀਆਂ ਸੰਗਤਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਸਦਕਾ ਬਾਬਾ ਅਜਾਪਾਲ ਸਿੰਘ ਸੇਵਾ ਸੋਸਾਇਟੀ ਨਾਭਾ ਵਲੋਂ ਕਰਵਾਇਆ ਗਿਆ। ਤਿੰਨ ਦਿਨਾਂ ਮਹਾਨ ਗੁਰਮਤਿ ਸਮਾਗਮ ਖਾਲਸਾਈ ਜਾਹੋ ਜਲਾਲ ਨਾਲ ਸੰਪੂਰਨ ਹੋਇਆ। ਜਿਸ ਮੌਕੇ ਹਜ਼ਾਰਾਂ ਦੀ ਤਾਦਾਦ ਵਿਚ ਸੰਗਤਾਂ ਨੇ ਪਹੁੰਚ ਕੇ ਬਾਬਾ ਅਜਾਪਾਲ ਸਿੰਘ ਦੀ ਯਾਦ ਵਿਚ ਜੁੜਦਿਆਂ ਸੰਤ ਬਾਬਾ ਭੁਪਿੰਦਰ ਸਿੰਘ ਪਾਸੋਂ ਗੁਰਬਾਣੀ ਕੀਰਤਨ ਗੁਰ ਇਤਿਹਾਸ ਅਤੇ ਗੁਰਮਤ ਦੀਆਂ ਵਿਚਾਰਾਂ ਸਰਵਣ ਕਰਦਿਆਂ ਲਾਹਾ ਖੱਟਿਆ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸੰਤ ਬਾਬਾ ਭੁਪਿੰਦਰ ਸਿੰਘ ਜਰਗ ਵਾਲਿਆਂ ਨੇ ਕਿਹਾ ਕਿ ਮਹਾਂਪੁਰਖਾਂ ਦੀਆਂ ਯਾਦਾਂ ਮਨਾਉਣੀਆਂ ਤਾਂ ਹੀ ਸਫਲੀਆਂ ਹੁੰਦੀਆਂ ਹਨ ਜੇਕਰ ਆਪਾਂ ਉਨ੍ਹਾਂ ਦੇ ਦਰਸਾਏ ਮਾਰਗ ’ਤੇ ਚਲਦੇ ਹੋਏ ਦੇਹਧਾਰੀ ਦੰਭੀ ਪਖੰਡੀ ਗੁਰੂਆਂ ਦਾ ਖਹਿੜਾ ਛੱਡ ਖੰਡੇ ਬਾਟੇ ਦੀ ਪਾਹੁਲ ਛੱਕ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ੍ਹ ਲੱਗੀਏ। ਬਾਬਾ ਭੁਪਿੰਦਰ ਸਿੰਘ ਨੇ ਜੋ ਸਿੱਖ ਪਰਿਵਾਰਾਂ ਵਿਚ ਜਨਮ ਲੈ ਲਾਲਚ ਬਸ ਹੋ ਕੇ ਆਪਣਾ ਧਰਮ ਪਰਿਵਰਤਨ ਕਰਦੇ ਹਨ, ਉਨ੍ਹਾਂ ਲੋਕਾਂ ਨੂੰ ਫਟਕਾਰ ਲਗਾਉਂਦਿਆਂ ਕਿਹਾ ਕਿ ਉਹ ਸਿੱਖੀ ਸਿਧਾਂਤਾਂ ਤੋਂ ਅਵੇਸਲੇ ਅਤੇ ਅਕ੍ਰਿਤਘਣ ਹਨ ਜੋ ਕਿ ਦਸ਼ਮੇਸ਼ ਪਿਤਾ ਦੇ ਕੀਤੇ ਹੋਏ ਪਰਉਪਕਾਰਾਂ ਨੂੰ ਭੁੱਲ ਚੁੱਕੇ ਹਨ। ਗੁਰੂ ਸਾਹਿਬ ਨੇ ਸਿੱਖੀ ਦੇ ਬੂਟੇ ਨੂੰ ਪ੍ਰਫੁੱਲਤ ਕਰਨ ਲਈ ਆਪਣੇ ਜਿਗਰ ਦੇ ਟੋਟੇ ਚਾਰੇ ਸਾਹਿਬਜ਼ਾਦਿਆਂ ਦੇ ਖੂਨ ਨਾਲ ਸਿੰਜਿਆ ਹੈ ਸਿੱਖੀ ਸਿਰ ਦੇ ਕੇ ਪ੍ਰਾਪਤ ਹੁੰਦੀ ਹੈ, ਸਾਨੂੰ ਆਪਣੇ ਇਤਿਹਾਸ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਗੁਰਮਤਿ ਸਮਾਗਮ ਦੀ ਸੰਪੂਰਨਤਾ ਮੌਕੇ ਸੰਗਤਾਂ ਅਤੇ ਪ੍ਰਬੰਧਕਾਂ ਨੇ ਸੰਤ ਬਾਬਾ ਭੁਪਿੰਦਰ ਸਿੰਘ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸੰਤ ਬਾਬਾ ਬਲਬੀਰ ਸਿੰਘ ਮੌਜੂਦਾ ਮੁਖੀ ਸੰਤ ਈਸਰ ਸਿੰਘ ਆਸ਼ਰਮ ਸਰਾਜਪੁਰ ਵਾਲਿਆਂ ਨੇ ਵੀ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਹਾਜ਼ਰੀ ਲਵਾਈ। ਗੁਰਮਤਿ ਸਮਾਗਮ ਦੌਰਾਨ ਸਟੇਜ ਸਕੱਤਰ ਦੀ ਸੇਵਾ ਗੁਰਮੁੱਖ ਸਿੰਘ ਭੋਜੋ ਮਾਜਰੀ ਦੁਆਰਾ ਬਾਖੂਬੀ ਨਿਭਾਈ ਗਈ। ਬਾਬਾ ਅਜਾਪਾਲ ਸਿੰਘ ਸੇਵਾ ਸੋਸਾਇਟੀ ਦੇ ਮੁੱਖ ਸੇਵਾਦਾਰ ਸਤਿਗੁਰ ਸਿੰਘ ਨਰਮਾਣਾ ਅਤੇ ਸਰਪ੍ਰਸਤ ਹਰਮਿੰਦਰ ਸਿੰਘ ਨਾਭਾ ਨੇ ਮਹਾਂਪੁਰਖ ਸੰਤ ਬਾਬਾ ਭੁਪਿੰਦਰ ਸਿੰਘ ਦਾ ਧੰਨਵਾਦ ਕੀਤਾ। ਇਸ ਮੌਕੇ ਬਾਬਾ ਕੁਲਦੀਪ ਸਿੰਘ ਕਾਰ ਸੇਵਾ, ਭਾਈ ਬੀਰ ਬਹਾਦਰ ਸਿੰਘ ਹੈਡ ਗ੍ਰੰਥੀ, ਭਾਈ ਹਰਜਿੰਦਰ ਸਿੰਘ ਮੱਲੇਵਾਲ ਹੈਡ ਗ੍ਰੰਥੀ, ਭਾਈ ਜਸਪਿੰਦਰ ਸਿੰਘ ਕਥਾਵਾਚਕ, ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਜਥੇਦਾਰ ਸਤਵਿੰਦਰ ਸਿੰਘ ਟੌਹੜਾ ਮੈਂਬਰ ਐਸ.ਜੀ.ਪੀ.ਸੀ., ਬੀਬੀ ਹਰਦੀਪ ਕੌਰ ਖੋਖ ਮੈਂਬਰ ਐਸ.ਜੀ.ਪੀ.ਸੀ., ਜਥੇਦਾਰ ਬਲਤੇਜ ਸਿੰਘ ਖੋਖ, ਭਗਵੰਤ ਸਿੰਘ ਧੰਗੇੜਾ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੈਨੇਜਰ ਜਸਵਿੰਦਰ ਸਿੰਘ ਮਾਂਗੇਵਾਲ, ਮੈਨੇਜਰ ਆਤਮ ਪ੍ਰਕਾਸ਼ ਸਿੰਘ ਬੇਦੀ, ਮਨਿੰਦਰ ਸਿੰਘ ਅੰਮ੍ਰਿਤ ਕੰਟਰੈਕਟਰ, ਬਲਜੀਤ ਸਿੰਘ ਖਹਿਰਾ ਪ੍ਰਧਾਨ, ਸੁਖਦੇਵ ਸਿੰਘ, ਚਰਨ ਸਿੰਘ ਐਮ.ਡੀ. ਮਲਕੀਤ ਕੰਬਾਈਨ, ਹਰੀ ਸਿੰਘ ਐਮ.ਡੀ. ਪ੍ਰੀਤ ਕੰਬਾਈਨ, ਸੁਖਚੈਨ ਸਿੰਘ ਐਮ.ਡੀ. ਗੁਰਦਿਆਲ ਕੰਬਾਈਨ, ਮੈਨੇਜਰ ਸੰਦੀਪ ਵਰਮਾ, ਦਰਸ਼ਨ ਕੁਮਾਰ ਵਰਮਾ ਜੁਵੈਲਰ, ਹਰਮਿੰਦਰ ਸਿੰਘ ਗਲਵੱਟੀ, ਹਰਪ੍ਰੀਤ ਸਿੰਘ ਗੁਲਾਟੀ, ਸੁਰਜੀਤ ਸਿੰਘ ਭਾਟੀਆ, ਸੁਖਪਿੰਦਰ ਸਿੰਘ, ਕੁਲਵਿੰਦਰ ਸਿੰਘ ਰਾਜੂ, ਸੁਰਜੀਤ ਸਿੰਘ, ਡਾ. ਅਮਰਜੀਤ ਸਿੰਘ ਸਾਹਨੀ, ਡਾ. ਦੀਪਿੰਦਰ ਸਿੰਘ ਵਧਵਾ, ਜਸਪਾਲ ਸਿੰਘ ਕਲਿਆਣ, ਕਰਮਜੀਤ ਸਿੰਘ ਮਹਿਰਮ, ਜਗਨਾਰ ਸਿੰਘ ਦੁਲੱਦੀ, ਬਲਜੀਤ ਸਿੰਘ ਗੱਤਕਾ ਕੋਚ, ਹਰਵਿੰਦਰ ਸਿੰਘ ਮਿੰਦੀ, ਤੇਜਿੰਦਰ ਸਿੰਘ ਕਪੂਰ, ਲੱਡੂ ਮਹਾਜਨ, ਰਵਿੰਦਰ ਸਿੰਘ ਸਿਮਰਨ ਅਤੇ ਸੰਗਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਪ੍ਰਾਈਵੇਟ ਸਕੂਲਾਂ ਦੀ ਫੀਸ ਸੀਮਾ ਘਟਾਉਣ ਦਾ ਫੈਸਲਾ ਸਿੱਖਿਆ ਖੇਤਰ ਲਈ ਘਾਤਕ—੍ਭੁਪਿੰਦਰ ਸਿੰਘ ਅਗਲੀ ਖ਼ਬਰ ‘ਮੇਰੀ ਰਸੋਈ’ ਯੋਜਨਾ ਗਰੀਬ ਪਰਿਵਾਰਾਂ ਲਈ ਵੱਡਾ ਸਹਾਰਾ-ਗੁਰਪ੍ਰੀਤ ਸਿੰਘ ਸਰਵਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।