08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਐਸ.ਡੀ.ਐਮ. ਰਮਨਦੀਪ ਕੌਰ ਬਨੂੜ ਤੇ ਕੌਂਸਲ ਅਧਿਕਾਰੀਆਂ ਵਲੋਂ ਸ਼ਹਿਰ ’ਚ ਸਫ਼ਾਈ ਸੰਬੰਧੀ ਕੀਤੀ ਚੈਕਿੰਗ

ਅਜੀਤ ਡੈਸਕ 18-06-2026
ਬਨੂੜ, 17 ਜੂਨ (ਭੁਪਿੰਦਰ ਸਿੰਘ)-ਉਪ ਮੰਡਲ ਮੈਜਿਸਟ੍ਰੇਟ ਰਮਨਦੀਪ ਕੌਰ, ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਵਿਸ਼ਾਲਦੀਪ ਅਤੇ ਸੈਨਟਰੀ ਇੰਸਪੈਕਟਰ ਵਰਿੰਦਰ ਸਿੰਘ ਵਲੋਂ ਸ਼ਹਿਰ ਅੰਦਰ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਅਨਾਜ ਮੰਡੀ ਰੋਡ ’ਤੇ ਕੂੜਾ ਸੁੱਟ ਰਹੇ ਵਿਅਕਤੀ ਦਾ ਮੌਕੇ ’ਤੇ ਹੀ ਚਲਾਨ ਕੀਤਾ ਗਿਆ ਅਤੇ ਅੱਗੇ ਤੋਂ ਇਸ ਥਾਂ ’ਤੇ ਕੂੜਾ ਨਾ ਸੁੱਟਣ ਦੀ ਹਦਾਇਤ ਕੀਤੀ ਗਈ। ਇਸ ਚੈਕਿੰਗ ਦੌਰਾਨ ਗੱਲਬਾਤ ਕਰਦੇ ਹੋਏ ਐਸ.ਡੀ.ਐਮ. ਬਨੂੜ ਰਮਨਦੀਪ ਕੌਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸ਼ਹਿਰ ਅੰਦਰ ਕਿਸੇ ਵੀ ਖਾਲੀ ਥਾਂ ਜਾਂ ਸੜਕ ਦੇ ਆਸੇ-ਪਾਸੇ ਕੂੜਾ ਨਾ ਸੁੱਟਿਆ ਜਾਵੇ। ਜੇਕਰ ਕੋਈ ਵੀ ਵਿਅਕਤੀ ਖਾਲੀ ਥਾਂ ’ਤੇ ਸੜਕ ਦੇ ਕਿਨਾਰੇ ਕੂੜਾ ਸੁੱਟਦਾ ਪਾਇਆ ਜਾਂਦਾ ਹੈ ਤਾਂ ਉਸ ਦਾ ਮੌਕੇ ’ਤੇ ਹੀ ਚਲਾਨ ਕੀਤਾ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਨਿਸ਼ਚਿਤ ਥਾਂ ’ਤੇ ਕੂੜਾ ਸੁੱਟਣ ਦੀ ਹਦਾਇਤ ਕੀਤੀ ਤਾਂ ਜੋ ਸ਼ਹਿਰ ਨੂੰ ਸਾਫ ਸੁਥਰਾ ਰੱਖਿਆ ਜਾਵੇ।
ਪਿਛਲੀ ਖ਼ਬਰ ਮੱਖਣ ਸਿੰਘ ਲਾਲਕਾ ਵਲੋਂ ਭਗਵੰਤ ਮਾਨ ਨੂੰ ਪੰਥ ਦੋਖੀ ਕਰਾਰ ਦੇਣ ਦੇ ਫ਼ੈਸਲੇ ਦਾ ਸਵਾਗਤ ਅਗਲੀ ਖ਼ਬਰ ਪ੍ਰਾਈਵੇਟ ਸਕੂਲਾਂ ਦੀ ਫੀਸ ਸੀਮਾ ਘਟਾਉਣ ਦਾ ਫੈਸਲਾ ਸਿੱਖਿਆ ਖੇਤਰ ਲਈ ਘਾਤਕ—੍ਭੁਪਿੰਦਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।