ਨਾਭਾ, 16 ਜੂਨ (ਜਗਨਾਰ ਸਿੰਘ ਦੁਲੱਦੀ)-ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਅਗਵਾਈ ਵਿੱਚ ਅੱਜ ਹਲਕਾ ਰਿਜ਼ਰਵ ਨਾਭਾ ਵਿਚ ਬੀ.ਐਲ.ਏ.-2 ਦੀ ਟਰੇਨਿੰਗ ਮੀਟਿੰਗ ਕਰਵਾਈ ਗਈ। ਜਿਸ ਵਿਚ ਹਲਕੇ ਦੇ ਵੱਖ-ਵੱਖ ਬੂਥਾਂ ਤੋਂ ਬੀ.ਐਲ.ਏ.-2, ਬੂਥ ਕਮੇਟੀਆਂ ਦੇ ਮੈਂਬਰਾਂ ਅਤੇ ਪਾਰਟੀ ਆਗੂਆਂ ਨੇ ਭਾਗ ਲਿਆ। ਇਸ ਮੌਕੇ ਸਾਧੂ ਸਿੰਘ ਧਰਮਸੋਤ ਵਲੋਂ ਬੀ.ਐਲ.ਏ.-2 ਨੂੰ ਚੋਣ ਕਮਿਸ਼ਨ ਵਲੋਂ ਚਲਾਈ ਜਾ ਰਹੀ ਐਸ.ਆਈ.ਆਰ. ਪ੍ਰਕਿਰਿਆ ਅਤੇ ਸੰਗਠਨ ਨਾਲ ਸੰਬੰਧਿਤ ਜ਼ਿੰਮੇਵਾਰੀਆਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ। ਇਸ ਮੀਟਿੰਗ ਦੌਰਾਨ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਸਾਬਕਾ ਮੰਤਰੀ ਧਰਮਸੋਤ ਨੇ ਕਿਹਾ ਕਿ ਬੀ.ਐਲ.ਏ.-2 ਦਾ ਸਭ ਤੋਂ ਪਹਿਲਾ ਫ਼ਰਜ਼ ਆਪਣੇ ਬੂਥ ਪੱਧਰ ’ਤੇ ਸੰਗਠਨ ਨੂੰ ਮਜ਼ਬੂਤ ਕਰਨਾ ਅਤੇ ਬੂਥ ਕਮੇਟੀ ਨੂੰ ਸੰਪੂਰਨ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਹਰੇਕ ਬੀ.ਐਲ.ਏ.-2 ਨੂੰ ਬੂਥ ਕਮੇਟੀ ਦੇ ਹਰ ਮੈਂਬਰ ਨਾਲ ਲਗਾਤਾਰ ਸੰਪਰਕ ਬਣਾਈ ਰੱਖਣਾ ਚਾਹੀਦਾ ਹੈ ਅਤੇ ਸਮੇਂ-ਸਮੇਂ ’ਤੇ ਉਨ੍ਹਾਂ ਦੀ ਟਰੇਨਿੰਗ ਵੀ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਰੇ ਬੀ.ਐਲ.ਏ.-2 ਆਪਣੇ ਖੇਤਰ ਦੇ ਸਰਕਾਰੀ ਬੀ.ਐਲ.ਓ. ਨਾਲ ਤੁਰੰਤ ਸੰਪਰਕ ਸਥਾਪਿਤ ਕਰਨ ਅਤੇ ਵੋਟਰ ਸੂਚੀ ਨਾਲ ਸੰਬੰਧਿਤ ਹਰ ਕੰਮ ਵਿਚ ਪੂਰਾ ਸਹਿਯੋਗ ਦੇਣ। ਉਨ੍ਹਾਂ ਦੱਸਿਆ ਕਿ ਜੋ ਨੌਜਵਾਨ 1 ਅਕਤੂਬਰ 2026 ਤੱਕ 18 ਸਾਲ ਦੀ ਉਮਰ ਪੂਰੀ ਕਰ ਰਹੇ ਹਨ, ਉਹ ਅੱਜ ਹੀ ਆਪਣੀ ਵੋਟ ਬਣਵਾਉਣ ਲਈ ਅਰਜ਼ੀ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਨਵੀਆਂ ਵੋਟਾਂ ਬਣਵਾਉਣ ਦੇ ਨਾਲ ਨਾਲ ਲੋਕਾਂ ਨੂੰ ਆਨਲਾਈਨ ਪ੍ਰਕਿਰਿਆ ਬਾਰੇ ਸਹੀ ਜਾਣਕਾਰੀ ਦੇਣੀ ਬਹੁਤ ਜ਼ਰੂਰੀ ਹੈ। ਇਸ ਮੀਟਿੰਗ ’ਚ ਵਿਸ਼ੇਸ਼ ਤੌਰ ’ਤੇ ਟਰੇਨਿੰਗ ਦੇਣ ਲਈ ਪਹੰੁਚੇ ਆਬਜਰਵਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ 25 ਜੂਨ 2026 ਤੋਂ ਬੀ.ਐਲ.ਓ. ਵਲੋਂ ਘਰ-ਘਰ ਜਾ ਕੇ ਵੋਟਰ ਮੈਪਿੰਗ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਇਸ ਮੁਹਿੰਮ ਦੌਰਾਨ ਬੀ.ਐਲ.ਏ.-2 ਅਤੇ ਬੂਥ ਕਮੇਟੀ ਦੇ ਮੈਂਬਰ ਵੀ ਸਰਗਰਮ ਭੂਮਿਕਾ ਨਿਭਾਉਣਗੇ ਅਤੇ ਘਰ-ਘਰ ਜਾ ਕੇ ਵੋਟਰਾਂ ਦੀ ਪੁਸ਼ਟੀ ਅਤੇ ਮੈਪਿੰਗ ਯਕੀਨੀ ਬਣਾਉਣਗੇ। ਮੌਕੇ ਹਲਕਾ ਕੋਆਰਡੀਨੇਟਰ ਰਵਿੰਦਰ ਸਿੰਘ ਮੂੰਗੋ, ਜਗਜੀਤ ਸਿੰਘ ਦੁਲੱਦੀ, ਸੀਨੀਅਰ ਐਡਵੋਕੇਟ ਰੀਤਇਕਬਾਲ ਸਿੰਘ ਮਝੈਲ, ਬਲਾਕ ਪ੍ਰਧਾਨ ਸ਼ਹਿਰੀ ਵਿਵੇਕ ਸਿੰਗਲਾ, ਇਛੇਆਮਾਨ ਸਿੰਘ ਭੋਜੋਮਾਜਰੀ, ਜਤਿੰਦਰ ਸਿੰਘ ਜੱਤੀ ਅਭੈਪੁਰ, ਦਿਹਾਤੀ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਬਿੱਟੂ ਢੀਂਗੀ, ਸੀਨੀਅਰ ਆਗੂ ਹਰੀ ਸੇਠ, ਭਗਵੰਤ ਸਿੰਘ ਮਣਕੂ ਭਾਦਸੋਂ, ਮਨਜਿੰਦਰ ਸਿੰਘ ਜਿੰਦਰੀ, ਗੁਰਬਖਸ਼ੀਆ ਸਿੰਘ ਭੱਟੀ, ਕੁਲਵੰਤ ਸਿੰਘ ਸਿਆਣ, ਭੀਮ ਸਿੰਘ ਸਰਪੰਚ ਬਨੇਰਾ, ਹਰਜੀਤ ਸਿੰਘ ਰੂਪਰਾਏ, ਸੀਨੀਅਰ ਕੌਂਸਲਰ ਅਸ਼ੋਕ ਬਿੱਟੂ, ਵਿਜੈ ਠੇਕੇਦਾਰ, ਹਰਦੇਵ ਸਿੰਘ ਅਗੇਤੀ, ਇੰਦਰਜੀਤ ਸਿੰਘ ਚੀਕੂ, ਚਰਨਜੀਤ ਬਾਤਿਸ਼, ਕਰਮ ਸਿੰਘ ਅਗੋਲ, ਪਰਗਟ ਸਿੰਘ ਭੜੀ, ਆਇਆ ਸਿੰਘ ਬਨੇਰਾ, ਕੁਲਵੀਰ ਸਿੰਘ ਗਦਾਈਆ, ਗੁਰਪ੍ਰੀਤ ਸਿੰਘ ਜਾਤੀਵਾਲ, ਗੁਰਮੀਤ ਸਿੰਘ ਥੂਹੀ, ਬਲਜਿੰਦਰ ਸਿੰਘ ਮੱਲੇਵਾਲ, ਤੇਜਿੰਦਰ ਸੇਠੀ, ਚੰਚਲ ਗੋਰਾ, ਗੀਤਾ ਡੱਲਾ ਕੌਂਸਲਰ ਤੋਂ ਇਲਾਵਾ ਵੱਡੀ ਗਿਣਤੀ ’ਚ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ।