* 27 ’ਚ ਹਲਕਾ ਨਿਹਾਲ ਸਿੰਘ ਵਾਲਾ ਤੋਂ ਆਮ ਆਦਮੀ ਪਾਰਟੀ ਮਾਰੇਗੀ ਹੈਟ੍ਰਿਕ
ਬੱਧਨੀ ਕਲਾਂ, 17 ਜੂਨ (ਸੰਜੀਵ ਕੋਛੜ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਹੋ ਰਹੇ ਵਿਕਾਸ ਅਤੇ ਇਤਿਹਾਸਿਕ ਕੰਮਾਂ ਨਾਲ ਹਰ ਰੋਜ ਪੰਜਾਬ ਨੂੰ ਰੰਗਲਾ ਬਣਾਉਣ ਲਈ ਕੀਤੇ ਜਾ ਰਹੇ ਕਾਰਜਾਂ ਦੀ ਬਤੌਰ ਹਰੇਕ ਪੰਜਾਬੀ ਅੰਦਰੋਂ ਆਪਣੇ ਆਪ ਮੌਜੂਦਾ ਸਰਕਾਰ ਦੀ ਜਿੱਥੇ ਪ੍ਰਸ਼ੰਸਾ ਸੁਣੀ ਜਾ ਰਹੀ ਹੈ, ਉੱਥੇ ਹੀ ਫਿਰ ਤੋਂ ਦੁਬਾਰਾ ਇਸੇ ਸਰਕਾਰ ਦੀ ਆਮਦ ਲਈ ਦਿਲੋਂ ਅਰਜੋਈ ਕਰ ਰਹੇ ਨੇ। ਸੂਬੇ ‘ਚ ਹਰ ਪਾਸੇ ਪੰਜਾਬ ਸਰਕਾਰ ਦੇ ਕੰਮਾਂ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਪੰਜਾਬ ਨਾਲ ਅਥਾਹ ਪ੍ਰੇਮ ਦੀਆਂ ਹੀ ਗੱਲਾਂ ਹੋ ਰਹੀਆਂ ਹਨ ਅਤੇ ਕੀਤੇ ਹੋਏ ਇਤਿਹਾਸਿਕ ਕੰਮਾਂ ਨੂੰ ਲੋਕ ਜਿੱਥੇ ਯਾਦ ਕਰ ਰਹੇ ਹਨ ਉੱਥੇ ਹੀ ਦਿਲ ਦੀਆਂ ਗਹਿਰਾਈਆਂ ‘ਚੋਂ ਧੰਨਵਾਦ ਵੀ ਕਰ ਰਹੇ ਹਨ। ਇਹ ਵਿਚਾਰ ਸਰਪੰਚ ਰਾਜਪਾਲ ਰਣੀਆਂ ਹਲਕਾ ਕੋਆਰਡੀਨੇਟਰ ਯੁੱਧ ਨਸ਼ਿਆਂ ਵਿਰੁੱਧ ਹਲਕਾ ਨਿਹਾਲ ਸਿੰਘ ਵਾਲਾ ਅਤੇ ਸੁਖਦਰਸ਼ਨ ਸਿੰਘ ਦੌਧਰ ਮੈਂਬਰ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਅਤੇ ਜ਼ਿਲ੍ਹਾ ਪ੍ਰਧਾਨ ਸਾਬਕਾ ਮੁਲਾਜ਼ਮ ਵਿੰਗ ਮੋਗਾ ਵਲੋਂ ਪੰਜਾਬ ਸਰਕਾਰ ਦੁਆਰਾ ਕੀਤੇ ਜਾ ਰਹੇ ਹਰ ਖੇਤਰ ਵਿਚ ਵਿਕਾਸ ਅਤੇ ਸੁਧਾਰ ਕੰਮਾਂ ਦੀ ਪ੍ਰਸ਼ੰਸਾ ਕਰਦਿਆਂ ਹੋਇਆ ਸਾਂਝੇ ਤੌਰ ‘ਤੇ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਭਲੇ ਲਈ ਸਾਨੂੰ ਸਾਰਿਆਂ ਨੂੰ ਹੀ ਇਕਜੁੱਟਤਾ ਨਾਲ ਪੰਜਾਬ ਦੀ ਬਿਹਤਰੀ ਲਈ ਯੋਗਦਾਨ ਪਾਉਣਾ ਚਾਹੀਦਾ ਹੈ ਨਾ ਕਿ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਕਾਰਜਾਂ ਨੂੰ ਨਿੰਦਣ ਵਿਚ ਹੀ ਸਮਾਂ ਬਰਬਾਦ ਕਰ ਦਈਏ, ਸੋ ਆ� ਸਭ ਰਲ ਕੇ ਪੰਜਾਬ ਦੇ ਲਈ ਅਤੇ ਹਰ ਇਕ ਦੇ ਭਲੇ ਲਈ ਅਰਦਾਸ ਕਰੀਏ। ਅਖੀਰ ਵਿਚ ਦੋਹਾਂ ਆਗੂਆਂ ਵਲੋਂ ਫਿਰ ਤੋਂ ਇਹ ਵਿਸ਼ਵਾਸ ਜਤਾਇਆ ਗਿਆ ਕਿ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਹਲਕਾ ਨਿਹਾਲ ਸਿੰਘ ਵਾਲਾ ਤੋਂ ਆਮ ਆਦਮੀ ਪਾਰਟੀ ਦੀ ਨਵੀਂ ਅਨਾਊਂਸਮੈਂਟ ਵਿਚ ਉਮੀਦਵਾਰ ਨੂੰ ਵੱਡੀ ਲੀਡ ਨਾਲ ਜਿਤਾ ਕੇ ਪਾਰਟੀ ਆਪਣੇ ਤੌਰ ਤੇ ਹੈਟ੍ਰਿਕ ਦਰਜ ਕਰੇਗੀ।
ਮੁੱਖ ਮੰਤਰੀ ਪੰਜਾਬ ਦੀ ਤਰਜਮਾਨੀ ਹੇਠ ਪੰਜਾਬ ਤਰੱਕੀ ਦੇ ਰਾਹ ਵੱਲ-ਰਣੀਆਂ, ਦੌਧਰ
ਅਜੀਤ ਡੈਸਕ
18-06-2026