20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

‘ਮਨੁੱਖੀ ਜ਼ਿੰਦਗੀਆਂ ਬਚਾਉਣਾ ਸਭ ਤੋਂ ਵੱਡੀ ਸੇਵਾ-ਡਾ. ਧਰਮਵੀਰ ਗਾਂਧੀ

ਅਜੀਤ ਡੈਸਕ 25-06-2026
ਪਟਿਆਲਾ, 24 ਜੂਨ (ਮਨਦੀਪ ਸਿੰਘ ਖਰੌੜ)-ਸ਼ਹਿਰ ਅੰਦਰ ਵੱਖ-ਵੱਖ ਬਲੱਡ ਬੈਂਕਾਂ ਰਾਹੀਂ ਲੋੜਵੰਦ ਮਰੀਜ਼ਾਂ ਦੀ ਜ਼ਿੰਦਗੀ ਬਚਾਉਣ ਲਈ ਹਸਪਤਾਲਾਂ ’ਚ ਲੋੜੀਂਦਾ ਮਨੁੱਖੀ ਖ਼ੂਨ ਮੁਹੱਈਆ ਕਰਵਾਉਣ ਲਈ ਸੰਜੀਦਗੀ ਨਾਲ ਸੇਵਾ ਕਰਨ ਵਾਲੀਆਂ ਸੰਸਥਾਵਾਂ ਦੇ ਆਗੂਆਂ ਨੂੰ ਸਿਟੀ ਚੈਰੀਟੇਬਲ ਬਲੱਡ ਸੈਂਟਰ ਲੀਲਾ ਭਵਨ ਵਲੋਂ ਡਾਇਰੈਕਟਰ ਸੰਜੀਵ ਕੰਬੋਜ ਦੀ ਅਗਵਾਈ ਹੇਠ 14 ਜੂਨ ਨੂੰ ਸਮਰਪਿਤ ਕਰਵਾਏ ਸਮਾਗਮ ਮੌਕੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਤੌਰ ਮੁੱਖ ਮਹਿਮਾਨ ਡਾ. ਧਰਮਵੀਰ ਗਾਂਧੀ ਸੰਸਦ ਮੈਂਬਰ ਤੇ ਵਿਸ਼ੇਸ਼ ਮਹਿਮਾਨ ਵਜੋਂ ਅਮਰਜੀਤ ਸਿੰਘ ਘੱਗਾ ਤੇ ਜਗਤਾਰ ਸਿੰਘ ਜੱਗੀ ਐਮ.ਸੀ. ਪਹੁੰਚੇ। ਡਾ. ਗਾਂਧੀ ਨੇ ਬੋਲਦਿਆਂ ਕਿਹਾ ਕਿ ਮਨੁੱਖੀ ਜ਼ਿੰਦਗੀਆਂ ਬਚਾਉਣਾ ਸਭ ਤੋਂ ਵੱਡੀ ਸੇਵਾ ਹੈ, ਕਿਉਂਕਿ ਮਨੁੱਖੀ ਖ਼ੂਨ ਪੂਰੀ ਦੁਨੀਆ ਵਿਚ ਕਿਸੇ ਵੀ ਥਾਂ ਤੋਂ ਨਕਲੀ ਨਹੀਂ ਮਿਲ ਸਕਦਾ ਹੈ ਅਤੇ ਨਾ ਹੀ ਬਣਾਇਆ ਜਾ ਸਕਦਾ ਹੈ। ਇਸ ਨੂੰ ਸਿਰਫ਼ ਮਨੁੱਖ ਹੀ ਮਨੁੱਖ ਲਈ ਦਾਨ ਕਰਦਾ ਹੈ। ਸਾਡੇ ਦੇਸ਼ ਭਾਰਤ ਵਿਚ ਦਾਨ ਦੀ ਬਹੁਤ ਮਹੱਤਤਾ ਹੈ, ਅਸੀਂ ਮੰਨਦੇ ਹਾਂ ਕਿ ਦਾਨ ਕੀਤੀ ਗਈ ਵਸਤੂ ਵਧ ਕੇ ਵਾਪਸ ਮਿਲਦੀ ਹੈ, ਇਸੇ ਤਰਾਂ ਜੋ ਤੰਦਰੁਸਤ ਇਨਸਾਨ ਖ਼ੂਨਦਾਨ ਕਰਦੇ ਹਨ, ਉਨਾਂ ਦੇ ਸਰੀਰ ਅੰਦਰ ਖ਼ੂਨ ਦੀ ਕਦੇ ਘਾਟ ਨਹੀਂ ਹੁੰਦੀ। ਖ਼ੂਨਦਾਨ ਕਰਨ ਵਾਲੇ ਨਸ਼ਿਆਂ ਤੋਂ ਵੀ ਦੂਰ ਰਹਿੰਦੇ ਹਨ। ਉਨਾਂ ਸਮੂਹ ਸੰਸਥਾਵਾਂ ਦੇ ਆਗੂਆਂ ਨੂੰ ਵਧਾਈ ਦਿੱਤੀ ਤੇ ਭਵਿੱਖ ਵਿਚ ਵੀ ਇਹ ਸੇਵਾ ਨਿਰੰਤਰ ਜਾਰੀ ਰੱਖਣ ਦੀ ਕਾਮਨਾ ਕੀਤੀ। ਉਨਾਂ ਬਲੱਡ ਸੈਂਟਰ ਨੂੰ ਵੀ ਲੋੜਵੰਦਾਂ ਨੂੰ ਖ਼ੂਨ ਦੇਣ ਵਿਚ ਰਿਆਇਤ ਵਰਤਣ ਲਈ ਅਪੀਲ ਕੀਤੀ, ਜਿਸ ਨੂੰ ਡਾਇਰੈਕਟਰ ਸੰਜੀਵ ਕੰਬੋਜ ਨੇ ਤੁਰੰਤ ਸਵੀਕਾਰ ਕੀਤਾ ਤੇ ਕਿਹਾ ਕਿ ਜੇਕਰ ਕੋਈ ਮਰੀਜ਼ ਖ਼ੂਨ ਦੀ ਬਣਦੀ ਸਰਕਾਰੀ ਫ਼ੀਸ ਵੀ ਨਹੀਂ ਦੇ ਸਕਦਾ ਤਾਂ ਉਸ ਦੀ ਜਾਨ ਬਚਾਉਣ ਲਈ ਅਸੀਂ ਬਿਨਾਂ ਫ਼ੀਸ ਤੋਂ ਵੀ ਖ਼ੂਨ ਦੇਣ ਦੇ ਪਾਬੰਦ ਹਾਂ। ਬਲੱਡ ਸੈਂਟਰ ਵਲੋਂ ਡਾ. ਗਾਂਧੀ ਨੂੰ ਯਾਦਗਾਰੀ ਸਨਮਾਨ ਚਿੰਨ ਵੀ ਭੇਟ ਕੀਤਾ ਗਿਆ। ਇਸ ਮੌਕੇ ਮੰਚ ਸੰਚਾਲਨ ਅੰਗਰੇਜ਼ ਵਿਰਕ ਵਲੋਂ ਕੀਤਾ ਗਿਆ। ਵੱਖ-ਵੱਖ ਸੰਸਥਾਵਾਂ ਵਿਚ ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਮੁਖੀ ਡਾ. ਰਾਕੇਸ਼ ਵਰਮੀ, ਸਾਂਝ ਗਲੋਬਲ ਫਾਊਂਡੇਸ਼ਨ ਦੇ ਮੁਖੀ ਗੁਰਪਿਆਰ ਸਿੰਘ ਦਿਓਗੜ, ਹਿਊਮਨ ਰਾਈਟਸ ਮਿਸ਼ਨ ਪ੍ਰੋਟੈਕਸ਼ਨ ਦੇ ਮੁਖੀ ਅੰਗਰੇਜ਼ ਸਿੰਘ ਵਿਰਕ, ਸਹਿਯੋਗ ਵੈੱਲਫੇਅਰ ਆਰਗੇਨਾਈਜ਼ੇਸ਼ਨ ਦੇ ਮੁਖੀ ਜਸਪਾਲ ਸਿੰਘ ਜੋਸ਼ਨ, ਪੰਜਾਬੀ ਭੰਗੜਾ ਗਰੁੱਪ ਦੇ ਮੁਖੀ ਸੋਨੂੰ ਪ੍ਰਧਾਨ, ਜਸਵਿੰਦਰਪਾਲ ਸਿੰਘ, ਪੰਜਾਬੀ ਗਾਇਕ ਲੱਕੀ ਸਿੰਘ, ਰਾਹੁਲ ਗਰਗ, 59 ਵਾਰ ਖ਼ੂਨਦਾਨ ਕਰਨ ਵਾਲਾ ਗੋਲਡਨ ਸਟਾਰ ਬਲੱਡ ਡੋਨਰ ਸੁਖਦੀਪ ਸੋਹਲ, ਜੋਹਨ ਕਾਹਲੋਂ, ਮਾਂ ਨੈਣਾਂ ਦੇ ਬੱਚੇ ਵੈੱਲਫੇਅਰ ਸੁਸਾਇਟੀ ਦੇ ਮੁਖੀ ਨਰੇਸ਼ ਕੁਮਾਰ ਕਾਕਾ, ਇਨਾਇਤ ਸੋਸ਼ਲ ਸੁਸਾਇਟੀ ਦੇ ਮੁਖੀ ਸੰਦੀਪ ਚੌਧਰੀ, ਧੀਰਜ ਅਰੋੜਾ, ਮਨੀਸ਼ ਗੋਗੀਆ, ਅਰਸ਼ਪ੍ਰੀਤ ਸਿੰਘ, ਅਮਰਿੰਦਰ ਸਿੰਘ ਸੈਣੀ ਤੇ ਹਨੀ ਸ਼ਾਮਲ ਹਨ।
ਪਿਛਲੀ ਖ਼ਬਰ ਪੰਜਾਬ ਬਾਜ਼ੀਗਰ ਸਭਾ ਦਾ ਵਫ਼ਦ ਦਿੱਲੀ ਵਿਖੇ ਕੇਜਰੀਵਾਲ ਅਤੇ ਸਿਸੋਦੀਆ ਨਾਲ ਮੁਲਾਕਾਤ ਕਰਨ ਲਈ ਪਹੁੰਚਿਆ ਅਗਲੀ ਖ਼ਬਰ ਰੇਹੜੀ ਵਾਲਿਆਂ ਦੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ’ਚ ਨਾਕਾਮ ਹੋ ਰਿਹੈ ਨਗਰ ਨਿਗਮ ਤੇ ਜਿਲ੍ਹਾ ਪ੍ਰਸ਼ਾਸਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।