20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਨੂੰ ਲੱਗਾ ਸਿਆਸੀ ਗ੍ਰਹਿਣ, ਪ੍ਰਬੰਧਕੀ ਕਾਰਨ ਦੱਸ ਕੇ ਕੀਤੀ ਮੀਟਿੰਗ ਮੁਲਤਵੀ

ਅਜੀਤ ਡੈਸਕ 25-06-2026
ਰਾਜਪੁਰਾ, 24 ਜੂਨ (ਰਣਜੀਤ ਸਿੰਘ)-ਨਗਰ ਕੋਸਲ ਦੇ ਪ੍ਰਧਾਨ ਦੀ ਚੋਣ ਲਈ ਅੱਜ ਪ੍ਰਸ਼ਾਸ਼ਨ ਵਲੋਂ ਨਵੇਂ ਬਣੇ ਕੌਂਸਲਰਾਂ ਦੀ ਮੀਟਿੰਗ ਰੱਖੀ ਗਈ ਸੀ ਪਰ ਇਹ ਮੀਟਿੰਗ ਐਨ ਮੌਕੇ ’ਤੇ ਪ੍ਰਬੰਧਕੀ ਕਾਰਨਾਂ ਦਾ ਹਵਾਲਾ ਦੇ ਕੇ ਮੁਲਤਵੀ ਕਰ ਦਿੱਤੀ ਹੈ। ਇਸ ਗੱਲ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਆਗੂ ਸੱਤਾਧਾਰੀ ਧਿਰ ਨੂੰ ਸਿਆਸੀ ਰਗੜੇ ਲਾ ਰਹੇ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਪ੍ਰਬੰਧਕੀ ਕਾਰਨਾਂ ਦਾ ਬਹਾਨਾ ਲਾ ਕੇ ਸਿਆਸੀ ਜ਼ੋੜ ਤੋੜ ਦੀ ਖਿਚੜੀ ਪਕਾਈ ਜਾ ਰਹੀ ਹੈ। ਆਮ ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਵਿਕਾਸ ਦੇ ਕੰਮਾਂ ਨੂੰ ਬ੍ਰੇਕ ਲੱਗੀ ਪਈ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਸਿਆਸੀ ਆਗੂਆਂ ਨੂੰ ਜਨਤਾ ਦੇ ਮੁਦਿਆਂ ਤੋਂ ਸਿਆਸੀ ਕੁਰਸੀ ਪਿਆਰੀ ਹੈ। ਜਾਣਕਾਰੀ ਮੁਤਾਬਿਕ ਸ਼ਹਿਰ ਦੇ 31 ਵਾਰਡ ਹਨ ਪਰ ਕਿਸੇ ਵੀ ਧਿਰ ਨੂੰ ਸ਼ਹਿਰ ਦੇ ਵੋਟਰਾਂ ਨੇ ਬਹੁਮੱਤ ਨਹੀਂ ਦਿੱਤਾ। ਨਤੀਜਿਆਂ ਮੁਤਾਬਿਕ ਕਾਂਗਰਸ ਅਤੇ ਭਾਜਪਾ ਕੋਲ 9-9 ਕੌਂਸਲਰ, ਸੱਤਾਧਾਰੀ ਧਿਰ ਕੋਲ 7,ਅਕਾਲੀ ਦਲ ਕੋਲ 4 ਅਤੇ ਆਜਾਦ ਤੌਰ ’ਤੇ ਦੋ ਕੌਂਸਲਰ ਮੈਦਾਨ ਵਿਚ ਨਿਤਰੇ ਹਨ। ਇਨ੍ਹਾਂ ਨਤੀਜਿਆਂ ਮੁਤਾਬਕ ਕਿਸੇ ਵੀ ਧਿਰ ਕੋਲ ਬਹੁਮੱਤ ਨਹੀਂ ਹੈ। ਪ੍ਰਧਾਨਗੀ ਲਈ 17 ਕੌਂਸਲਰ ਹੋਣੇ ਜਰੂਰੀ ਹਨ, ਪ੍ਰਸ਼ਾਸ਼ਨ ਵਲੋਂ 24 ਜੂਨ ਲਈ ਕੌਂਸਲਰਾਂ ਦੀ ਮੀਟਿੰਗ 11 ਵਜੇ ਸਵੇਰੇ ਰੱਖੀ ਗਈ ਸੀ ਅਤੇ ਸ਼ਹਿਰ ਵਾਸੀਆਂ ਨੂੰ ਆਸ ਸੀ ਕਿ ਜੋ ਵੀ ਉਨ੍ਹਾਂ ਨੇ ਆਪਣੇ ਨੁਮਾਇਦੇ ਚੁਣੇ ਹਨ ਉਹ ਹੁਣ ਸ਼ਹਿਰ ਦੇ ਵਿਕਾਸ ਦੇ ਕੰਮ ਕਰਵਾਉਣ ਲੱਗ ਜਾਣਗੇ। ਪਰ ਸ਼ਹਿਰ ਵਾਸੀਆਂ ਨੂੰ ਜਦੋਂ ਇਹ ਫਰਮਾਨ ਸੁਣਾਇਆ ਗਿਆ ਕਿ ਪ੍ਰਬੰਧਕੀ ਕਾਰਨਾਂ ਕਰਕੇ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ। ਇਸ ਕਾਰਨ ਸ਼ਹਿਰ ਵਾਸੀਆਂ ਵਿਚ ਕਾਫੀ ਜਿਆਦਾ ਨਿਰਾਸ਼ਾ ਪਾਈ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਵਿਕਾਸ ਦੇ ਕੰਮਾਂ ਨੂੰ ਬਰੇਕ ਲੱਗੀ ਪਈ ਹੈ ਜਦ ਕਿ ਆਗੂਆਂ ਨੂੰ ਵਿਕਾਸ ਨਾਲੋਂ ਕੁਰਸੀ ਦਾ ਮੋਹ ਜਿਆਦਾ ਹੈ। ਸ਼ਹਿਰ ਵਿਚ ਚਰਚੇ ਹਨ ਕਿ ਸੱਤਾਧਾਰੀ ਧਿਰ ਦੀਆਂ ਅੱਖਾਂ ਦਾ ਤਾਰਾ ਰਿਤੇਸ਼ ਬਾਂਸਲ ਹੈ ਅਤੇ ਉਸ ਦੇ ਸਿਰ ਤੇ ਪ੍ਰ੍ਰਧਾਨਗੀ ਦਾ ਤਾਜ ਸਜਿਆ ਵੇਖਣਾ ਚਾਹ ਰਹੇ ਹਨ ਜਦ ਕਿ ਆਮ ਆਗੂ ਅਤੇ ਦੋ ਵਾਰ ਦੇ ਰਹੇ ਪ੍ਰਧਾਨ ਪ੍ਰਵੀਨ ਛਾਬੜਾ ਨੂੰ ਵੀ ਕੁਰਸੀ ਦਾ ਮੋਹ ਜਾਗਿਆ ਪਿਆ ਹੈ। ਉਹ ਵੀ ਹਾਈ ਕਮਾਂਡ ਕੋਲ ਆਪਣਾ ਦਾਅਵਾ ਪੇਸ਼ ਕਰ ਚੁੱਕੇ ਹਨ। ਇਸ ਲਈ ਹਾਈ ਕਮਾਂਡ ਅਤੇ ਲੋਕਲ ਕਮਾਂਡਰ ਦੇ ਆਪਸੀ ਸਿਆਸੀ ਸੁਰ ਨਹੀਂ ਮਿਲ ਰਹੇ ਹਨ। ਹਾਲ ਦੀ ਘੜੀ ਪ੍ਰਬੰਧਕੀ ਕਾਰਨਾਂ ਦੇ ਨਾਮ ’ਤੇ ਮੀਟਿੰਗ ਮੁਲਤਵੀ ਕਰ ਦਿੱਤੀ ਹੈ। ਵਿਰੋਧੀ ਧਿਰ ਦੇ ਆਗੂਆਂ ਦਾ ਕਹਿਣਾ ਹੈ ਕਿ ਸੱਤਾਧਾਰੀ ਧਿਰ ਦੀ ਸਿਅਸੀ ਜੇਬ ਵਿਚ ਬਹੁਮੱਤ ਨਹੀਂ ਹੈ ਇਸ ਲਈ ਲੋਕਤੰਤਰ ਦਾ ਘਾਣ ਕਰਕੇ ਮੀਟਿੰਗ ਮੁਲਤਵੀ ਕੀਤੀ ਗਈ। ਹੁਣ ਵੇਖਣਾ ਹੋਵੇਗਾ ਕਿ ਹੁਣ ਕਦੋ ਮੀਟਿੰਗ ਹੋਵੇਗੀ ਅਤੇ ਕਦੋ ਪ੍ਰਧਾਨ ਪ੍ਰਧਾਨ ਕੁਰਸੀ ’ਤੇ ਬੈਠੇ ਵਿਖਾਈ ਦੇਣਗੇ।
ਪਿਛਲੀ ਖ਼ਬਰ ਸਮਾਣਾ ਸ਼ਹਿਰ ਮੇਰਾ ਆਪਣਾ ਪਰਿਵਾਰ ਹੈ-ਕਪੂਰ ਚੰਦ ਬਾਂਸਲ ਜਲਦੀ ਹੀ ਸ਼ਹਿਰ ਦੀ ਨੁਹਾਰ ਬਦਲ ਦੇਣਗੇ–ਸੁਰਜੀਤ ਸਿੰਘ ਰੱਖੜਾ ਅਗਲੀ ਖ਼ਬਰ ਨਾਭਾ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੋਏ ਆਦੇਸ਼ ਮੁਤਾਬਕ ਲਗਾਏ ਗਏ ਮੁੱਖ ਮੰਤਰੀ ਭਗਵੰਤ ਮਾਨ ਪੰਥ ਵਿਰੋਧੀ ਦੇ ਪੋਸਟਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।