25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਧੋਖਾਧੜੀ ਕਰਨ ਦੇ ਦੋਸ਼ ’ਚ ਚਾਰ ਖ਼ਿਲਾਫ਼ ਕੇਸ ਦਰਜ

ਅਜੀਤ ਡੈਸਕ 02-07-2026
ਰਾਜਪੁਰਾ, 1 ਜੁਲਾਈ (ਰਣਜੀਤ ਸਿੰਘ)-ਰਾਜਪੁਰਾ ਪੁਲਿਸ ਨੇ ਜ਼ਮੀਨੀ ਮਾਮਲੇ ’ਚ ਧੋਖਾਧੜੀ ਕਰਨ ਦੇ ਦੋਸ਼ ’ਚ ਚਾਰ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਿਕ ਪੁਲਿਸ ਨੂੰ ਦਿੱਲੀ ਵਾਸੀ ਨੀਰਜ ਠਾਕੁਰ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੇ ਪਿੰਡ ਮਰਦਾਂਪੁਰ ਨੇੜੇ ਸ਼ੰਭੂ ਘਨੌਰ ਸੜਕ ਦੇ ਨੇੜੇ ਜ਼ਮੀਨ ਦਾ ਸੌਦਾ 55 ਲੱਖ ਵਿਚ ਕੀਤਾ ਸੀ ਅਤੇ ਇਸ ਵਿਚ ਥਾਂ ’ਤੇ ਕੋਠੀ ਵੀ ਬਣੀ ਹੋਈ ਹੈ। ਸ਼ਿਕਾਇਤ ਮੁਤਾਬਿਕ 50 ਲੱਖ ਰੁਪਏ ਚੈੱਕ ਰਾਹੀਂ ਦੇ ਦਿੱਤੇ ਸਨ ਅਤੇ ਰਜਿਸਟਰੀ ਦੀ ਮਿਤੀ 5 ਜੁਲਾਈ 2019 ਦੀ ਤੈਅ ਹੋਈ ਸੀ। ਰਜਿਸਟਰੀ ਦੀ ਮਿਤੀ ਵਾਲੇ ਦਿਨ ਸ਼ਿਕਾਇਤ ਕਰਤਾ ਘਨੌਰ ਵਿਖੇ ਰਜਿਸਟਰੀ ਕਰਵਾਉਣ ਲਈ ਗਏ ਪਰ ਕਥਿਤ ਦੋਸ਼ੀ ਹਾਜ਼ਰ ਨਹੀਂ ਹੋਏ, ਇਸ ਤੋਂ ਬਾਅਦ ਸ਼ਿਕਾਇਤ ਕਰਤਾ ਨੇ ਕਾਨੂੰਨੀ ਨੋਟਿਸ ਵੀ ਦਿੱਤਾ । ਰਜਿਸਟਰੀ ਕਰਵਾਉਣ ਲਈ ਫ਼ੋਨ ਵੀ ਕੀਤੇ ਪਰ ਇਨ੍ਹਾਂ ਨੇ ਰਜਿਸਟਰੀ ਕਰਵਾਉਣ ਤੋਂ ਮਨਾਂ ਕਰ ਦਿੱਤਾ । ਸ਼ਿਕਾਇਤ ਮੁਤਾਬਿਕ ਸ਼ਿਕਾਇਤਕਰਤਾ ਨੂੰ ਧਮਕੀਆਂ ਦਿੱਤੀਆਂ ਗਈਆਂ, ਇਸ ਸ਼ਿਕਾਇਤ ਦੇ ਅਧਾਰ ’ਤੇ ਪੁਲਿਸ ਨੇ ਅਜੈਬ ਸਿੰਘ, ਤਲਜੀਤ ਸਿੰਘ, ਗੁਰਮੀਤ ਸਿੰਘ ਅਤੇ ਕਮਲਜੀਤ ਸਿੰਘ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਸੁਨੱਖੀ ਪੰਜਾਬਣ ਸੀਜ਼ਨ-8: ਪਟਿਆਲਾ ਆਡੀਸ਼ਨ ’ਚ ਚਮਕੀ ਪੰਜਾਬ ਦੀ ਨਵੀਂ ਪ੍ਰਤਿਭਾ- ਡਾ. ਅਵਨੀਤ ਕੌਰ ਅਗਲੀ ਖ਼ਬਰ ਯੂਥ ਆਗੂ ਜਸਪਾਲ ਸਿੰਘ ਬਿੱਟੂ ਚੱਠਾ ਦੀ ਅਗਵਾਈ ’ਚ ਸ਼੍ਰੋਮਣੀ ਅਕਾਲੀ ਦਲ (ਬ) ’ਚ ਹੋਏ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।