24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਸਾਬਕਾ ਪ੍ਰੋ. ਚੇਅਰਮੈਨ ਭਰਪੂਰ ਸਿੰਘ ਬਲਿੰਗ ਦੀ ਮਨਾਈ ਤੀਜੀ ਬਰਸੀ

ਅਜੀਤ ਡੈਸਕ 02-07-2026
ਨਾਭਾ, 1 ਜੁਲਾਈ (ਵਰਿੰਦਰ ਵਰਮਾ)-ਸਾਬਕਾ ਸੇਵਾਮੁਕਤ ਬੈਕ ਮੈਨੇਜਰ ਸੁਭਾਸ਼ ਬਾਂਸਲ, ਐਫ.ਏ.ਡੀ.ਐਸ. ਲਾਇਬ੍ਰੇਰੀ ਦੇ ਮੁਖੀ ਵੱਲੋਂ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਬਿਨਾਹੇੜੀ ਦੇ ਸਾਬਕਾ ਚੇਅਰਮੈਨ ਸਵਰਗੀ ਪ੍ਰੋ: ਭਰਪੂਰ ਸਿੰਘ ਬਲਿੰਗ ਦੀ ਤੀਜੀ ਬਰਸੀ ਮਨਾਈ ਗਈ। ਇਸ ਮੌਕੇ ਸੁਭਾਸ਼ ਬਾਂਸਲ ਆਪਣੇ ਪਰਿਵਾਰ ਵਲੋਂ ਸ਼ਹੀਦ ਬਾਬਾ ਲੌਂਗੋ ਦੀ ਇਮਾਰਤ ਦੀ ਸੇਵਾ ਕਰਨ ਲਈ ਪਿੰਡ ਬਿਨਾਹੇੜੀ ਪਹੁੰਚੇ ਅਤੇ ਪਰਿਵਾਰ ਸਮੇਤ ਆਪਣੇ ਮਿੱਤਰ ਨੂੰ ਫੁੱਲਾਂ ਦੀ ਮਾਲਾ ਭੇਟ ਕੀਤੀ। ਇਸ ਮੌਕੇ ਸਮਾਜ ਸੇਵਕ ਸੁਭਾਸ਼ ਬਾਂਸਲ ਨੇ ਆਪਣੇ ਦੋਸਤ ਦੇ ਪਰਿਵਾਰ ਨੂੰ ਇੱਕ ਸੁੰਦਰ ਯਾਦਗਾਰੀ ਚਿੰਨ ਭੇਟ ਕੀਤਾ। ਇਸ ਮੌਕੇ ਬਲਵਿੰਦਰ ਕੌਰ ਸਾਬਕਾ ਪ੍ਰਿੰਸੀਪਲ ਪਤਨੀ, ਰਾਜਵੀਰ ਸਿੰਘ ਪੁੱਤਰ, ਡਾ. ਪ੍ਰੀਤ ਇਦਰਾ ਕੌਰ ਨੂੰਹ, ਪੁੱਤਰੀ ਰਾਜਨਦੀਪ ਕੌਰ ਪੀ.ਸੀ.ਐਸ ਸਿਵਲ ਜੱਜ, ਹੈਰੀ ਬੋਪਾਰਾਏ ਪੁਲਿਸ ਇੰਸਪੈਕਟਰ, ਉਨ੍ਹਾਂ ਦਾ ਪੋਤਰਾ ਤੇ ਜਵਾਈ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਹਜ਼ਾਰਾਂ ਦੇ ਹੋਏ ਇਕੱਠ ਤੋਂ ਖ਼ੁਸ਼ ਮੁੱਖ ਮੰਤਰੀ ਭਗਵੰਤ ਮਾਨ ਨੇ ਲੂੰਬਾ ਪਰਿਵਾਰ ਦੀ ਕੀਤੀ ਪ੍ਰਸੰਸਾ ਅਗਲੀ ਖ਼ਬਰ ਦੀਵਾਨ ਥਰੇਜਾ ਨੇ ਜਨਮ ਦਿਨ 51 ਬੂਟੇ ਲਗਾ ਕੇ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।