19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਬਰਸੀ ’ਤੇ ਵਿਸ਼ੇਸ਼- ਸਾਬਕਾ ਚੇਅਰਮੈਨ ਸਵ. ਡਾ. ਭਰਪੂਰ ਸਿੰਘ ਬਲਿੰਗ

ਅਜੀਤ ਡੈਸਕ 03-07-2026
ਪਟਿਆਲਾ, 2 ਜੁਲਾਈ - ਬੀਤੀ 1 ਜੁਲਾਈ 2026 ਨੂੰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਬਿਨਾਂਹੇੜੀ ਦੇ ਸਾਬਕਾ ਚੇਅਰਮੈਨ ਸਵ. ਡਾ. ਭਰਪੂਰ ਸਿੰਘ ਬਲਿੰਗ ਦੀ ਤੀਜੀ ਬਰਸੀ ਉਨ੍ਹਾਂ ਦੇ ਜੱਦੀ ਪਿੰਡ ਬਿਨਾਂਹੇੜੀ ਵਿਖੇ ਸ਼ਹੀਦ ਬਾਬਾ ਲੌਗੋਂ ਜੀ ਦੇ ਅਸਥਾਨ ’ਤੇ ਮਨਾਈ ਗਈ। ਇਸ ਮੌਕੇ ਉਨ੍ਹਾਂ ਦੇ ਪਰਿਵਾਰ ਵਲੋਂ ਸ਼ਹੀਦ ਬਾਬਾ ਲੌਂਗੋ ਜੀ ਦੀ ਮੁੱਖ ਇਮਾਰਤ ਦੀ ਸੇਵਾ ਕਰਵਾਈ ਗਈ । ਇਸ ਮੌਕੇ ਉਨ੍ਹਾਂ ਦੇ ਪਰਿਵਾਰ ਸਮੇਤ ਪਿੰਡ ਬਿਨਾਂਹੇੜੀ ਦੇ ਨਿਵਾਸੀ ਅਤੇ ਦੂਰ ਨੇੜਿਓਂ ਆਏ ਰਿਸ਼ਤੇਦਾਰ ਤੇ ਦੋਸਤ ਆਦਿ ਹਾਜ਼ਰ ਹੋਏ । ਇਸ ਮੌਕੇ ਉਨ੍ਹਾਂ ਦੇ ਜਮਾਤੀ ਸਮਾਜ ਸੇਵੀ ਸੁਭਾਸ਼ ਬਾਂਸਲ ਵਲੋਂ ਉਨ੍ਹਾਂ ਦੇ ਪਰਿਵਾਰ ਨੂੰ ਇਕ ਸੁੰਦਰ ਯਾਦਗਾਰੀ ਚਿੰਨ ਭੇਟ ਕੀਤਾ ਤੇ ਪਿੰਡ ਬਿਨਾਂਹੇੜੀ ਦੀ ਸਮੂਹ ਪੰਚਾਇਤ, ਡਾ. ਲਖਬੀਰ ਸਿੰਘ ਬਲਿੰਗ, ਜਗਬੀਰ ਸਿੰਘ ਬਲਿੰਗ, ਪ੍ਰਿੰਸੀਪਲ ਓਂਕਾਰ ਸਿੰਘ, ਰਾਜਿੰਦਰ ਸਿੰਘ ਘੁਮਾਣ, ਮਨਤੇਜ ਸਿੰਘ ਚੀਮਾ (ਡਿਪਟੀ ਡਾਇਰੈਕਟਰ), ਸਰਤਾਜ ਸਿੰਘ ਚੀਮਾ (ਡੀ.ਐਫ.ਐਸ.ਸੀ.) ਦੀਪਇੰਦਰ ਸਿੰਘ (ਐਕਸੀਅਨ), ਐਡ. ਜਤਿੰਦਰ ਪਾਲ ਸਿੰਘ ਘੁਮਾਣ, ਈਸ਼ਰ ਸਿੰਘ ਰੋਹਟੀ ਅਤੇ ਵੱਡੀ ਗਿਣਤੀ ’ਚ ਹੋਰ ਪਤਵੰਤੇ ਸੱਜਣ ਹਾਜ਼ਰ ਸਨ । ਡਾ. ਭਰਪੂਰ ਸਿੰਘ ਬਲਿੰਗ ਦਾ ਜਨਮ ਪਿਤਾ ਸੰਪੂਰਨ ਸਿੰਘ ਬਲਿੰਗ ਤੇ ਮਾਤਾ ਨਿਹਾਲ ਕੌਰ ਦੀ ਕੁੱਖੋਂ ਨਾਭਾ ਨੇੜਲੇ ਪਿੰਡ ਬਿਨਾਂਹੇੜੀ ਵਿਖੇ 1 ਜੁਲਾਈ 1955 ਨੂੰ ਹੋਇਆ।
ਡਾ. ਭਰਪੂਰ ਸਿੰਘ ਨੇ ਪੜ੍ਹਾਈ ਵਿਚ ਵਧੀਆ ਨਾਮਣਾ ਖੱਟਿਆ ਅਤੇ ਐਮ.ਏ. ਪੋਲੀਟੀਕਲ ਸਾਇੰਸ, ਪੀ.ਐਚ.ਡੀ. ਦੀ ਡਿਗਰੀ ਹਾਸਿਲ ਕਰਦਿਆਂ ਅਕਾਲ ਡਿਗਰੀ ਕਾਲਜ ਮਸਤੂਆਣਾ ਵਿਖੇ ਲਗਭਗ 35 ਸਾਲ ਸੇਵਾਵਾਂ ਨਿਭਾਈਆਂ । ਉਨ੍ਹਾਂ ਦਾ ਵਿਆਹ ਬਲਵਿੰਦਰ ਕੌਰ (ਸੇਵਾ ਮੁਕਤ ਪ੍ਰਿੰਸੀਪਲ) ਨਾਲ 12 ਦਸੰਬਰ 1980 ਵਿਚ ਹੋਇਆ। ਆਪਣੇ ਨਿੱਘੇ ਸੁਭਾਅ ਦੇ ਨਾਲ ਜਾਣੇ ਜਾਂਦੇ ਡਾ. ਭਰਪੂਰ ਸਿੰਘ ਬਲਿੰਗ ਕਾਲਜ ਵਿਚ ਵੀ ਸਭਨਾਂ ਦੇ ਹਰਮਨ ਪਿਆਰੇ ਰਹੇ। ਡਾ. ਭਰਪੂਰ ਸਿੰਘ ਬਲਿੰਗ ਨੇ ਆਪਣੀਆਂ ਘਰੇਲੂ ਜਿੰਮੇਵਾਰੀਆਂ ਦੇ ਨਾਲ-ਨਾਲ ਸਮਾਜ ਸੇਵਾ ਦੇ ਕੰਮਾਂ ਵਿਚ ਵੱਡਾ ਯੋਗਦਾਨ ਪਾਇਆ। ਉਨ੍ਹਾਂ ਨੇ ਆਪਣੇ ਜੱਦੀ ਪਿੰਡ ਬਿਨਾਂਹੇੜੀ ਵਿਖੇ 1996 ਵਿਚ ਇਕ ਅੰਗਰੇਜੀ ਮੀਡੀਅਮ ਸਕੂਲ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਬਿਨਾਂਹੇੜੀ ਦੀ ਸਥਾਪਨਾ ਕੀਤੀ। ਜਿਸ ਦਾ ਮੁੱਖ ਉਦੇਸ਼ ਇਲਾਕੇ ਦੇ ਬੱਚਿਆਂ ਨੂੰ ਇਕ ਉਚ ਪੱਧਰ ਦੀ ਸਿੱਖਿਆ ਬਹੁਤ ਹੀ ਜਾਇਜ ਫੀਸ ਉੱਥੇ ਦੇਣਾ ਸੀ। ਉਨ੍ਹਾਂ ਦੇ ਪਰਿਵਾਰ ਵਿਚ ਪੁੱਤਰ ਰਾਜਬੀਰ ਸਿੰਘ ਬਲਿੰਗ (ਇਨਕਮ ਟੈਕਸ ਅਫਸਰ) ਅਤੇ ਨੂੰਹ ਡਾ. ਪ੍ਰੀਤਇੰਦਰ ਕੌਰ ਹਨ ਤੋਂ ਇਲਾਵਾ ਉਨ੍ਹਾਂ ਦੀ ਪੁੱਤਰੀ ਜੱਜ ਰਾਜਨਦੀਪ ਕੌਰ (ਪੀ.ਸੀ.ਐਸ. ਜੁਡੀਸ਼ੀਅਲ) ਅਤੇ ਜਵਾਈ ਇੰਸਪੈਕਟਰ ਹੈਰੀ ਬੋਪਾਰਾਏ ਹਨ। ਪਰਿਵਾਰ ਨੇ ਦੱਸਿਆ ਕਿ ਡਾ. ਭਰਪੂਰ ਸਿੰਘ ਬਲਿੰਗ ਲੋੜਵੰਦਾਂ ਦੀ ਮਦਦ ਕਰਨ ਲਈ ਹਰ ਵੇਲੇ ਤਤਪਰ ਰਹਿੰਦੇ ਸਨ। ਦੱਸਣਯੋਗ ਹੈ ਕਿ ਬੇਸ਼ੱਕ ਉਹ 1 ਜੁਲਾਈ 2023 ਨੂੰ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ ਸਨ ਪਰ ਅੱਜ ਵੀ ਉਨ੍ਹਾਂ ਦੀਆਂ ਯਾਦਾਂ ਨੂੰ ਪਰਿਵਾਰ ਸਾਂਭੀ ਬੈਠਾ ਹੈ।
ਪਿਛਲੀ ਖ਼ਬਰ ਮਾਵਾਂ-ਧੀਆਂ ਸਤਿਕਾਰ ਯੋਜਨਾ ਨਾਲ ਔਰਤਾਂ ’ਚ ਖ਼ੁਸ਼ੀ ਦੀ ਲਹਿਰ- ਅਮਰੀਕ ਸਿੰਘ ਬੰਗੜ ਅਗਲੀ ਖ਼ਬਰ ਯੂਥ ਕਾਂਗਰਸ ਦੇ ਚੁਣੇ ਗਏ ਆਗੂਆਂ ਨੂੰ ਹੈਰੀ ਮਾਨ ਨੇ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।